ਬਰੈਂਪਟਨ ਦੇ ਟਰੱਕ ਡਰਾਈਵਰ ਨੂੰ ਨਸ਼ਾ ਤਸਕਰੀ ਮਾਮਲੇ ਵਿਚ 12 ਸਾਲ ਕੈਦ

ਬਰੈਂਪਟਨ ਦੇ ਟਰੱਕ ਡਰਾਈਵਰ ਨੂੰ 200 ਕਿਲੋ ਮੇਥਮਫੈਟਾਮਿਨ ਦੀ ਤਸਕਰੀ ਦੇ ਦੋਸ਼ ਹੇਠ 12 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। 40 ਸਾਲ ਦੇ ਮੁਹੰਮਦ ਅਹਿਮਦ ਅਬਦੀਰਹਿਮਾਨ ਨੂੰ ਅਪ੍ਰੈਲ ਵਿਚ ਦੋਸ਼ੀ ਕਰਾਰ ਦਿਤਾ ਗਿਆ ਸੀ।

Update: 2024-06-28 11:59 GMT

ਬਰੈਂਪਟਨ : ਬਰੈਂਪਟਨ ਦੇ ਟਰੱਕ ਡਰਾਈਵਰ ਨੂੰ 200 ਕਿਲੋ ਮੇਥਮਫੈਟਾਮਿਨ ਦੀ ਤਸਕਰੀ ਦੇ ਦੋਸ਼ ਹੇਠ 12 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। 40 ਸਾਲ ਦੇ ਮੁਹੰਮਦ ਅਹਿਮਦ ਅਬਦੀਰਹਿਮਾਨ ਨੂੰ ਅਪ੍ਰੈਲ ਵਿਚ ਦੋਸ਼ੀ ਕਰਾਰ ਦਿਤਾ ਗਿਆ ਸੀ। ਅਦਾਲਤੀ ਦਸਤਾਵੇਜ਼ਾਂ ਮੁਤਾਬਕ 24 ਦਸੰਬਰ 2019 ਨੂੰ ਅੰਬੈਸਡਰ ਬ੍ਰਿਜ ਰਾਹੀਂ ਅਮਰੀਕਾ ਤੋਂ ਕੈਨੇਡਾ ਦਾਖਲ ਹੋ ਰਹੇ ਮੁਹੰਮਦ ਅਹਿਮਦ ਅਬਦੀਰਹਿਮਾਨ ਦੇ ਟਰੱਕ ਵਿਚੋਂ 196.7 ਕਿਲੋ ਮੇਥਮਫੈਟਾਮਿਨ ਬਰਾਮਦ ਕੀਤੀ ਗਈ ਜੋ ਉਸ ਵੇਲੇ ਤੱਕ ਦੀ ਸਭ ਤੋਂ ਵੱਡੀ ਬਰਾਮਦਗੀ ਦੱਸੀ ਗਈ। ਕੈਲੇਫੋਰਨੀਆ ਦਾ ਗੇੜਾ ਲਾ ਕੇ ਕੈਨੇਡਾ ਪਰਤ ਰਿਹਾ ਟਰੱਕ ਡਰਾਈਵਰ ਕੁਝ ਸਮੇਂ ਲਈ ਮੈਕਸੀਕੋ ਵੀ ਗਿਆ ਜਿਥੇ ਉਸ ਨੇ ਅਲ ਚੈਪੋ ਨਾਲ ਸੰਪਰਕ ਕੀਤਾ।

ਅਮਰੀਕਾ ਤੋਂ ਕੈਨੇਡਾ ਆਉਂਦਿਆਂ 29 ਮਿਲੀਅਨ ਡਾਲਰ ਦੀ ਮੇਥਮਫੈਟਾਮਿਨ ਹੋਈ ਸੀ ਬਰਾਮਦ

ਲਾਅ ਐਨਫੋਰਸਮੈਂਟ ਵਾਲਿਆਂ ਤਸਦੀਕ ਕਰ ਦਿਤੀ ਕਿ ਨਸ਼ੀਲਾ ਪਦਾਰਥ ਬਿਲਕੁਲ ਪਿਓਰ ਸੀ ਅਤੇ ਇਸ ਦੀ ਬਾਜ਼ਾਰ ਕੀਮਤ ਸਾਢੇ ਚਾਰ ਮਿਲੀਅਨ ਡਾਲਰ ਤੋਂ 29 ਮਿਲੀਅਨ ਡਾਲਰ ਦਰਮਿਆਨ ਦੱਸੀ ਗਈ। ਮੁਕੱਦਮੇ ਦੀ ਸੁਣਵਾਈ ਦੌਰਾਨ ਮੇਥਮਫੈਟਾਮਿਨ ਦੀ ਬਰਾਮਦਗੀ ਬਾਰੇ ਕੋਈ ਵਿਵਾਦ ਪੈਦਾ ਨਹੀਂ ਹੋਇਆ ਪਰ ਅਸਲ ਮੁੱਦਾ ਇਹ ਸੀ ਕਿ ਕੀ ਟਰੱਕ ਡਰਾਈਵਰ ਨਸ਼ੀਲੇ ਪਦਾਰਥ ਬਾਰੇ ਜਾਣਦਾ ਸੀ। ਮੁਕੱਦਮੇ ਦੀ ਸੁਣਵਾਈ ਦੌਰਾਨ ਸਾਹਮਣੇ ਆਇਆ ਕਿ ਅਬਦੀਰਹਿਮਾਨ ਦਾ ਕੋਈ ਅਪਰਾਧ ਪਿਛੋਕੜ ਨਹੀਂ ਸੀ ਅਤੇ ਦੋ ਬੱਚਿਆਂ ਦੇ ਪਿਤਾ ਨੂੰ ਸਜ਼ਾ ਤੋਂ ਬਚਾਉਣ ਲਈ ਕਮਿਊਨਿਟੀ ਵੱਲੋਂ ਡਟਵਾਂ ਸਾਥ ਦਿਤਾ ਗਿਆ। ਇਸੇ ਦੌਰਾਨ ਅਬਦੀਰਹਿਮਾਨ ਦੀ ਵਕੀਲ ਜੈਸਿਕਾ ਗ੍ਰਬੈਵਸਕੀ ਨੇ ਕਿਹਾ ਕਿ ਉਹ ਅਤੇ ਉਨ੍ਹਾਂ ਦਾ ਮੁਵੱਕਲ ਸਜ਼ਾ ਦੀ ਮਿਆਦ ਤੋਂ ਸੰਤੁਸ਼ਟ ਹਨ ਕਿਉਂਕਿ ਕ੍ਰਾਊਨ ਵੱਲੋਂ 16 ਤੋਂ 18 ਸਾਲ ਕੈਦ ਦੀ ਮੰਗ ਕੀਤੀ ਗਈ ਸੀ। ਜੇਲ ਵਿਚ ਪਹਿਲਾਂ ਲੰਘਾਏ ਸਮੇਂ ਕਾਰਨ ਅਬਦੀਰਹਿਮਾਨ 11 ਸਾਲ ਬਾਅਦ ਜੇਲ ਤੋਂ ਬਾਹਰ ਆ ਸਕਦਾ ਹੈ।

Tags:    

Similar News