ਬਰੈਂਪਟਨ ਵਿਚੋਂ ਕਾਬੂ ਆਇਆ ਵੱਡਾ ਟਰੱਕ ਚੋਰ

ਉਨਟਾਰੀਓ ਵਿਚ ਟਰੱਕ ਚੋਰੀ ਦੀਆਂ ਵਾਰਦਾਤਾਂ ਕਰਨ ਵਾਲੇ ਬਰੈਂਪਟਨ ਦੇ ਸ਼ੱਕੀ ਨੂੰ ਹੈਮਿਲਟਨ ਪੁਲਿਸ ਨੇ ਕਾਬੂ ਕਰਦਿਆਂ ਵੱਖ ਵੱਖ ਦੋਸ਼ ਆਇਦ ਕਰ ਦਿਤੇ

Update: 2025-12-16 13:07 GMT

ਬਰੈਂਪਟਨ : ਉਨਟਾਰੀਓ ਵਿਚ ਟਰੱਕ ਚੋਰੀ ਦੀਆਂ ਵਾਰਦਾਤਾਂ ਕਰਨ ਵਾਲੇ ਬਰੈਂਪਟਨ ਦੇ ਸ਼ੱਕੀ ਨੂੰ ਹੈਮਿਲਟਨ ਪੁਲਿਸ ਨੇ ਕਾਬੂ ਕਰਦਿਆਂ ਵੱਖ ਵੱਖ ਦੋਸ਼ ਆਇਦ ਕਰ ਦਿਤੇ। ਪ੍ਰੌਜੈਕਟ ਲੌਂਗ ਹੌਲ ਤਹਿਤ ਕੀਤੀ ਗਈ ਕਾਰਵਾਈ ਬਾਰੇ ਪੁਲਿਸ ਨੇ ਦੱਸਿਆ ਕਿ ਦੱਖਣੀ ਉਨਟਾਰੀਓ ਵਿਚ ਪਿਛਲੇ ਸਮੇਂ ਦੌਰਾਨ 10 ਲੱਖ ਡਾਲਰ ਤੋਂ ਵੱਧ ਮੁੱਲ ਦੇ ਟ੍ਰਾਂਸਪੋਰਟ ਟਰੱਕ ਚੋਰੀ ਹੋਏ ਜਾਂ ਚੋਰੀ ਕਰਨ ਦੇ ਯਤਨ ਕੀਤੇ ਗਏ।

ਖ਼ਤਰਨਾਕ ਗਿਰੋਹ ਦਾ ਮੈਂਬਰ ਹੋਣ ਦਾ ਖਦਸ਼ਾ

ਬਰੈਂਪਟਨ ਤੋਂ ਗ੍ਰਿਫ਼ਤਾਰ ਸ਼ੱਕੀ ਇਕ ਅਪਰਾਧਕ ਗਿਰੋਹ ਦਾ ਮੈਂਬਰ ਹੈ ਅਤੇ ਉਸ ਵਿਰੁੱਧ ਪਹਿਲਾਂ ਅਦਾਲਤਾਂ ਵਿਚ ਕਈ ਮਾਮਲੇ ਚੱਲ ਰਹੇ ਹਨ। ਹੈਮਿਲਟਲ ਪੁਲਿਸ ਵੱਲੋਂ ਸ਼ੱਕੀ ਦੀ ਪਛਾਣ ਜਨਤਕ ਨਹੀਂ ਕੀਤੀ ਗਈ ਪਰ ਲੋਕਾਂ ਨੂੰ ਸੱਦਾ ਦਿਤਾ ਹੈ ਕਿ ਜੇ ਕਿਸੇ ਕੋਲ ਟਰੱਕ ਚੋਰੀ ਦੇ ਇਨ੍ਹਾਂ ਮਾਮਲਿਆਂ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਡਿਟੈਕਟਿਵ ਸ਼ੌਨ ਫੈਨੇਸੀ ਨਾਲ 905 546 3849 ’ਤੇ ਸੰਪਰਕ ਕੀਤਾ ਜਾਵੇ। ਇਸ ਤੋਂ ਇਲਾਵਾ ਡਿਟੈਕਟਿਵ ਸਾਰਜੈਂਟ ਡੇਵਿਡ ਬਰੂਸਟਰ ਨੂੰ 905 546 2991 ’ਤੇ ਕਾਲ ਕੀਤੀ ਜਾ ਸਕਦੀ ਹੈ।

Tags:    

Similar News