ਬਰੈਂਪਟਨ ’ਚ ਮਿਊਂਸਪਲ ਕਾਨੂੰਨ ਦੀ ਪਾਲਣਾ ਵਾਸਤੇ ਭਰਤੀ ਹੋਣਗੇ ਨਵੇਂ ਅਫਸਰ : ਮੇਅਰ ਪੈਟ੍ਰਿਕ ਬ੍ਰਾਊਨ

ਬਰੈਂਪਟਨ ਸ਼ਹਿਰ ਵਿਚ ਬਾਇਲਾਅ ਅਫਸਰਾਂ ਦੀ ਕਮੀ ਅਤੇ ਮਿਊਂਸਪਲ ਕਾਨੂੰਨ ਲਾਗੂ ਕਰਨ ਵਿਚ ਆ ਰਹੀ ਦਿੱਕਤ ਨਾਲ ਸਬੰਧਤ ਰਿਪੋਰਟ ਸਾਹਮਣੇ ਆਉਣ ਮਗਰੋਂ ਮੇਅਰ ਪੈਟ੍ਰਿਕ ਬ੍ਰਾਊਨ ਵੱਲੋਂ 34 ਨਵੇਂ ਅਫਸਰਾਂ ਦੀ ਭਰਤੀ ਕਰਨ ਦਾ ਐਲਾਨ ਕੀਤਾ ਗਿਆ ਹੈ। ਸਿਟੀ ਹਾਲ ਵਿਚ ਪ੍ਰੈਸ ਕਾਨਫਰੰਸ ਦੌਰਾਨ ਮੇਅਰ ਨੇ ਕਿਹਾ ਕਿ ਸ਼ਹਿਰ ਦੇ ਇਤਿਹਾਸ ਵਿਚ ਕਦੇ ਵੀ ਐਨੀ ਜ਼ਿਆਦਾ ਅਫਸਰਾਂ ਦਾ ਭਰਤੀ ਇਕੋ ਵੇਲੇ ਨਹੀਂ ਕੀਤੀ ਗਈ।

Update: 2024-06-05 11:52 GMT

ਬਰੈਂਪਟਨ : ਬਰੈਂਪਟਨ ਸ਼ਹਿਰ ਵਿਚ ਬਾਇਲਾਅ ਅਫਸਰਾਂ ਦੀ ਕਮੀ ਅਤੇ ਮਿਊਂਸਪਲ ਕਾਨੂੰਨ ਲਾਗੂ ਕਰਨ ਵਿਚ ਆ ਰਹੀ ਦਿੱਕਤ ਨਾਲ ਸਬੰਧਤ ਰਿਪੋਰਟ ਸਾਹਮਣੇ ਆਉਣ ਮਗਰੋਂ ਮੇਅਰ ਪੈਟ੍ਰਿਕ ਬ੍ਰਾਊਨ ਵੱਲੋਂ 34 ਨਵੇਂ ਅਫਸਰਾਂ ਦੀ ਭਰਤੀ ਕਰਨ ਦਾ ਐਲਾਨ ਕੀਤਾ ਗਿਆ ਹੈ। ਸਿਟੀ ਹਾਲ ਵਿਚ ਪ੍ਰੈਸ ਕਾਨਫਰੰਸ ਦੌਰਾਨ ਮੇਅਰ ਨੇ ਕਿਹਾ ਕਿ ਸ਼ਹਿਰ ਦੇ ਇਤਿਹਾਸ ਵਿਚ ਕਦੇ ਵੀ ਐਨੀ ਜ਼ਿਆਦਾ ਅਫਸਰਾਂ ਦਾ ਭਰਤੀ ਇਕੋ ਵੇਲੇ ਨਹੀਂ ਕੀਤੀ ਗਈ।

ਦੱਸ ਦੇਈਏ ਕਿ ਮੈਨੇਜਮੈਂਟ ਸਲਾਹਕਾਰ ਫਰਮ ਐਟਫੋਕਸ ਦੀ ਰਿਪੋਰਟ ਵਿਚ ਸਟਾਫ ਦੀ ਭਾਰੀ ਕਿੱਲਤ ਅਤੇ ਮੌਜੂਦਾ ਸਟਾਫ ਦੇ ਹੌਸਲੇ ਪਸਤ ਹੋਣ ਦਾ ਜ਼ਿਕਰ ਕੀਤਾ ਗਿਆ ਜਿਸ ਦੇ ਹੁੰਗਾਰੇ ਵਜੋਂ ਮੇਅਰ ਪੈਟ੍ਰਿਕ ਬ੍ਰਾਊਨ ਵੱਲੋਂ ਅੱਜ ਹੋਣ ਵਾਲੀ ਕੌਂਸਲ ਮੀਟਿੰਗ ਵਿਚ ਨਵੀਂ ਭਰਤੀ ਦਾ ਮਤਾ ਪੇਸ਼ ਕਰਨ ਦੀ ਗੱਲ ਆਖੀ ਗਈ। ਉਨ੍ਹਾਂ ਅੱਗੇ ਕਿਹਾ ਕਿ ਨਵੇਂ ਅਫਸਰਾਂ ਦੀ ਭਰਤੀ ਮਗਰੋਂ ਮਿਊਂਸਪਲ ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਇਹ ਗੱਲ ਵੀ ਸਾਹਮਣੇ ਆਈ ਸੀ ਕਿ ਲੋਕਾਂ ਦੀ ਸ਼ਿਕਾਇਤ ਆਉਣ ਮਗਰੋਂ ਤੁਰਤ ਹੁੰਗਾਰਾ ਦੇਣਾ ਸੰਭਵ ਨਹੀਂ ਹੁੰਦਾ ਅਤੇ ਕਈ ਮਸਲੇ ਉਲਝਦੇ ਨਜ਼ਰ ਆਉਂਦੇ ਹਨ। ਮਿਸਾਲ ਵਜੋਂ ਗਲੀਆਂ ਵਿਚ ਗੈਰਕਾਨੂੰਨੀ ਤਰੀਕੇ ਨਾਲ ਕਾਰਾਂ ਪਾਰਕ ਕਰਨਾ, ਇਧਰ ਉਧਰ ਕੂੜਾ ਸੁੱਟਣਾਂ ਅਤੇ ਗੈਰਕਾਨੂੰਨੀ ਬੇਸਮੈਂਟਾਂ ਵਰਗੀਆਂ ਸਮੱਸਿਆਵਾਂ ਨਾਲ ਨਜਿੱਠਣਾ ਬੇਹੱਦ ਲਾਜ਼ਮੀ ਹੈ।

ਇਥੇ ਦਸਣਾ ਬਣਦਾ ਹੈ ਕਿ ਐਨਫੋਰਸਮੈਂਟ ਅਤੇ ਬਾਇਲਾਅ ਸੇਵਾਵਾਂ ਬਾਰੇ ਸ਼ਹਿਰ ਦੇ ਨਵੇਂ ਡਾਇਰੈਕਟਰ ਰੌਬਰਟ ਹਿਗਜ਼ ਨੇ ਪਿਛਲੇ ਦਿਨੀਂ ਕਿਹਾ ਸੀ ਕਿ ਵਸੀਲਿਆਂ ਦੀ ਕਮੀ ਕਾਰਨ ਨਾਜਾਇਜ਼ ਪਾਰਕਿੰਗ ਦੀਆਂ 68 ਫੀ ਸਦੀ ਸ਼ਿਕਾਇਤਾਂ ’ਤੇ ਕਾਰਵਾਈ ਕਰਨੀ ਸੰਭਵ ਨਹੀਂ ਹੁੰਦੀ। ਨਵੇਂ ਸਟਾਫ ਦੀ ਭਰਤੀ ਨਾਲ ਕੰਮਕਾਜ ਨੂੰ ਬਿਹਤਰ ਤਰੀਕੇ ਨਾਲ ਚਲਾਇਆ ਜਾ ਸਕਦਾ ਹੈ। ਬਰੈਂਪਟਨ ਵਿਖੇ ਰੈਜ਼ੀਡੈਂਸ਼ੀਅਲ ਰੈਂਟਲ ਲਾਇਸੈਂਸਿੰਗ ਪ੍ਰੋਗਰਾਮ ਨੂੰ ਅਸਰਦਾਰ ਤਰੀਕੇ ਨਾਲ ਲਾਗੂ ਕਰਨ ਲਈ ਅਫਸਰਾਂ ਦੀ ਜ਼ਰੂਰਤ ਸੀ ਅਤੇ ਕਿਰਾਏਦਾਰਾਂ ਦੇ ਰਹਿਣ ਸਹਿਣ ਦੇ ਹਾਲਾਤ ਮਿਆਰੀ ਰੱਖੇ ਜਾਣ ਨਾਲ ਸਬੰਧਤ ਹੈ।

Tags:    

Similar News