ਕੈਨੇਡਾ ਵਿਚ ਕਾਰ ਚੋਰਾਂ ਦੀ ਸੂਹ ਦੇਣ ਵਾਲਿਆਂ ਨੂੰ ਮਿਲੇਗੀ ਮੋਟੀ ਇਨਾਮੀ ਰਕਮ

ਕੈਨੇਡਾ ਵਿਚ ਕਾਰ ਚੋਰਾਂ ਦੀ ਨਕੇਲ ਕਸਣ ਲਈ ਕੀਤੇ ਜਾ ਰਹੇ ਵੱਖ ਵੱਖ ਉਪਰਾਲਿਆਂ ਤਹਿਤ ਸੂਹ ਦੇਣ ਵਾਲਿਆਂ ਦੀ ਇਨਾਮੀ ਰਕਮ ਵਿਚ ਵਾਧਾ ਕਰ ਦਿਤਾ ਗਿਆ ਹੈ।

Update: 2024-08-21 10:32 GMT

ਟੋਰਾਂਟੋ : ਕੈਨੇਡਾ ਵਿਚ ਕਾਰ ਚੋਰਾਂ ਦੀ ਨਕੇਲ ਕਸਣ ਲਈ ਕੀਤੇ ਜਾ ਰਹੇ ਵੱਖ ਵੱਖ ਉਪਰਾਲਿਆਂ ਤਹਿਤ ਸੂਹ ਦੇਣ ਵਾਲਿਆਂ ਦੀ ਇਨਾਮੀ ਰਕਮ ਵਿਚ ਵਾਧਾ ਕਰ ਦਿਤਾ ਗਿਆ ਹੈ। ਉਨਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਮੁਤਾਬਕ ਸੂਬੇ ਵਿਚ ਹਰ 14 ਮਿੰਟ ਦੌਰਾਨ ਇਕ ਕਾਰ ਚੋਰੀ ਹੁੰਦੀ ਹੈ ਅਤੇ ਅਜਿਹੇ ਵਿਚ ਟੋਰਾਂਟੋ ਪੁਲਿਸ ਵੱਲੋਂ ਕਾਰ ਚੋਰਾਂ ਦੀ ਸੂਹ ਦੇਣ ਵਾਲਿਆਂ ਲਈ ਇਨਾਮੀ ਰਕਮ ਵਿਚ ਵਾਧਾ ਹਾਂਪੱਖੀ ਸਾਬਤ ਹੋ ਸਕਦਾ ਹੈ। ਟੋਰਾਂਟੋ ਕ੍ਰਾਈਮ ਸਟੌਪਰਜ਼ ਦੇ ਮੁਖੀ ਸ਼ੌਨ ਸਪੌਰਟੂਨ ਨੇ ਕਿਹਾ ਕਿ ਵਧੀ ਹੋਈ ਇਨਾਮੀ ਰਕਮ ਨਾਲ ਸ਼ੱਕੀਆਂ ਦੀ ਸੂਹ ਦੇਣ ਵਾਲੇ ਵਧੇਰੇ ਸਰਗਰਮੀ ਨਾਲ ਅੱਗੇ ਆਉਣਗੇ ਅਤੇ ਕਾਰ ਚੋਰੀ ਦੀਆਂ ਵਾਰਦਾਤਾਂ ਰੋਕਣ ਵਿਚ ਮਦਦ ਮਿਲੇਗੀ।

ਟੋਰਾਂਟੋ ਪੁਲਿਸ ਨੇ ਵਾਰਦਾਤਾਂ ਨੂੰ ਠੱਲ੍ਹ ਪਾਉਣ ਦਾ ਕੀਤਾ ਇਕ ਹੋਰ ਉਪਰਾਲਾ

ਇਥੇ ਦਸਣਾ ਬਣਦਾ ਹੈ ਕਿ ਪਿਛਲੇ ਮਹੀਨੇ ਉਨਟਾਰੀਓ ਸਰਕਾਰ ਵੱਲੋਂ 10 ਕਰੋੜ ਡਾਲਰ ਦੀ ਲਾਗਤ ਨਾਲ ਪੰਜ ਨਵੇਂ ਪੁਲਿਸ ਹੈਲੀਕਾਪਟਰ ਖਰੀਦੇ ਗਏ ਜਿਨ੍ਹਾਂ ਦੀ ਵਰਤੋਂ ਅਪਰਾਧੀਆਂ ਦਾ ਪਿੱਛਾ ਕਰਨ ਵਾਸਤੇ ਕੀਤੀ ਜਾ ਸਕਦੀ ਹੈ ਅਤੇ ਹਾਈਵੇਜ਼ ਨੂੰ ਕਾਰਾਂ ਖੋਹਣ ਵਾਲਿਆਂ ਦੀ ਹਿੰਸਾ ਤੋਂ ਸੁਰੱਖਿਅਤ ਰੱਖਿਆ ਜਾ ਸਕਦਾ ਹੈ। ਇਕ ਪਾਸੇ ਟੋਰਾਂਟੋ ਪੁਲਿਸ ਇਨਾਮੀ ਰਕਮ ਵਿਚ ਵਾਧੇ ਦਾ ਐਲਾਨ ਕਰ ਰਹੀ ਸੀ ਜਦਕਿ ਦੂਜੇ ਪਾਸੇ 14 ਅਤੇ 15 ਅਗਸਤ ਨੂੰ ਵਾਪਰੀਆਂ ਕਾਰਜੈਕਿੰਗ ਦੀਆਂ ਵਾਰਦਾਤਾਂ ਦੀ ਪੜਤਾਲ ਅੱਗੇ ਵਧਾਉਂਦਿਆਂ ਪੁਲਿਸ ਨੇ ਦੋ ਅੱਲ੍ਹੜਾਂ ਨੂੰ ਕਾਬੂ ਕਰ ਲਿਆ ਅਤੇ ਤੀਜੇ ਦੀ ਭਾਲ ਕੀਤੀ ਜਾ ਰਹੀ ਹੈ। ਪਹਿਲੀ ਵਾਰਦਾਤ ਦੌਰਾਨ ਘਰ ਦੇ ਬਾਹਰ ਖੜ੍ਹੀ ਕਾਰ ਖੋਹ ਕੇ ਲਿਜਾਣ ਦਾ ਯਤਨ ਕੀਤਾ ਗਿਆ। ਇਕ ਸ਼ੱਕੀ ਗੱਡੀ ਵਿਚ ਉਡੀਕ ਕਰ ਰਿਹਾ ਸੀ ਜਦਕਿ ਦੋ ਸ਼ੱਕੀਆਂ ਨੇ ਘਰ ਦੇ ਦਰਵਾਜ਼ੇ ’ਤੇ ਲੱਤਾਂ ਮਾਰਨੀਆਂ ਸ਼ੁਰੂ ਕਰ ਦਿਤੀਆਂ ਅਤੇ ਇਸ ਨੂੰ ਤੋੜ ਕੇ ਅੰਦਰ ਦਾਖਲ ਹੋ ਗਏ। ਅੰਦਰ ਜਾ ਕੇ ਚਾਬੀਆਂ ਲੱਭਣ ਲੱਗੇ ਪਰ ਚਾਬੀਆਂ ਨਾ ਮਿਲਣ ’ਤੇ ਬਾਹਰ ਉਡੀਕ ਕਰ ਰਹੇ ਸਾਥੀ ਨਾਲ ਗੱਡੀ ਵਿਚ ਬੈਠ ਕੇ ਫਰਾਰ ਹੋ ਗਏ। ਅਗਲੇ ਦਿਨ ਦੋ ਸ਼ੱਕੀ ਛੁਰੇ ਦੀ ਨੋਕ ’ਤੇ ਗੱਡੀ ਖੋਹ ਕੇ ਫਰਾਰ ਹੋ ਗਏ।

Tags:    

Similar News