ਕੈਨੇਡੀਅਨ ਬਾਰਡਰ ਪੂਰੀ ਤਰ੍ਹਾਂ ਸੁਰੱਖਿਅਤ : ਫਰੀਲੈਂਡ

ਟਰੰਪ ਦੀ ਜਿੱਤ ਮਗਰੋਂ ਅਮਰੀਕਾ ਵਿਚ ‘ਮੂਵ ਟੂ ਕੈਨੇਡਾ’ ਦੀ ਆਨਲਾਈਨ ਸਰਚ ਤੇਜ਼ੀ ਨਾਲ ਵਧ ਗਈ ਹੈ ਅਤੇ ਇਧਰ ਉਪ ਪ੍ਰਧਾਨ ਮੰਤਰੀ ਕ੍ਰਿਸਟੀਆ ਫਰੀਲੈਂਡ ਨੇ ਦਾਅਵਾ ਕੀਤਾ ਹੈ ਕਿ ਕੈਨੇਡੀਅਨ ਬਾਰਡਰ ਪੂਰੀ ਤਰ੍ਹਾਂ ਸੁਰੱਖਿਅਤ ਹਨ

Update: 2024-11-09 11:01 GMT

ਔਟਵਾ : ਟਰੰਪ ਦੀ ਜਿੱਤ ਮਗਰੋਂ ਅਮਰੀਕਾ ਵਿਚ ‘ਮੂਵ ਟੂ ਕੈਨੇਡਾ’ ਦੀ ਆਨਲਾਈਨ ਸਰਚ ਤੇਜ਼ੀ ਨਾਲ ਵਧ ਗਈ ਹੈ ਅਤੇ ਇਧਰ ਉਪ ਪ੍ਰਧਾਨ ਮੰਤਰੀ ਕ੍ਰਿਸਟੀਆ ਫਰੀਲੈਂਡ ਨੇ ਦਾਅਵਾ ਕੀਤਾ ਹੈ ਕਿ ਕੈਨੇਡੀਅਨ ਬਾਰਡਰ ਪੂਰੀ ਤਰ੍ਹਾਂ ਸੁਰੱਖਿਅਤ ਹਨ। ਟਰੰਪ ਵੱਲੋਂ ਲੱਖਾਂ ਪ੍ਰਵਾਸੀਆਂ ਨੂੰ ਡਿਪੋਰਟ ਕਰਨ ਦੇ ਖਦਸ਼ੇ ਮਗਰੋਂ ਵੱਡੀ ਗਿਣਤੀ ਵਿਚ ਪ੍ਰਵਾਸੀ ਕੈਨੇਡੀਅਨ ਬਾਰਡਰ ’ਤੇ ਪੁੱਜ ਸਕਦੇ ਹਨ ਅਤੇ ਆਰ.ਸੀ.ਐਮ.ਪੀ. ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਗੈਰਕਾਨੂੰਨੀ ਪ੍ਰਵਾਸ ਰੋਕਣ ਦੀ ਮੁਕੰਮਲ ਤਿਆਰੀ ਕੀਤੀ ਜਾ ਚੁੱਕੀ ਹੈ। ਸੀ.ਬੀ.ਸੀ. ਨਾਲ ਇਕ ਖਾਸ ਇੰਟਰਵਿਊ ਦੌਰਾਨ ਫਰੀਲੈਂਡ ਨੇ ਕਿਹਾ ਕਿ ਕੈਨੇਡਾ ਆਪਣੇ ਬਾਰਡਰ ਚੰਗੀ ਤਰ੍ਹਾਂ ਕੰਟਰੋਲ ਕਰ ਰਿਹਾ ਹੈ ਅਤੇ ਹਰ ਕੈਨੇਡੀਅਨ ਚਾਹੁੰਦਾ ਹੈ ਕਿ ਇਸ ਮੁਲਕ ਵਿਚ ਸਿਰਫ ਉਹੀ ਲੋਕ ਆਉਣ ਜਿਨ੍ਹਾਂ ਨੂੰ ਵੀਜ਼ਾ ਜਾਰੀ ਕਰਦਿਆਂ ਚੁਣਿਆ ਜਾਵੇ।

ਟਰੰਪ ਦੀ ਜਿੱਤ ਮਗਰੋਂ ਸਾਹਮਣੇ ਆ ਰਹੇ ਖਦਸ਼ਿਆਂ ’ਤੇ ਕੀਤੀ ਟਿੱਪਣੀ

ਇਥੇ ਦਸਣਾ ਬਣਦਾ ਹੈ ਕਿ ਅਮਰੀਕਾ ਵਿਚ ਇਸ ਵੇਲੇ ਗੈਰਕਾਨੂੰਨੀ ਪ੍ਰਵਾਸੀਆਂ ਦੇ ਭਾਅ ਦੀ ਬਣੀ ਹੋਈ ਹੈ ਪਰ ਯਕੀਨੀ ਤੌਰ ’ਤੇ ਕਹਿਣਾ ਮੁਸ਼ਕਲ ਹੋਵੇਗਾ ਕਿ ਆਖਰਕਾਰ ਡੌਨਲਡ ਟਰੰਪ ਕਿੰਨੇ ਪ੍ਰਵਾਸੀਆਂ ਨੂੰ ਡਿਪੋਰਟ ਕਰ ਸਕਦੇ ਹਨ। ਪਿਊ ਰਿਸਰਚ ਸੈਂਟਰ ਦੇ ਅੰਕੜਿਆਂ ਮੁਤਾਬਕ ਅਮਰੀਕਾ ਵਿਚ ਤਕਰੀਬਨ ਸਵਾ ਕਰੋੜ ਪ੍ਰਵਾਸੀ ਅਣਅਧਿਕਾਰਤ ਤਰੀਕੇ ਨਾਲ ਰਹਿ ਰਹੇ ਹਨ। ਇਸੇ ਦੌਰਾਨ ਆਰ.ਸੀ.ਐਮ.ਪੀ. ਦੇ ਸਾਰਜੈਂਟ ਚਾਰਲਸ ਪੌਇਰੀਅਰ ਨੇ ਕਿਹਾ ਕਿ ਆਉਣ ਵਾਲੇ ਸਮੇਂ ਦੌਰਾਨ ਪੁਲਿਸ ਕਰੂਜ਼ਰਾਂ ਅਤੇ ਬਾਰਡਰ ’ਤੇ ਪੱਕੀਆਂ ਜਾਂ ਆਰਜ਼ੀ ਇਮਾਰਤਾਂ ਦੀ ਗਿਣਤੀ ਵਧ ਸਕਦੀ ਹੈ। ਹਰ ਕੋਈ ਚਾਹੁੰਦਾ ਹੈ ਕਿ ਇਸ ਚੀਜ਼ ਦੀ ਲੋੜ ਨਾ ਪਵੇ ਪਰ ਜੇ ਕੁਝ ਵਾਪਰਦਾ ਹੈ ਤਾਂ ਆਰ.ਸੀ.ਐਮ.ਪੀ. ਪੂਰੀ ਤਰ੍ਹਾਂ ਤਿਆਰ ਹੈ। ਉਧਰ ਰਫਿਊਜੀ ਬੋਰਡ ਦੇ ਕਾਰਜਕਾਰੀ ਡਾਇਰੈਕਟਰ ਅਬਦੁੱਲਾ ਦਾਊਦ ਨੇ ਕਿਹਾ ਕਿ ਟਰੰਪ ਵੱਲੋਂ ਆਪਣਾ ਵਾਅਦਾ ਪੂਰਾ ਕਰਨਾ ਸੌਖਾ ਨਹੀਂ। ਕਿਸੇ ਵੀ ਨੀਤੀ ਨੂੰ ਲਾਗੂ ਕਰਨ ਵਾਸਤੇ ਸਮੇਂ ਦੀ ਜ਼ਰੂਰਤ ਹੁੰਦੀ ਹੈ ਅਤੇ ਰਾਤੋ ਰਾਤ ਕੈਨੇਡਾ ਦੇ ਬਾਰਡਰ ’ਤੇ ਹਜ਼ਾਰਾਂ ਲੋਕ ਨਹੀਂ ਆ ਸਕਦੇ।

Tags:    

Similar News