Canada ਵਿਚ ਦਿਨ-ਦਿਹਾੜੇ ਲੁੱਟੀ Indian ਬਜ਼ੁਰਗ ਔਰਤ

ਕੈਨੇਡਾ ਵਿਚ ਦਿਨ-ਦਿਹਾੜੇ ਭਾਰਤੀ ਬਜ਼ੁਰਗ ਔਰਤਾਂ ਦੇ ਗਹਿਣੇ ਖੋਹਣ ਦਾ ਇਕ ਹੋਰ ਹੌਲਨਾਕ ਮਾਮਲਾ ਸਾਹਮਣੇ ਆਇਆ ਹੈ ਅਤੇ ਸੰਤੋਸ਼ ਸ਼ਰਮਾ ਹੁਣ ਤੱਕ ਉਸ ਸਦਮੇ ਵਿਚੋਂ ਬਾਹਰ ਨਹੀਂ ਆ ਸਕੇ

Update: 2026-04-02 12:36 GMT

ਮੌਂਟਰੀਅਲ : ਕੈਨੇਡਾ ਵਿਚ ਦਿਨ-ਦਿਹਾੜੇ ਭਾਰਤੀ ਬਜ਼ੁਰਗ ਔਰਤਾਂ ਦੇ ਗਹਿਣੇ ਖੋਹਣ ਦਾ ਇਕ ਹੋਰ ਹੌਲਨਾਕ ਮਾਮਲਾ ਸਾਹਮਣੇ ਆਇਆ ਹੈ ਅਤੇ ਸੰਤੋਸ਼ ਸ਼ਰਮਾ ਹੁਣ ਤੱਕ ਉਸ ਸਦਮੇ ਵਿਚੋਂ ਬਾਹਰ ਨਹੀਂ ਆ ਸਕੇ। ਸੀ.ਟੀ.ਵੀ. ਦੀ ਰਿਪੋਰਟ ਮੁਤਾਬਕ ਸੰਤੋਸ਼ ਵਰਮਾ ਨੇ ਦੱਸਿਆ ਕਿ ਉਹ ਮੌਂਟਰੀਅਲ ਦੇ ਸੈਨ ਲੌਰੋਨ ਬਰ੍ਹਾ ਇਲਾਕੇ ਵਿਚ ਪੈਦਲ ਜਾ ਰਹੇ ਸਨ ਜਦੋਂ ਇਕ ਗੱਡੀ ਉਨ੍ਹਾਂ ਕੋਲ ਆ ਕੇ ਰੁਕੀ ਜਿਸ ਵਿਚ ਇਕ ਗੋਰਾ ਅਤੇ ਗੋਰੀ ਸਵਾਰ ਸਨ। ਦੋਹਾਂ ਨੇ ਸੰਤੋਸ਼ ਸ਼ਰਮਾ ਨੂੰ ਗੱਡੀ ਵਿਚ ਬਿਠਾ ਕੇ ਅਗਵਾ ਕਰਨ ਦਾ ਯਤਨ ਕੀਤਾ ਜੋ ਮੰਮਾ ਮੀਆਂ ਵਰਗੇ ਸ਼ਬਦਾਂ ਦੀ ਵਰਤੋਂ ਕਰ ਰਹੇ ਸਨ। ਇਸੇ ਦੌਰਾਨ ਤੀਜਾ ਸ਼ੱਕੀ ਕਾਰ ਵਿਚੋਂ ਬਾਹਰ ਆਇਆ ਅਤੇ ਸੰਤੋਸ਼ ਸ਼ਰਮਾ ਨੂੰ ਧੱਕਾ ਮਾਰ ਕੇ ਕਾਰ ਵਿਚ ਸੁੱਟ ਲਿਆ।

15 ਹਜ਼ਾਰ ਡਾਲਰ ਮੁੱਲ ਦੀਆਂ ਸੋਨੇ ਦੀਆਂ ਚੂੜੀਆਂ ਖੋਹੀਆਂ

ਤਿੰਨ ਜਣਿਆਂ ਦਾ ਟਾਕਰਾ ਕਰਨ ਦੀ ਤਾਕਤ ਸੰਤੋਸ਼ ਸ਼ਰਮਾ ਵਿਚ ਨਹੀਂ ਸੀ ਅਤੇ ਲੁਟੇਰੇ ਸੋਨੇ ਦੀਆਂ ਚਾਰ ਚੂੜੀਆਂ ਖੋਹ ਕੇ ਲੈ ਗਏ। ਸਾਰਾ ਘਟਨਾਕ੍ਰਮ ਐਨੀ ਤੇਜ਼ੀ ਨਾਲ ਵਾਪਰਿਆ ਕਿ ਸੰਤੋਸ਼ ਸ਼ਰਮਾ ਕਿਸੇ ਸ਼ੱਕੀ ਦੀ ਸ਼ਕਲ ਵੀ ਨਾ ਦੇਖ ਸਕੇ। ਘਰ ਪਰਤਣ ਮਗਰੋਂ ਸੰਤੋਸ਼ ਸ਼ਰਮਾ ਨੇ ਸਾਰੀ ਕਹਾਣੀ ਆਪਣੇ ਬੇਟੀ ਨੂੰ ਸੁਣਾਈ ਜਿਸ ਮਗਰੋਂ ਮੌਂਟਰੀਅਲ ਪੁਲਿਸ ਨੂੰ ਇਤਲਾਹ ਦਿਤੀ ਗਈ। ਸੋਨੇ ਦੀਆਂ ਚੂੜੀਆਂ ਦੀ ਕੀਮਤ 15 ਹਜ਼ਾਰ ਡਾਲਰ ਦੱਸੀ ਜਾ ਰਹੀ ਹੈ ਜੋ ਵਿਸ਼ਾਲ ਨੇ ਆਪਣੇ ਵਿਆਹ ਮੌਕੇ ਮਾਂ ਨੂੰ ਤੋਹਫ਼ੇ ਵਜੋਂ ਦਿਤੀਆਂ। ਸੰਤੋਸ਼ ਸ਼ਰਮਾ ਤਿੰਨ ਸਾਲ ਪਹਿਲਾਂ ਕੈਨੇਡਾ ਆਏ ਸਨ ਅਤੇ ਮੌਂਟਰੀਅਲ ਨੂੰ ਸੁਰੱਖਿਅਤ ਇਲਾਕਾ ਮੰਨਿਆ ਪਰ ਇਥੇ ਵੀ ਵਾਰਦਾਤ ਵਾਪਰ ਗਈ। ਉਧਰ ਮੌਂਟਰੀਅਲ ਪੁਲਿਸ ਲੁਟੇਰਿਆਂ ਦੀ ਭਾਲ ਕਰ ਰਹੀ ਹੈ ਪਰ ਫ਼ਿਲਹਾਲ ਕਿਸੇ ਦੀ ਪੈੜ ਨੱਪੀ ਨਹੀਂ ਜਾ ਸਕੀ।

Similar News