ਬਰੈਂਪਟਨ ਦੀ ਕਥਿਤ ਚੋਰਨੀ ਨੂੰ ਦੂਜੀ ਵਾਰ ਮਿਲੀ ਜ਼ਮਾਨਤ
ਬਰੈਂਪਟਨ ਦੀ ਕਥਿਤ ਚੋਰਨੀ ਨੂੰ ਇਕ ਹਫ਼ਤੇ ਵਿਚ ਦੂਜੀ ਵਾਰ ਜ਼ਮਾਨਤ ਮਿਲ ਗਈ। ਜੀ ਹਾਂ, ਸਰਕਾਰੀ ਵਕੀਲ ਦੀ ਸਹਿਮਤੀ ਮਗਰੋਂ ਟੋਰਾਂਟੋ ਦੀ ਅਦਾਲਤ ਨੇ ਸਾਰਾਹ ਬੈਦਸ਼ਾਅ ਨੂੰ 3 ਹਜ਼ਾਰ ਡਾਲਰ ਦੇ ਮੁਚਲਕੇ ’ਤੇ ਰਿਹਾਅ ਕਰਨ ਦੇ ਹੁਕਮ ਦੇ ਦਿਤੇ।;
ਟੋਰਾਂਟੋ : ਬਰੈਂਪਟਨ ਦੀ ਕਥਿਤ ਚੋਰਨੀ ਨੂੰ ਇਕ ਹਫ਼ਤੇ ਵਿਚ ਦੂਜੀ ਵਾਰ ਜ਼ਮਾਨਤ ਮਿਲ ਗਈ। ਜੀ ਹਾਂ, ਸਰਕਾਰੀ ਵਕੀਲ ਦੀ ਸਹਿਮਤੀ ਮਗਰੋਂ ਟੋਰਾਂਟੋ ਦੀ ਅਦਾਲਤ ਨੇ ਸਾਰਾਹ ਬੈਦਸ਼ਾਅ ਨੂੰ 3 ਹਜ਼ਾਰ ਡਾਲਰ ਦੇ ਮੁਚਲਕੇ ’ਤੇ ਰਿਹਾਅ ਕਰਨ ਦੇ ਹੁਕਮ ਦੇ ਦਿਤੇ। ਇਸ ਤੋਂ ਪਹਿਲਾਂ ਪੀਲ ਰੀਜਨਲ ਪੁਲਿਸ ਨੇ ਵੀ ਕਾਰਜੈਕਿੰਗ ਦੇ ਮਾਮਲੇ ਵਿਚ ਸਾਰਾਹ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ। ਟੋਰਾਂਟੋ ਪੁਲਿਸ ਨੇ ਦੱਸਿਆ ਕਿ 11 ਸਤੰਬਰ ਨੂੰ ਬਾਅਦ ਦੁਪਹਿਰ ਤਕਰੀਬਨ ਸਾਢੇ ਤਿੰਨ ਵਜੇ ਕਿਪÇਲੰਗ ਐਵੇਨਿਊ ਅਤੇ ਰੈਥਬਰਨ ਰੋਡ ਇਲਾਕੇ ਵਿਚ ਬੀ.ਐਮ.ਡਬਲਿਊ ਗੱਡੀ ਚੋਰੀ ਹੋਣ ਦੀ ਰਿਪੋਰਟ ਮਿਲੀ। ਪੀੜਤਾਂ ਨੇ ਦੋਸ਼ ਲਾਇਆ ਕਿ ਇਕ ਕੁੜੀ ਆਪਣੇ ਕਿਸੇ ਸਾਥੀ ਨਾਲ ਗੱਡੀ ਖਰੀਦਣ ਲਈ ਉਨ੍ਹਾਂ ਕੋਲ ਆਈ ਅਤੇ ਟੈਸਟ ਡਰਾਈਵ ਦੇ ਬਹਾਨੇ ਦੋਵੇਂ ਜਣੇ ਗੱਡੀ ਲੈ ਕੇ ਫਰਾਰ ਹੋ ਗਏ।
ਟੋਰਾਂਟੋ ਪੁਲਿਸ ਨੇ ਵੀ ਕਾਰਜੈਕਿੰਗ ਦੇ ਮਾਮਲੇ ਵਿਚ ਕੀਤਾ ਸੀ ਗ੍ਰਿਫ਼ਤਾਰ
ਪੰਜ ਦਿਨ ਬਾਅਦ ਉਹੀ ਕੁੜੀ ਅਤੇ ਮੁੰਡਾ ਇਕ ਪਾਰਕਿੰਗ ਲੌਟ ਵਿਚ ਕਾਰ ਵੇਚਣ ਦੇ ਇੱਛਕ ਕਿਸੇ ਸ਼ਖਸ ਨੂੰ ਮਿਲੇ ਅਤੇ ਇਥੇ ਵੀ ਦੋਹਾਂ ਨੇ ਟੈਸਟ ਡਰਾਈਵ ਦੀ ਮੰਗ ਕੀਤੀ। ਇਥੇ ਗੱਡੀ ਬਚ ਗਈ ਕਿਉਂਕਿ ਵੇਚਣ ਵਾਲੇ ਨੂੰ ਕੁੜੀ ਦੀਆਂ ਹਰਕਤਾਂ ਸ਼ੱਕੀ ਮਹਿਸੂਸ ਹੋਈਆਂ ਅਤੇ ਉਹ ਉਥੋਂ ਚਲਾ ਗਿਆ। ਟੋਰਾਂਟੋ ਪੁਲਿਸ ਵੱਲੋਂ ਇਸ ਮਾਮਲੇ ਵਿਚ 19 ਸਤੰਬਰ ਨੂੰ ਤਲਾਸ਼ੀ ਵਾਰੰਟਾਂ ਦੀ ਤਾਮੀਲ ਵੀ ਕੀਤੀ ਗਈ। ਸਾਰਾਹ ਵਿਰੁੱਧ ਗੱਡੀ ਚੋਰੀ ਕਰਨ, ਸਜ਼ਾਯੋਗ ਅਪਰਾਧ ਨੂੰ ਅੰਜਾਮ ਦੇਣ ਦਾ ਯਤਨ ਕਰਨ ਅਤੇ ਅਪਰਾਧ ਰਾਹੀਂ ਹਾਸਲ ਪ੍ਰੌਪਰਟੀ ਰੱਖਣ ਦੇ ਦੋਸ਼ ਆਇਦ ਕੀਤੇ ਗਏ ਹਨ। ਸਾਰਾਹ ਭਾਵੇਂ ਗ੍ਰਿਫ਼ਤਾਰ ਹੋ ਗਈ ਪਰ ਉਸ ਦਾ ਸਾਥੀ ਹੁਣ ਤੱਕ ਪੁਲਿਸ ਦੀ ਪਕੜ ਤੋਂ ਬਾਹਰ ਹੈ ਅਤੇ 2021 ਮਾਡਲ ਬੀ.ਐਮ.ਡਬਲਿਊ ਐਕਸ 6 ਗੱਡੀ ਵੀ ਨਹੀਂ ਮਿਲੀ ਜਿਸ ਲਾਇਸੰਸ ਪਲੇਟ ਸੀ.ਪੀ.ਐਕਸ. ਸੀ. 183 ਦੱਸੀ ਜਾ ਰਹੀ ਹੈ। ਪੁਲਿਸ ਨੇ ਸ਼ੱਕੀ ਦਾ ਹੁਲੀਆ ਜਾਰੀ ਕਰਦਿਆਂ ਕਿਹਾ ਕਿ ਉਹ ਇਕ ਸਾਊਥ ਏਸ਼ੀਅਨ ਅਤੇ ਪਤਲਾ ਸਰੀਰ ਹੋਣ ਤੋਂ ਇਲਾਵ ਲੰਮੀ ਦਾੜੀ ਵੀ ਰੱਖੀ ਹੋਈ ਹੈ। ਚੇਤੇ ਰਹੇ ਕਿ ਪੀਲ ਰੀਜਨਲ ਪੁਲਿਸ ਵੱਲੋਂ ਸਾਰਾਹ ਵਿਰੁੱਘ ਗੱਡੀ ਚੋਰੀ ਤੋਂ ਇਲਾਵਾ ਖਤਰਨਾਕ ਤਰੀਕੇ ਨਾਲ ਗੱਡੀ ਚਲਾਉਂਦਿਆਂ ਸਰੀਰਕ ਨੁਕਸਾਨ ਪਹੁੰਚਾਉਣ ਦਾ ਦੋਸ਼ ਵੀ ਆਇਦ ਕੀਤਾ ਗਿਆ ਹੈ। ਪੀਲ ਪੁਲਿਸ ਮੁਤਾਬਕ ਇਸ ਤੋਂ ਪਹਿਲਾਂ ਸਾਰਾਹ ਵਿਰੁੱਧ ਠੱਗੀ ਦੇ ਦੋਸ਼ ਵੀ ਲੱਗ ਚੁੱਕੇ ਹਨ। ਸਾਰਾਹ ਦੀ ਅਦਾਲਤ ਵਿਚ ਅਗਲੀ ਪੇਸ਼ੀ 29 ਅਕਤੂਬਰ ਨੂੰ ਹੋਵੇਗੀ।