80ਵੇਂ birthday ‘ਤੇ 2500 ਕਿਲੋ ਦਾ ਕੇਕ ਬਣਵਾਇਆ!

ਕਵੇਸਨਲ ਵਿੱਚ ਗ੍ਰੈਨਵਿਲਜ਼ ਕਾਫੀ ਦੇ ਮਾਲਕ ਹਨ, ਦੇ ਜਨਮਦਿਨ ਨੂੰ ਖਾਸ ਬਣਾਉਣ ਲਈ ਸ਼ਹਿਰ ਦੇ ਲੋਕ ਵੱਡੀ ਗਿਣਤੀ ਚ ਇਕੱਠੇ ਹੋਏ। ਅਤੇ ਇਸ ਮੌਕੇ ਤੇ ਸਾਰਿਆਂ ਨੇ ਮਿਲਜੁਲ ਕੇ ਇਸ ਅਨੋਖੇ ਕੇਕ ਨੂੰ ਤਿਆਰ ਕੀਤਾ।

By :  Gill
Update: 2026-03-28 01:04 GMT

ਵੈਨਕੂਵਰ, 26 ਮਾਰਚ (ਮਲਕੀਤ ਸਿੰਘ) – ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਕਵੇਸਨਲ ਸ਼ਹਿਰ ਵਿੱਚ ਇੱਕ ਵਿਲੱਖਣ ਅਤੇ ਯਾਦਗਾਰ ਸਮਾਗਮ ਦੌਰਾਨ 80ਵੇਂ ਜਨਮਦਿਨ ਮੌਕੇ ਟੈਡ ਮਾਰਟਿਨਡੇਲ ਅਤੇ ਉਸਦੇ ਦੋਸਤਾਂ ਵੱਲੋਂ 2500 ਕਿਲੋਗ੍ਰਾਮ ਭਾਰ ਦਾ ਵਿਸ਼ਾਲ ਗਾਜਰ ਦਾ ਕੇਕ ਤਿਆਰ ਕੀਤਾ ਗਿਆ।

ਜਾਣਕਾਰੀ ਅਨੁਸਾਰ ਟੈਡ ਮਾਰਟਿਨਡੇਲ, ਜੋ ਕਿ ਕਵੇਸਨਲ ਵਿੱਚ ਗ੍ਰੈਨਵਿਲਜ਼ ਕਾਫੀ ਦੇ ਮਾਲਕ ਹਨ, ਦੇ ਜਨਮਦਿਨ ਨੂੰ ਖਾਸ ਬਣਾਉਣ ਲਈ ਸ਼ਹਿਰ ਦੇ ਲੋਕ ਵੱਡੀ ਗਿਣਤੀ ਚ ਇਕੱਠੇ ਹੋਏ। ਅਤੇ ਇਸ ਮੌਕੇ ਤੇ ਸਾਰਿਆਂ ਨੇ ਮਿਲਜੁਲ ਕੇ ਇਸ ਅਨੋਖੇ ਕੇਕ ਨੂੰ ਤਿਆਰ ਕੀਤਾ।

ਸਥਾਨਕ ਕੈਫੇ ਮਾਲਕ ਦੇ ਮੁਤਾਬਕ ਇਹ ਵੱਡਾ ਉਪਰਾਲਾ ਸਿਰਫ਼ ਇਕ ਜਨਮਦਿਨ ਸਮਾਰੋਹ ਨਹੀਂ ਸੀ, ਬਲਕਿ ਪੂਰੇ ਸ਼ਹਿਰ ਲਈ ਖੁਸ਼ੀ ਅਤੇ ਏਕਤਾ ਦਾ ਪ੍ਰਤੀਕ ਬਣ ਗਿਆ।

ਇਸ ਸਮਾਗਮ ਨੇ ਸਾਬਤ ਕੀਤਾ ਕਿ ਕਮਿਊਨਿਟੀ ਦੀ ਸਾਂਝ ਅਤੇ ਸਹਿਯੋਗ ਨਾਲ ਕਿਸੇ ਵੀ ਖਾਸ ਮੌਕੇ ਨੂੰ ਯਾਦਗਾਰ ਬਣਾਇਆ ਜਾ ਸਕਦਾ ਹੈ।

 

Tags:    

Similar News