ਕੰਜ਼ਰਵੇਟਿਵ ਆਗੂ ਨੂੰ ਇਤਰਾਜ਼ਯੋਗ ਟਿੱਪਣੀ ਕਰਨ ’ਤੇ ਮਿਲੀ ਸਜ਼ਾ

ਵਿਦੇਸ਼ ਮੰਤਰੀ ਮੈਲਨੀ ਜੌਲੀ ਬਾਰੇ ਕੀਤੀ ਟਿੱਪਣੀ ਵਾਪਸ ਲੈਣ ਤੋਂ ਇਨਕਾਰੀ ਕੰਜ਼ਰਵੇਟਿਵ ਪਾਰਟੀ ਦੇ ਆਗੂ ਪਿਅਰੇ ਪੌਇਲੀਐਵ ਨੂੰ ਬਤੌਰ ਸਜ਼ਾ ਪੂਰਾ ਦਿਨ ਕੈਨੇਡੀਅਨ ਸੰਸਦ ਵਿਚ ਬੋਲਣ ਦੀ ਇਜਾਜ਼ਤ ਨਾ ਦਿਤੀ ਗਈ।;

Update: 2024-10-09 11:59 GMT

ਔਟਵਾ : ਵਿਦੇਸ਼ ਮੰਤਰੀ ਮੈਲਨੀ ਜੌਲੀ ਬਾਰੇ ਕੀਤੀ ਟਿੱਪਣੀ ਵਾਪਸ ਲੈਣ ਤੋਂ ਇਨਕਾਰੀ ਕੰਜ਼ਰਵੇਟਿਵ ਪਾਰਟੀ ਦੇ ਆਗੂ ਪਿਅਰੇ ਪੌਇਲੀਐਵ ਨੂੰ ਬਤੌਰ ਸਜ਼ਾ ਪੂਰਾ ਦਿਨ ਕੈਨੇਡੀਅਨ ਸੰਸਦ ਵਿਚ ਬੋਲਣ ਦੀ ਇਜਾਜ਼ਤ ਨਾ ਦਿਤੀ ਗਈ। ਹਾਊਸ ਆਫ਼ ਕਾਮਨਜ਼ ਦੇ ਸਪੀਕਰ ਗ੍ਰੈਗ ਫਰਗਸ ਨੇ ਮੰਨਿਆ ਕਿ ਵਿਰੋਧੀ ਧਿਰ ਦੇ ਆਗੂ ਵੱਲੋਂ ਦਾਇਰੇ ਤੋਂ ਬਾਹਰ ਜਾ ਕੇ ਸ਼ਬਦਾਂ ਦੀ ਵਰਤੋਂ ਕੀਤੀ ਗਈ। ਸਪੀਕਰ ਨੇ ਲਿਬਰਲ ਐਮ.ਪੀ. ਈਵਾਨ ਬੇਕਰ ਦੀ ਮਿਸਾਲ ਪੇਸ਼ ਕੀਤੀ ਜਿਨ੍ਹਾਂ ਨੂੰ ਕੰਜ਼ਰਵੇਟਿਵ ਪਾਰਟੀ ਬਾਰੇ ਟਿੱਪਣੀ ਕੀਤੇ ਜਾਣ ਕਰ ਕੇ ਹਾਊਸ ਕਾਮਨਜ਼ ਵਿਚ ਬੋਲਣ ਤੋਂ ਵਰਜ ਦਿਤਾ ਗਿਆ ਸੀ।

ਪੂਰਾ ਦਿਨ ਸੰਸਦ ਵਿਚ ਇਕ ਵੀ ਸ਼ਬਦ ਨਾ ਬੋਲ ਸਕੇ ਪੌਇਲੀਐਵ

ਕੈਨੇਡਾ-ਯੂਕਰੇਨ ਮੁਕਤ ਵਪਾਰ ਸੰਧੀ ਨਾਲ ਸਬੰਧਤ ਬਿਲ ’ਤੇ ਵੋਟਿੰਗ ਦੌਰਾਨ ਕੰਜ਼ਰਵੇਟਿਵ ਪਾਰਟੀ ਨੇ ਬਿਲ ਦਾ ਵਿਰੋਧ ਕੀਤਾ ਤਾਂ ਬੇਕਰ ਨੇ ਤੈਸ਼ ਵਿਚ ਆ ਕੇ ਆਖ ਦਿਤਾ ਕਿ ਟੋਰੀਆਂ ਦੀ ਪਾਰਟੀ ਦੇ ਪੁਤਿਨ ਦਾ ਦਬਦਬਾ ਬਣ ਗਿਆ ਹੈ। ਫਰਗਸ ਨੇ ਕਿਹਾ ਕਿ ਜੋ ਨਿਯਮ ਲਿਬਰਲ ਐਮ.ਪੀ. ’ਤੇ ਲਾਗੂ ਕੀਤਾ ਗਿਆ, ਬਿਲਕੁਲ ਉਹੀ ਵਿਰੋਧੀ ਧਿਰ ਦੇ ਆਗੂ ’ਤੇ ਲਾਗੂ ਕੀਤਾ ਜਾ ਰਿਹਾ ਹੈ। ਜਦੋਂ ਵਿਰੋਧੀ ਧਿਰ ਦਾ ਆਗੂ ਹੀ ਗੈਰਪਾਰਲੀਮਾਨੀ ਭਾਸ਼ਾ ਦੀ ਵਰਤੋਂ ਕਰੇਗਾ ਤਾਂ ਉਨ੍ਹਾਂ ਦੀ ਕੌਕਸ ਦੇ ਮੈਂਬਰ ਇਸ ਤੋਂ ਵੀ ਅੱਗੇ ਜਾ ਸਕਦੇ ਹਨ। ਉਮੀਦ ਕਰਦੇ ਹਾਂ ਮੌਜੂਦਾ ਹਾਲਾਤ ਵਿਚ ਸੰਸਦ ਮੈਂਬਰ ਇਸ ਕਦਮ ਦੀ ਸ਼ਲਾਘਾ ਕਰਨਗੇ। ਉਧਰ ਪੌਇਲੀਐਵ ਨੂੰ ਸਿਰਫ ਇਕ ਦਿਨ ਦੀ ਸਜ਼ਾ ਮਿਲਣ ’ਤੇ ਬੇਕਰ ਤੜਪ ਉਠੇ ਅਤੇ ਕਿਹਾ ਕਿ ਵਿਰੋਧੀ ਧਿਰ ਦੇ ਆਗੂ ਨੂੰ ਉਦੋਂ ਤੱਕ ਸੰਸਦ ਵਿਚ ਬੋਲਣ ਦੀ ਇਜਾਜ਼ਤ ਨਹੀਂ ਮਿਲਣੀ ਚਾਹੀਦੀ ਜਦੋਂ ਤੱਕ ਉਹ ਮੁਆਫੀ ਨਹੀਂ ਮੰਗ ਲੈਂਦੇ। ਹਾਊਸ ਆਫ ਕਾਮਨਜ਼ ਦੇ ਸਪੀਕਰ ਨੇ ਬੇਕਰ ਦੇ ਬਿਆਨ ਨੂੰ ਜ਼ਿਆਦਾ ਤਵੱਜੋ ਨਾ ਦਿੰਦਿਆਂ ਸਿਰਫ ਐਨਾ ਕਿਹਾ ਕਿ ਪੌਇਲੀਐਵ ਇਕ ਤਜਰਬੇਕਾਰ ਐਮ.ਪੀ. ਹਨ ਅਤੇ ਉਨ੍ਹਾਂ ਨੂੰ ਨਿਯਮਾਂ ਬਾਰੇ ਚੰਗੀ ਤਰ੍ਹਾਂ ਪਤਾ ਹੋਣਾ ਚਾਹੀਦਾ ਹੈ।

Tags:    

Similar News