Justin Trudeau: ਅਮਰੀਕਨ ਸਿੰਗਰ ਕੈਟੀ ਪੈਰੀ ਨੂੰ ਕਿੱਸ ਕਰਦੇ ਨਜ਼ਰ ਆਏ ਜਸਟਿਨ ਟਰੂਡੋ, ਤਸਵੀਰਾਂ ਵਾਇਰਲ
ਪੂਰੀ ਦੁਨੀਆ ਵਿੱਚ ਹੋ ਰਹੇ ਚਰਚੇ
Justin Trudeau Katy Perry: ਕੈਨੇਡਾ ਦੇ ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਇੱਕ ਵਾਰ ਫਿਰ ਰੋਮਾਂਟਿਕ ਅੰਦਾਜ਼ ਵਿੱਚ ਨਜ਼ਰ ਆਏ ਹਨ। ਇਸ ਵਾਰ, ਟਰੂਡੋ ਨੂੰ ਇੱਕ ਯਾਟ 'ਤੇ ਦੇਖਿਆ ਗਿਆ। ਜਿੱਥੇ ਉਹਨਾਂ ਦੇ ਨਾਲ ਅਮਰੀਕੀ ਪੌਪ ਸਟਾਰ ਕੈਟੀ ਪੈਰੀ ਵੀ ਮੌਜੂਦ ਸੀ। ਇਸ ਦੌਰਾਨ ਦੋਵੇਂ ਇੱਕ ਦੂਜੇ ਦੇ ਪਿਆਰ ਚ ਡੁੱਬੇ ਨਜ਼ਰ ਆਏ। ਦੋਵਾਂ ਦੀਆਂ ਇਕ ਦੂਜੇ ਨੂੰ ਚੁੰਮਦੇ ਹੋਏ ਤਸਵੀਰਾਂ ਸੋਸ਼ਲ ਮੀਡੀਆ ਤੇ ਅੱਗ ਵਾਂਗ ਵਾਇਰਲ ਹੋ ਰਹੀਆਂ ਹਨ। ਇਹ ਫੋਟੋ ਅਮਰੀਕਾ ਦੇ ਕੈਲੀਫੋਰਨੀਆ ਦੇ ਸਾਂਤਾ ਬਾਰਬਰਾ ਦੀ ਦੱਸੀ ਜਾ ਰਹੀ ਹੈ। ਜਸਟਿਨ ਟਰੂਡੋ ਅਤੇ ਕੈਟੀ ਪੈਰੀ ਦੇ ਡੇਟਿੰਗ ਦੀਆਂ ਅਫਵਾਹਾਂ ਲੰਬੇ ਸਮੇਂ ਤੋਂ ਸੁਰਖੀਆਂ ਵਿੱਚ ਹਨ, ਅਤੇ ਹੁਣ ਇਹਨਾਂ ਤਸਵੀਰਾਂ ਨੇ ਅਫਵਾਹਾਂ ਦੀ ਪੁਸ਼ਟੀ ਕਰ ਦਿੱਤੀ ਹੈ। ਹਾਲਾਂਕਿ, ਇਹ ਵੀ ਦਾਅਵਾ ਕੀਤਾ ਗਿਆ ਸੀ ਕਿ ਦੋਵੇਂ ਅਲੱਗ ਹੋ ਚੁੱਕੇ ਸਨ। ਜਸਟਿਨ ਟਰੂਡੋ ਕਥਿਤ ਤੌਰ 'ਤੇ ਮਾਂਟਰੀਅਲ ਵਿੱਚ ਆਪਣੀ ਡਿਨਰ ਡੇਟ ਤੋਂ ਬਾਅਦ ਮੀਡੀਆ ਦੇ ਧਿਆਨ ਵਿੱਚ ਆ ਗਏ ਸਨ, ਜਿਸ ਤੋਂ ਬਾਅਦ ਉਹ ਲੰਬੇ ਸਮੇਂ ਲਈ ਗ਼ਾਇਬ ਹੋ ਗਏ ਸਨ। ਹਾਲਾਂਕਿ, ਨਵੀਆਂ ਫੋਟੋਆਂ ਤੋਂ ਪਤਾ ਚੱਲਦਾ ਹੈ ਕਿ ਦੋਵੇਂ ਇਕੱਠੇ ਹਨ।
ਵਾਇਰਲ ਫੋਟੋਆਂ ਵਿੱਚ ਕੀ ਹੈ
ਵਾਇਰਲ ਫੋਟੋਆਂ ਵਿੱਚ, ਕੈਟੀ ਪੈਰੀ ਇੱਕ ਕਾਲੇ ਸਵਿਮਸੂਟ ਵਿੱਚ ਸ਼ਰਟਲੈਸ ਟਰੂਡੋ ਨੂੰ ਚੁੰਮਦੇ ਹੋਏ ਦਿਖਾਈ ਦੇ ਰਹੀ ਹੈ। ਦੋਵਾਂ ਦੇ ਇੱਕ ਦੂਜੇ ਨੂੰ ਗਲੇ ਲਗਾਉਣ ਦੀਆਂ ਫੋਟੋਆਂ ਵੀ ਲਈਆਂ ਗਈਆਂ ਸਨ, ਜਿਸ ਵਿੱਚ ਟਰੂਡੋ ਪੈਰੀ ਦੇ ਗਲ੍ਹ ਤੇ ਕਿਸ ਕਰਦੇ ਨਜ਼ਰ ਆ ਰਹੇ ਸਨ।
ਟਰੂਡੋ ਅਤੇ ਕੈਟੀ ਪੈਰੀ ਮਾਂਟਰੀਅਲ ਵਿੱਚ ਡਿਨਰ ਡੇਟ 'ਤੇ ਆਏ ਸੀ ਨਜ਼ਰ
ਦੋਹਾਂ ਨੂੰ ਪਹਿਲੀ ਵਾਰ ਜੁਲਾਈ ਵਿੱਚ ਮਾਂਟਰੀਅਲ ਵਿੱਚ ਇੱਕ ਡਿਨਰ ਡੇਟ 'ਤੇ ਇਕੱਠੇ ਦੇਖਿਆ ਗਿਆ ਸੀ। ਟਰੂਡੋ ਕੈਨੇਡਾ ਵਿੱਚ ਕੈਟੀ ਪੈਰੀ ਦੇ ਲਾਈਫਟਾਈਮ ਟੂਰ ਲਈ ਵੀ ਮੌਜੂਦ ਸਨ, ਜਿੱਥੇ ਉਸਨੇ ਪਹਿਲਾਂ ਹੀ ਟਿਕਟਾਂ ਬੁੱਕ ਕਰ ਲਈਆਂ ਸਨ। ਪੈਰੀ ਨੇ ਛੇ ਸਾਲਾਂ ਦੀ ਮੰਗਣੀ ਤੋਂ ਬਾਅਦ ਜੂਨ 2025 ਵਿੱਚ ਅਦਾਕਾਰ ਓਰਲੈਂਡੋ ਬਲੂਮ ਨਾਲ ਆਪਣੀ ਮੰਗਣੀ ਤੋੜ ਦਿੱਤੀ। ਦੋਵਾਂ ਦੇ ਮੈਨੇਜਰ ਨੇ ਪੁਸ਼ਟੀ ਕੀਤੀ ਹੈ ਕਿ ਉਹ ਆਪਣੀ ਧੀ, ਡੇਜ਼ੀ ਡਵ ਨੂੰ ਦੋਸਤਾਨਾ ਢੰਗ ਨਾਲ ਪਾਲ ਰਹੇ ਹਨ। ਜੋੜੇ ਨੇ 2016 ਵਿੱਚ ਡੇਟਿੰਗ ਸ਼ੁਰੂ ਕੀਤੀ ਸੀ, ਅਤੇ ਡੇਜ਼ੀ ਦਾ ਜਨਮ ਅਗਸਤ 2020 ਵਿੱਚ ਹੋਇਆ ਸੀ।
ਜਸਟਿਨ ਟਰੂਡੋ ਦੀ ਨਿੱਜੀ ਜ਼ਿੰਦਗੀ
ਟਰੂਡੋ ਦਾ ਪਹਿਲਾ ਵਿਆਹ ਸੋਫੀ ਗ੍ਰੇਗੋਇਰ ਨਾਲ ਹੋਇਆ ਸੀ, ਉਹ ਦੋਵੇਂ ਬਚਪਨ ਦੇ ਦੋਸਤ ਸੀ। ਟਰੂਡੋ ਅਤੇ ਗ੍ਰੇਗੋਇਰ ਨੇ ਅਕਤੂਬਰ 2004 ਵਿੱਚ ਮੰਗਣੀ ਕਰ ਲਈ ਅਤੇ 28 ਮਈ, 2005 ਨੂੰ ਮਾਂਟਰੀਅਲ ਦੇ ਸੇਂਟ-ਮੈਡੇਲੀਨ ਡੀ'ਆਊਟਰੇਮੋਂਟ ਚਰਚ ਵਿੱਚ ਵਿਆਹ ਕਰਵਾ ਲਿਆ। ਉਨ੍ਹਾਂ ਦੇ ਤਿੰਨ ਬੱਚੇ ਹਨ: ਇੱਕ ਪੁੱਤਰ, ਜ਼ੇਵੀਅਰ, ਇੱਕ ਧੀ, ਐਲਾ-ਗ੍ਰੇਸ, ਅਤੇ ਇੱਕ ਪੁੱਤਰ, ਹੈਡਰੀਅਨ। 2 ਅਗਸਤ, 2023 ਨੂੰ, ਟਰੂਡੋ ਨੇ ਐਲਾਨ ਕੀਤਾ ਕਿ ਉਹ ਅਤੇ ਗ੍ਰੇਗੋਇਰ ਵੱਖ ਹੋ ਗਏ ਹਨ।