ਕੈਨੇਡਾ ’ਚ 2 ਸਿੱਖਾਂ ਨਾਲ ਵਰਤਿਆ ਭਾਣਾ

ਕੈਨੇਡਾ ਵਿਚ ਦੋ ਸਿੱਖ ਨੌਜਵਾਨਾਂ ਦੀ ਸੜਕ ਹਾਦਸੇ ਦੌਰਾਨ ਮੌਤ ਹੋਣ ਦੀ ਦੁਖਦ ਖਬਰ ਸਾਹਮਣੇ ਆਈ ਹੈ।;

Update: 2024-08-27 11:51 GMT


ਟੋਰਾਂਟੋ : ਕੈਨੇਡਾ ਵਿਚ ਦੋ ਸਿੱਖ ਨੌਜਵਾਨਾਂ ਦੀ ਸੜਕ ਹਾਦਸੇ ਦੌਰਾਨ ਮੌਤ ਹੋਣ ਦੀ ਦੁਖਦ ਖਬਰ ਸਾਹਮਣੇ ਆਈ ਹੈ। ਸਟੱਡੀ ਵੀਜ਼ਾ ’ਤੇ ਕੈਨੇਡਾ ਪੁੱਜੇ ਕੰਵਰਪਾਲ ਸਿੰਘ ਨੇ ਹਾਲ ਹੀ ਵਿਚ ਪੜ੍ਹਾਈ ਖਤਮ ਕੀਤੀ ਅਤੇ ਵਰਕ ਪਰਮਿਟ ਮਿਲਣ ਮਗਰੋਂ ਇਕ ਚੰਗੀ ਨੌਕਰੀ ਲੱਭ ਲਈ ਪਰ ਪ੍ਰਮਾਤਮਾ ਨੂੰ ਸ਼ਾਇਦ ਕੁਝ ਹੋਰ ਹੀ ਮਨਜ਼ੂਰ ਸੀ। ਕੰਵਰਪਾਲ ਸਿੰਘ ਉਨਟਾਰੀਓ ਦੇ ਗੁਐਲਫ ਨੇੜੇ ਕੰਮ ’ਤੇ ਜਾ ਰਿਹਾ ਸੀ ਜਦੋਂ ਇਕ ਟਰੱਕ ਨੇ ਉਸ ਦੀ ਕਾਰ ਨੂੰ ਟੱਕਰ ਮਾਰ ਦਿਤੀ। ਹਪਸਤਾਲ ਵਿਚ ਛੇ ਦਿਨ ਤੱਕ ਜ਼ਿੰਦਗੀ ਅਤੇ ਮੌਤ ਦਰਮਿਆਨ ਚੱਲੇ ਸੰਘਰਸ਼ ਵਿਚ ਕੰਵਰਪਾਲ ਸਿੰਘ ਹਾਰ ਗਿਆ। ਵੈÇਲੰਗਟਨ ਕਾਊਂਟੀ ਦੀ ਉਨਟਾਰੀਓ ਪ੍ਰੋਵਿਨਸ਼ੀਲ ਪੁਲਿਸ ਨੇ ਦੱਸਿਆ ਕਿ ਪੁਸÇਲੰਚ ਵਿਖੇ ਇਕ ਕਾਰ ਅਤੇ ਟਰੱਕ ਦਰਮਿਆਨ ਟੱਕਰ ਹੋਣ ਦੀ ਇਤਲਾਹ ਮਿਲਣ ਮਗਰੋਂ ਮੌਕੇ ’ਤੇ ਪੁੱਜੇ ਅਫਸਰਾਂ ਨੂੰ ਕਾਰ ਵਿਚ ਸਵਾਰ ਨੌਜਵਾਨ ਗੰਭੀਰ ਜ਼ਖਮੀ ਹਾਲਤ ਵਿਚ ਮਿਲਿਆ ਜਿਸ ਨੂੰ ਟਰੌਮਾ ਸੈਂਟਰ ਲਿਜਾਇਆ ਗਿਆ। ਪੁਲਿਸ ਵੱਲੋਂ ਹਾਦਸੇ ਬਾਰੇ ਵਡਮੁੱਲੀ ਜਾਣਕਾਰੀ ਮੁਹੱਈਆ ਕਰਵਾਉਣ ਵਾਲੇ ਨੂੰ 2 ਹਜ਼ਾਰ ਡਾਲਰ ਇਨਾਮ ਦੇਣ ਦੀ ਪੇਸ਼ਕਸ਼ ਕੀਤੀ ਗਈ ਹੈ।

ਕੰਵਰਪਾਲ ਸਿੰਘ ਦੀ ਕਾਰ ਨੂੰ ਮਾਰੀ ਟਰੱਕ ਨੇ ਟੱਕਰ

ਦੂਜੇ ਪਾਸੇ ਹਸਪਤਾਲ ਵਿਚ ਦਾਖਲ ਕੰਵਰਪਾਲ ਸਿੰਘ ਦੀ ਹਾਲਤ ਲਗਾਤਾਰ ਵਿਗੜਦੀ ਚਲੀ ਗਈ ਅਤੇ ਆਖਰਕਾਰ 26 ਅਗਸਤ ਨੂੰ ਸਦੀਵੀ ਵਿਛੋੜਾ ਦੇ ਗਿਆ। ਕੰਵਰਪਾਲ ਸਿੰਘ ਦੇ ਦੇਹ ਪੰਜਾਬ ਭੇਜਣ ਲਈ ਉਸ ਦੇ ਦੋਸਤ ਜਗਦੀਪ ਸਿੰਘ ਵੱਲੋਂ ਗੋਫੰਡਮੀ ਪੇਜ ਸਥਾਪਤ ਕੀਤਾ ਗਿਆ ਹੈ। ਜਗਦੀਪ ਸਿੰਘ ਮੁਤਾਬਕ ਹਾਦਸਾ ਐਨਾ ਖਤਰਨਾਕ ਸੀ ਕਿ ਕੰਵਰਪਾਲ ਸਿੰਘ ਦੇ ਸਿਰ ਵਿਚ ਡੂੰਘੀ ਸੱਟ ਵੱਜੀ ਅਤੇ ਫੇਫੜਿਆਂ ਨੂੰ ਵੀ ਭਾਰੀ ਨੁਕਸਾਨ ਹੋਇਆ। ਮੈਡੀਕਲ ਸਟਾਫ ਵੱਲੋਂ ਉਸ ਦੀ ਜਾਨ ਬਚਾਉਣ ਲਈ ਕੀਤੇ ਲੱਖ ਯਤਨ ਕਾਮਯਾਬ ਨਾ ਹੋ ਸਕੇ ਅਤੇ ਆਖਰਕਾਰ ਉਹ ਇਸ ਦੁਨੀਆਂ ਤੋਂ ਚਲਾ ਗਿਆ। ਪਟਿਆਲਾ ਜ਼ਿਲ੍ਹੇ ਦੇ ਸਮਾਣਾ ਕਸਬੇ ਨੇੜਲੇ ਪਿੰਡ ਕਾਹਨਗੜ੍ਹ ਨਾਲ ਸਬੰਧਤ ਕੰਵਰਪਾਲ ਸਿੰਘ ਦੇ ਅਕਾਲ ਚਲਾਣੇ ਦੀ ਖਬਰ ਪਿੰਡ ਪੁੱਜੀ ਤਾਂ ਸੋਗ ਦੀ ਲਹਿਰ ਦੌੜ ਗਈ। ਕੰਵਰਪਾਲ ਸਿੰਘ ਦੇ ਪਿਤਾ ਗੁਰਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਬੇਟਾ ਅਗਸਤ 2022 ਵਿਚ ਸਟੱਡੀ ਵੀਜ਼ਾ ’ਤੇ ਕੈਨੇਡਾ ਗਿਆ ਅਤੇ ਹੁਣ ਪੜ੍ਹਾਈ ਮੁਕੰਮਲ ਹੋਣ ਮਗਰੋਂ ਉਹ ਨੌਕਰੀ ਕਰਨ ਲੱਗਾ। ਗੁਰਜੀਤ ਸਿੰਘ ਪੀ.ਆਰ.ਟੀ.ਸੀ. ਵਿਚ ਨੌਕਰੀ ਕਰਦੇ ਹਨ ਅਤੇ ਕੰਵਰਪਾਲ ਸਿੰਘ ਦੀ ਮਾਂ ਦੇ ਹੰਝੂ ਰੁਕਣ ਦਾ ਨਾਂ ਨਹੀਂ ਲੈ ਰਹੇ। ਦੂਜੇ ਪਾਸੇ ਕੈਨੇਡਾ ਦੇ ਬੀ.ਸੀ. ਵਿਚ ਵਾਪਰੇ ਹੌਲਨਾਕ ਸੜਕ ਹਾਦਸੇ ਦੌਰਾਨ ਰਮਿੰਦਰਜੀਤ ਸਿੰਘ ਨੇ ਦਮ ਤੋੜ ਦਿਤਾ।

ਰਮਿੰਦਰਜੀਤ ਸਿੰਘ ਦਾ ਟਰੱਕ ਪੁਲ ਤੋਂ ਨਦੀ ਵਿਚ ਡਿੱਗਿਆ

25 ਸਾਲ ਦਾ ਰਮਿੰਦਰਜੀਤ ਸਿੰਘ ਐਬਸਫੋਰਡ ਦੀ ਮਾਊਂਟੇਨ ਪੀਕ ਟ੍ਰਾਂਸਪੋਰਟ ਦਾ ਟਰੱਕ ਚਲਾਉਂਦਾ ਸੀ ਅਤੇ ਬੀਤੇ ਦਿਨ ਸਿਕੇਮਸ ਇਲਾਕੇ ਵਿਚ ਇਕ ਪੁਲ ਤੋਂ ਲੰਘਦਿਆਂ ਟਰੱਕ ਬੇਕਾਬੂ ਹੋ ਕੇ ਨਦੀ ਵਿਚ ਜਾ ਡਿੱਗਾ। ਟ੍ਰਾਂਸਪੋਰਟ ਕੰਪਨੀ ਨੇ ਦੱਸਿਆ ਕਿ ਰਮਿੰਦਰਜੀਤ ਸਿੰਘ ਕੋਲ ਅਮਰੀਕਾ ਅਤੇ ਕੈਨੇਡਾ ਵਿਚ ਟਰੱਕ ਚਲਾਉਣ ਦਾ ਦੋ ਸਾਲ ਦਾ ਤਜਰਬਾ ਸੀ ਅਤੇ ਟ੍ਰਾਂਸਪੋਰਟ ਕੰਪਨੀ ਵਿਚ ਕੁਝ ਹਫ਼ਤੇ ਪਹਿਲਾਂ ਹੀ ਨੌਕਰੀ ਸ਼ੁਰੂ ਕੀਤੀ ਸੀ। ਰਮਿੰਦਰਜੀਤ ਸਿੰਘ ਦੇ ਰਿਸ਼ਤੇਦਾਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਸ ਦੇ ਮਾਪੇ ਇੰਡੀਆ ਵਿਚ ਹਨ ਜਦਕਿ ਭੈਣ ਆਸਟ੍ਰੇਲੀਆ ਰਹਿੰਦੀ ਹੈ। ਰਮਿੰਦਰਜੀਤ ਸਿੰਘ ਧਾਰਮਿਕ ਬਿਰਤੀ ਵਾਲਾ ਇਨਸਾਨ ਸੀ ਅਤੇ ਹਰ ਵੇਲੇ ਲੋੜਵੰਦਾਂ ਦੀ ਮਦਦ ਲਈ ਤਿਆਰ ਰਹਿੰਦਾ। ਆਰ.ਸੀ.ਐਮ.ਪੀ. ਵੱਲੋਂ ਹਾਦਸੇ ਦੇ ਕਾਰਨਾਂ ਬਾਰੇ ਪੜਤਾਲ ਕੀਤੀ ਜਾ ਰਹੀ ਹੈ। ਸਾਰਜੈਂਟ ਮਰੀ ਮੈਕਨੀਲ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਟਰੱਕ ਵਿਚ ਲੱਦਿਆ ਸਮਾਨ ਪਾਣੀ ਵਿਚ ਰੁੜ੍ਹ ਗਿਆ ਜਿਸ ਵਿਚ ਕੁਝ ਵੀ ਨੁਕਸਾਨਦੇਹ ਨਹੀਂ ਸੀ। ਹਾਦਸੇ ਵਿਚ ਨੌਜਵਾਨ ਡਰਾਈਵਰ ਦੀ ਮੌਤ ’ਤੇ ਪੁਲਿਸ ਨੇ ਅਫਸੋਸ ਜ਼ਾਹਰ ਕੀਤਾ।

Tags:    

Similar News