ਬਰੈਂਪਟਨ ਦੇ ਕਾਮਿਆਂ ਦੀ ਹੜਤਾਲ ਖਤਮ
ਬਰੈਂਟਪਟਨ ਵਿਖੇ ਹੜਤਾਲੀ ਕਾਮਿਆਂ ਦਾ ਸਿਟੀ ਨਾਲ ਸਮਝੌਤਾ ਹੋ ਗਿਆ ਹੈ ਅਤੇ ਜਲਦ ਹੀ ਸਭ ਕੁਝ ਆਮ ਵਾਂਗ ਹੋ ਜਾਵੇਗਾ।;
ਬਰੈਂਪਟਨ : ਬਰੈਂਟਪਟਨ ਵਿਖੇ ਹੜਤਾਲੀ ਕਾਮਿਆਂ ਦਾ ਸਿਟੀ ਨਾਲ ਸਮਝੌਤਾ ਹੋ ਗਿਆ ਹੈ ਅਤੇ ਜਲਦ ਹੀ ਸਭ ਕੁਝ ਆਮ ਵਾਂਗ ਹੋ ਜਾਵੇਗਾ। ਮੇਅਰ ਪੈਟ੍ਰਿਕ ਬ੍ਰਾਊਨ ਹੜਤਾਲ ਖਤਮ ਹੋਣ ’ਤੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਸਿਟੀ ਵੱਲੋਂ ਆਪਣੇ ਕਾਮਿਆਂ ਦੀ ਮਿਹਨਤ ਅਤੇ ਸਮਰਪਣ ਭਾਵਨਾ ਨੂੰ ਵੇਖਦਿਆਂ ਵਾਜਬ ਅਤੇ ਕਈ ਸਾਲ ਤੱਕ ਚੱਲਣ ਵਾਲੇ ਸਮਝੌਤੇ ਦੀ ਪੇਸ਼ਕਸ਼ ਕੀਤੀ ਗਈ ਅਤੇ ਨਤੀਜਾ ਸਭ ਦੇ ਸਾਹਮਣੇ ਹੈ।
ਕਿਰਤੀ ਯੂਨੀਅਨ ਵੱਲੋਂ ਸਿਟੀ ਨਾਲ ਸਮਝੌਤਾ ਹੋਣ ਦਾ ਐਲਾਨ
ਇਸੇ ਦੌਰਾਨ ਯੂਨੀਅਨ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਸਿਟੀ ਨਾਲ ਸਮਝੌਤਾ ਹੋਣ ਮਗਰੋਂ ਦੋਵੇਂ ਧਿਰਾਂ ਰਾਹਤ ਮਹਿਸੂਸ ਕਰ ਰਹੀਆਂ ਹਨ। ਆਪਣੇ ਮੈਂਬਰਾਂ ਨੂੰ ਭੇਜੇ ਪੱਤਰ ਵਿਚ ਯੂਨੀਅਨ ਨੇ ਕਿਹਾ ਕਿ ਕੰਮ ਲਈ ਢੁਕਵੇਂ ਹਾਲਾਤ ਪ੍ਰਤੀ ਵਚਨਬੱਧਤਾ ਨੂੰ ਤਾਜ਼ਾ ਘਟਨਾਕ੍ਰਮ ਸਪੱਸ਼ਟ ਤੌਰ ’ਤੇ ਪੇਸ਼ ਕਰਦਾ ਹੈ। ਸਮਝੌਤੇ ਮੁਤਾਬਕ ਸਾਰੇ ਯੂਨੀਅਨ ਮੈਂਬਰਾਂ ਨੂੰ ਪਿਕਟ ਲਾਈਨ ਸ਼ਿਫਟ ਵਾਸਤੇ ਮੁਆਵਜ਼ਾ ਵੀ ਮਿਲੇਗਾ ਅਤੇ ਮੈਂਬਰਸ਼ਿਪ ਰੈਟੀਫਿਕੇਸ਼ਨ ਹੋਣ ਤੱਕ ਉਨ੍ਹਾਂ ਨੂੰ ਕੰਮ ’ਤੇ ਪਰਤਣ ਦੀ ਜ਼ਰੂਰਤ ਨਹੀਂ।