Canada ਦੇ ਨਾਈਟ ਕਲੱਬ ਵਿਚ ਹਮਲਾ, ਪੰਜਾਬੀ ਨੌਜਵਾਨ ਗ੍ਰਿਫ਼ਤਾਰ

ਕੈਨੇਡਾ ਦੇ ਬੀ.ਸੀ. ਵਿਚ ਇਕ ਨਾਈਟ ਕਲੱਬ ਵਿਚ ਮੌਜੂਦ ਸ਼ਖਸ ਦੇ ਚਿਹਰੇ ’ਤੇ ਛੁਰੇ ਨਾਲ ਵਾਰ ਕਰਨ ਦੇ ਮਾਮਲੇ ਵਿਚ ਵੈਨਕੂਵਰ ਪੁਲਿਸ ਵੱਲੋਂ 31 ਸਾਲ ਦੇ ਪਰਮਵੀਰ ਸਿੰਘ ਝੁਟੀ ਨੂੰ ਗ੍ਰਿਫ਼ਤਾਰ ਕੀਤਾ

Update: 2025-12-30 13:18 GMT

ਵੈਨਕੂਵਰ : ਕੈਨੇਡਾ ਦੇ ਬੀ.ਸੀ. ਵਿਚ ਇਕ ਨਾਈਟ ਕਲੱਬ ਵਿਚ ਮੌਜੂਦ ਸ਼ਖਸ ਦੇ ਚਿਹਰੇ ’ਤੇ ਛੁਰੇ ਨਾਲ ਵਾਰ ਕਰਨ ਦੇ ਮਾਮਲੇ ਵਿਚ ਵੈਨਕੂਵਰ ਪੁਲਿਸ ਵੱਲੋਂ 31 ਸਾਲ ਦੇ ਪਰਮਵੀਰ ਸਿੰਘ ਝੁਟੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਨੇ ਦੱਸਿਆ ਕਿ ਸੋਮਵਾਰ ਵੱਡੇ ਤੜਕੇ ਤਕਰੀਬਨ 3 ਵਜੇ ਯੇਲਟਾਊਨ ਨਾਈਟ ਕਲੱਬ ਵਿਚ ਵਾਰਦਾਤ ਦੀ ਇਤਲਾਹ ਮਿਲੀ। ਪੁਲਿਸ ਦੇ ਪੁੱਜਣ ਤੋਂ ਪਹਿਲਾਂ ਨਾਈਟ ਕਲੱਬ ਵਿਚ ਮੌਜੂਦ ਕੁਝ ਲੋਕਾਂ ਨੇ ਪੀੜਤ ਦਾ ਬਚਾਅ ਕਰਦਿਆਂ ਉਸ ਨੂੰ ਮੁਢਲੀ ਸਹਾਇਤਾ ਮੁਹੱਈਆ ਕਰਵਾਈ।

ਡੈਲਟਾ ਦੇ ਪਰਮਵੀਰ ਝੁਟੀ ਵਜੋਂ ਕੀਤੀ ਗਈ ਸ਼ਨਾਖ਼ਤ

ਇਸੇ ਦੌਰਾਨ ਮੌਕੇ ’ਤੇ ਪੁੱਜੇ ਅਫ਼ਸਰਾਂ ਨੇ ਸ਼ੱਕੀ ਨੂੰ ਗ੍ਰਿਫ਼ਤਾਰ ਕਰ ਲਿਆ ਜਦਕਿ ਪੀੜਤ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ। ਪੁਲਿਸ ਇਸ ਵਾਰਦਾਤ ਨੂੰ ਜਾਣ-ਬੁੱਝ ਕੇ ਕੀਤੀ ਹਰਕਤ ਨਹੀਂ ਮੰਨ ਅਤੇ ਡੈਲਟਾ ਦੇ ਪਰਮਵੀਰ ਸਿੰਘ ਝੁਟੀ ਵਿਰੁੱਧ ਅਸਾਲਟ ਦੇ ਦੋਸ਼ ਲਾਉਂਦਿਆਂ ਪੁਲਿਸ ਹਿਰਾਸਤ ਵਿਚ ਰੱਖਿਆ ਗਿਆ ਹੈ। ਪੁਲਿਸ ਵੱਲੋਂ ਪੀੜਤ ਦੇ ਪਛਾਣ ਜਨਤਕ ਨਹੀਂ ਕੀਤੀ ਗਈ ਅਤੇ ਵਾਰਦਾਤ ਦੇ ਕਾਰਨਾਂ ਦੀ ਪੜਤਾਲ ਕੀਤੀ ਜਾ ਰਹੀ ਹੈ।

Tags:    

Similar News