ਬਰੈਂਪਟਨ ’ਚ ਮਕਾਨ ਦੀਆਂ ਕੀਮਤਾਂ ਲਗਾਤਾਰ ਤੀਜੇ ਮਹੀਨੇ ਡਿੱਗੀਆਂ

ਬੈਂਕ ਆਫ ਕੈਨੇਡਾ ਵੱਲੋਂ ਵਿਆਜ ਦਰਾਂ ਵਿਚ ਕਟੌਤੀ ਕੀਤੇ ਜਾਣ ਤੋਂ ਪਹਿਲਾਂ ਮਈ ਮਹੀਨੇ ਦੌਰਾਨ ਬਰੈਂਪਟਨ ਵਿਚ ਰੀਅਲ ਅਸਟੇਟ ਦੀਆਂ ਕੀਮਤਾਂ ਮੁੜ ਡਿੱਗੀਆਂ। ਲਗਾਤਾਰ ਤੀਜੇ ਮਹੀਨੇ ਕਮੀ ਦਰਜ ਕੀਤੀ ਗਈ ਅਤੇ ਪਿਛਲੇ ਸਾਲ ਦੇ ਮੁਕਾਬਲੇ ਇਕ ਮਕਾਨ ਦੀ ਔਸਤ ਕੀਮਤ 9.8 ਫੀ ਸਦੀ ਕਮੀ ਨਾਲ 10 ਲੱਖ ਡਾਲਰ ਰਹੀ। ਮਈ 2023 ਵਿਚ ਇਕ ਮਕਾਨ ਦੀ ਔਸਤ ਕੀਮਤ 11 ਲੱਖ ਡਾਲਰ ਤੋਂ ਉਪਰ ਦਰਜ ਕੀਤੀ ਗਈ ਸੀ।;

Update: 2024-06-14 11:31 GMT

ਬਰੈਂਪਟਨ : ਬੈਂਕ ਆਫ ਕੈਨੇਡਾ ਵੱਲੋਂ ਵਿਆਜ ਦਰਾਂ ਵਿਚ ਕਟੌਤੀ ਕੀਤੇ ਜਾਣ ਤੋਂ ਪਹਿਲਾਂ ਮਈ ਮਹੀਨੇ ਦੌਰਾਨ ਬਰੈਂਪਟਨ ਵਿਚ ਰੀਅਲ ਅਸਟੇਟ ਦੀਆਂ ਕੀਮਤਾਂ ਮੁੜ ਡਿੱਗੀਆਂ। ਲਗਾਤਾਰ ਤੀਜੇ ਮਹੀਨੇ ਕਮੀ ਦਰਜ ਕੀਤੀ ਗਈ ਅਤੇ ਪਿਛਲੇ ਸਾਲ ਦੇ ਮੁਕਾਬਲੇ ਇਕ ਮਕਾਨ ਦੀ ਔਸਤ ਕੀਮਤ 9.8 ਫੀ ਸਦੀ ਕਮੀ ਨਾਲ 10 ਲੱਖ ਡਾਲਰ ਰਹੀ। ਮਈ 2023 ਵਿਚ ਇਕ ਮਕਾਨ ਦੀ ਔਸਤ ਕੀਮਤ 11 ਲੱਖ ਡਾਲਰ ਤੋਂ ਉਪਰ ਦਰਜ ਕੀਤੀ ਗਈ ਸੀ।

ਵਿਆਜ ਦਰਾਂ ਵਿਚ ਕਟੌਤੀ ਪਹਿਲਾਂ ਵਾਲੇ ਅੰਕੜੇ ਆਏ ਸਾਹਮਣੇ

ਹਰ ਕਿਸਮ ਦੇ ਘਰਾਂ ਦੀਆਂ ਕੀਮਤਾਂ ਡਿੱਗੀਆਂ ਅਤੇ ਡਿਟੈਚਡ ਹੋਮ ਦੀ ਔਸਤ ਕੀਮਤ 11 ਲੱਖ 72 ਹਜ਼ਾਰ ਡਾਲਰ ਦਰਜ ਕੀਤੀ ਗਈ। ਸੈਮੀ ਡਿਟੈਚਡ ਇਕਾਈਆਂ ਦੀ ਔਸਤ ਮਈ ਦੌਰਾਨ 9 ਲੱਖ 28 ਹਜ਼ਾਰ ਡਾਲਰ ਰਹੀ ਜੋ ਬੀਤੇ ਮਾਰਚ ਦੌਰਾਨ 9 ਲੱਖ 60 ਹਜ਼ਾਰ ਡਾਲਰ ਚੱਲ ਰਹੀ ਸੀ। ਟਾਊਨਹਾਊਸ ਸਟਾਈਲ ਕੌਂਡੋ ਦੀ ਔਸਤ ਕੀਮਤ 6 ਲੱਖ 96 ਹਜ਼ਾਰ ਡਾਲਰ ਦਰਜ ਕੀਤੀ ਗਈ ਜੋ ਮਾਰਚ ਵਿਚ 7 ਲੱਖ 37 ਹਜ਼ਾਰ ਡਾਲਰ ਚੱਲ ਰਹੀ ਸੀ। ਸਿਰਫ ਕੀਮਤਾਂ ਵਿਚ ਹੀ ਕਮੀ ਨਹੀਂ ਆਈ ਸਗੋਂ ਮਕਾਨ ਦੀ ਵਿਕਰੀ ਵੀ ਹੇਠਾਂ ਆਈ। ਮਈ 2023 ਵਿਚ 784 ਮਕਾਨਾਂ ਦੀ ਵਿਕਰੀ ਹੋਈ ਜਦਕਿ ਪਿਛਲੇ ਮਹੀਨੇ ਇਹ ਅੰਕੜਾ ਸਿਰਫ 484 ਦਰਜ ਕੀਤਾ ਗਿਆ। ਟੋਰਾਂਟੋ ਰੀਜਨਲ ਰੀਅਲ ਅਸਟੇਟ ਬੋਰਡ ਨੇ ਕਿਹਾ ਕਿ ਪਿਛਲੇ ਮਹੀਨੇ ਵਿਕਰੀ ਲਈ ਸੂਚੀਬੱਧ ਜਾਇਦਾਦਾਂ ਦੀ ਗਿਣਤੀ 1,603 ਰਹੀ ਜੋ ਪਿਛਲੇ ਸਾਲ ਦੇ ਮੁਕਾਬਲੇ ਤਕਰੀਬਨ ਦੁੱਗਣੀ ਬਣਦੀ ਹੈ।

ਕੈਨੇਡਾ ਦੇ ਨਵੇਂ ਨਿਯਮ ਦਾ ਵਿਰੋਧ ਕਰ ਰਹੇ ਨਿਵੇਸ਼ਕ

ਬੋਰਡ ਦੀ ਮੁਖੀ ਜੈਨੀਫਰ ਪੀਅਰਸ ਨੇ ਦੱਸਿਆ ਕਿ ਮਕਾਨ ਖਰੀਦਣ ਦੇ ਇੱਛਕ ਲੋਕ ਮੌਰਗੇਜ ਦਰਾਂ ਹੋਰ ਹੇਠਾਂ ਆਉਣ ਦੀ ਉਡੀਕ ਕਰ ਰਹੇ ਹਨ। ਵਿਆਜ ਦਰਾਂ ਵਿਚ ਹੋਰ ਕਮੀ ਆਉਣ ਮਗਰੋਂ ਜ਼ਿਆਦਾ ਖਰੀਦਾਰ ਬਾਜ਼ਾਰ ਵਿਚ ਨਜ਼ਰ ਆਉਣਗੇ। ਇਸੇ ਦੌਰਾਨ ਰੀਅਲ ਅਸਟੇਟ ਬਾਜ਼ਾਰ ਵਿਚ ਨਿਵੇਸ਼ ਕਰਨ ਵਾਲੇ ਫੈਡਰਲ ਸਰਕਾਰ ਵੱਲੋਂ ਲਿਆਂਦੇ ਨਵੇਂ ਕਾਨੂੰਨ ਦਾ ਵਿਰੋਧ ਕਰਦੇ ਦੇਖੇ ਗਏ ਜਿਸ ਤਹਿਤ ਜ਼ਮੀਨ ਜਾਇਦਾਦ ਦੀ ਵਿਕਰੀ ਰਾਹੀਂ ਹੋਣ ਵਾਲੇ ਮੁਨਾਫੇ ਦਾ 67 ਫੀ ਸਦੀ ਹਿੱਸਾ ਇਨਕਮ ਟੈਕਸ ਰਿਟਰਨ ਦਾ ਹਿੱਸਾ ਬਣੇਗਾ।

Tags:    

Similar News