ਬਰੈਂਪਟਨ ਦੀ ਮਕਾਨ ਮਾਲਕਣ ਨੂੰ ਮਿਲੀ ਵੱਡੀ ਰਾਹਤ

ਬਰੈਂਪਟਨ ਦੇ ਇਕ ਪਰਵਾਰ ਨੂੰ ਵੱਡੀ ਰਾਹਤ ਮਿਲੀ ਜਦੋਂ ਕਈ ਮਹੀਨੇ ਤੋਂ ਮਕਾਨ ਦੱਬ ਕੇ ਬੈਠੇ ਕਿਰਾਏਦਾਰ ਆਖਰਕਾਰ ਚਲੇ ਗਏ।

Update: 2024-10-12 10:25 GMT

ਬਰੈਂਪਟਨ : ਬਰੈਂਪਟਨ ਦੇ ਇਕ ਪਰਵਾਰ ਨੂੰ ਵੱਡੀ ਰਾਹਤ ਮਿਲੀ ਜਦੋਂ ਕਈ ਮਹੀਨੇ ਤੋਂ ਮਕਾਨ ਦੱਬ ਕੇ ਬੈਠੇ ਕਿਰਾਏਦਾਰ ਆਖਰਕਾਰ ਚਲੇ ਗਏ। ਦੂਜੇ ਪਾਸੇ ਮਕਾਨ ਮਾਲਕ ਨੂੰ 32 ਹਜ਼ਾਰ ਡਾਲਰ ਦਾ ਨੁਕਸਾਨ ਵੀ ਹੋਇਆ ਕਿਉਂਕਿ ਟ੍ਰਕਿੰਗ ਕੰਪਨੀ ਦੇ ਮਾਲਕ ਕਿਰਾਏਦਾਰ ਵੱਲੋਂ ਬਕਾਇਆ ਕਿਰਾਇਆ ਅਦਾ ਨਹੀਂ ਕੀਤਾ ਗਿਆ। ਮਕਾਨ ਦੀ ਮਾਲਕ ਈਵਾਨ ਫੋਕਸ ਨੇ ਕਿਹਾ ਕਿ ਕਿਰਾਏਦਾਰਾਂ ਵੱਲੋਂ ਕਿਰਾਇਆ ਨਾ ਦੇਣ ਦੀਆਂ ਘਟਨਾਵਾਂ ਵਧਦੀਆਂ ਜਾ ਰਹੀਆਂ ਹਨ ਜਿਸ ਨੂੰ ਵੇਖਦਿਆਂ ਨਿਯਮ-ਕਾਨੂੰਨ ਵਿਚ ਸੋਧ ਕਰਦਿਆਂ ਮਕਾਨ ਮਾਲਕਾਂ ਦੇ ਹਿਤਾਂ ਦੀ ਰਾਖੀ ਯਕੀਨੀ ਬਣਾਈ ਜਾਵੇ। ਇਥੇ ਦਸਣਾ ਬਣਦਾ ਹੈ ਕਿ ਈਵਾਨ ਫੋਕਸ ਨੇ ਕਰਜ਼ਾ ਲੈ ਕੇ ਮਕਾਨ ਖਰੀਦਿਆ ਅਤੇ ਉਹ ਵੀ ਕਿਰਾਏਦਾਰ ਨੇ ਦੱਬ ਲਿਆ। ਸਿਰਫ ਇਥੇ ਹੀ ਬੱਸ ਨਹੀਂ, ਕਿਰਾਏਦਾਰ ਮੂੰਹਫੱਟ ਗਿਆ ਅਤੇ ਕਿਰਾਇਆ ਦੇਣ ਤੋਂ ਸਾਫ ਨਾਂਹ ਕਰਨ ਲੱਗਾ। ਬਰੈਂਪਟਨ ਦੇ ਜੋੜੇ ਵੱਲੋਂ 3200 ਡਾਲਰ ਪ੍ਰਤੀ ਮਹੀਨਾ ’ਤੇ ਆਪਣਾ ਮਕਾਨ ਕਿਰਾਏ ’ਤੇ ਦਿਤਾ ਗਿਆ ਸੀ ਤਾਂਕਿ ਕਰਜ਼ੇ ਦੀਆਂ ਕਿਸ਼ਤਾਂ ਉਤਾਰ ਸਕਣ।

ਕਿਰਾਏਦਾਰ ਆਖਰਕਾਰ ਖਾਲੀ ਕਰ ਗਏ ਮਕਾਨ

ਸ਼ੁਰੂ ਸ਼ੁਰੂ ਵਿਚ ਕਿਰਾਏਦਾਰ ਦਾ ਵਤੀਰਾ ਬਹੁਤ ਚੰਗਾ ਰਿਹਾ ਪਰ ਸਮਾਂ ਲੰਘਣ ਦੇ ਨਾਲ ਹੀ ਹਾਲਾਤ ਬਦਲਣ ਲੱਗੇ ਅਤੇ ਉਸ ਨੇ ਕਿਰਾਇਆ ਦੇਣਾ ਬੰਦ ਕਰ ਦਿਤਾ। ਜੋੜੇ ਵੱਲੋਂ ਉਸ ਨੂੰ ਮਕਾਨ ਖਾਲੀ ਕਰਨ ਵਾਸਤੇ ਆਖਿਆ ਗਿਆ ਤਾਂ ਇਸ ਤੋਂ ਵੀ ਨਾਂਹ ਕਰ ਦਿਤੀ। ਪਤੀ-ਪਤਨੀ ਨੇ ਅੱਕ ਕੇ ਇਕ ਪੈਰਾਲੀਗਲ ਦੀਆਂ ਸੇਵਾਵਾਂ ਲਈਆਂ ਤਾਂ ਕਿਰਾਏਦਾਰ ਨੇ ਜ਼ਿਦ ਫੜ ਲਈ ਕਿ ਮੁਕੱਦਮੇ ਦੀ ਸੁਣਵਾਈ ਫਰੈਂਚ ਭਾਸ਼ਾ ਵਿਚ ਹੋਵੇ ਕਿਉਂਕਿ ਉਸ ਦੀ ਪਹਿਲੀ ਬੋਲੀ ਫਰੈਂਚ ਹੈ। ਕਿਰਾਏਦਾਰ ਇਕ ਟ੍ਰਕਿੰਗ ਕੰਪਨੀ ਚਲਾਉਂਦਾ ਸੀ ਅਤੇ ਆਪਣੀ ਪਾਰਟਨਰ ਤੇ ਬੱਚੀ ਨਾਲ ਮਕਾਨ ਵਿਚ ਰਹਿ ਰਿਹਾ ਸੀ। ਇਸੇ ਦੌਰਾਨ ‘ਰੈਂਟ ਟੂ ਰੂਈਨ’ ਕਿਤਾਬ ਦੇ ਲੇਖਕ ਕੈਵਿਨ ਕੌਸਟਨ ਨੇ ਕਿਹਾ ਕਿ ਕੁਝ ਕਿਰਾਏਦਾਰ ਸ਼ਰ੍ਹੇਆਮ ਮਕਾਨ ਮਾਲਕਾਂ ਨਾਲ ਧੋਖਾ ਕਰਦੇ ਹਨ। ਸ਼ਿਕਾਇਤਾਂ ਦਾ ਬੈਕਲਾਗ ਐਨਾ ਵਧ ਚੁੱਕਾ ਹੈ ਕਿ ਇਕ ਸਾਲ ਦਾ ਕਿਰਾਇਆ ਦਿਤੇ ਬਗੈਰ ਤੁਸੀਂ ਜਾ ਸਕਦੇ ਹੋ। ਉਨ੍ਹਾਂ ਚਿਤਾਵਨੀ ਦਿਤੀ ਕਿ ਕਰਜ਼ੇ ’ਤੇ ਖਰੀਦਿਆਂ ਮਕਾਨ ਕਿਰਾਏ ’ਤੇ ਦੇਣਾ ਦੂਹਰੀ ਮਾਰ ਹੇਠ ਆਉਣ ਤੋਂ ਘੱਟ ਨਹੀਂ। ਦੱਸ ਦੇਈਏ ਕਿ ਈਵਾਨ ਫੋਕਸ ਨੇ ਲੈਂਡਲੌਰਡ ਅਤੇ ਟੈਨੈਂਟ ਬੋਰਡ ਕੋਲ ਸ਼ਿਕਾਇਤ ਕੀਤੀ ਤਾਂ ਕਈ ਮਹੀਨੇ ਮਗਰੋਂ ਉਸ ਦਾ ਮਕਾਨ ਵਾਪਸ ਮਿਲ ਸਕਿਆ।

Tags:    

Similar News