ਬਰੈਂਪਟਨ ਵਿਖੇ 65 ਸਾਲ ਦੇ ਬਜ਼ੁਰਗ ਦੀ ਭੇਤਭਰੇ ਹਾਲਾਤ ਵਿਚ ਮੌਤ

ਬਰੈਂਪਟਨ ਵਿਖੇ 65 ਸਾਲ ਦੇ ਬਜ਼ੁਰਗ ਦੀ ਭੇਤਭਰੇ ਹਾਲਾਤ ਵਿਚ ਮੌਤ ਬਾਰੇ ਪੀਲ ਰੀਜਨਲ ਪੁਲਿਸ ਡੂੰਘਾਈ ਨਾਲ ਪੜਤਾਲ ਕਰ ਰਹੀ ਹੈ ਅਤੇ ਉਸ ਦੇ ਗ੍ਰਿਫ਼ਤਾਰ ਕੀਤੇ ਬੇਟੇ ਨੂੰ ਲੋੜੀਂਦੇ ਸਬੂਤ ਨਾ ਹੋਣ ਕਾਰਨ ਰਿਹਾਅ ਕਰ ਦਿਤਾ ਗਿਆ ਹੈ।;

Update: 2024-10-11 12:36 GMT

ਬਰੈਂਪਟਨ : ਬਰੈਂਪਟਨ ਵਿਖੇ 65 ਸਾਲ ਦੇ ਬਜ਼ੁਰਗ ਦੀ ਭੇਤਭਰੇ ਹਾਲਾਤ ਵਿਚ ਮੌਤ ਬਾਰੇ ਪੀਲ ਰੀਜਨਲ ਪੁਲਿਸ ਡੂੰਘਾਈ ਨਾਲ ਪੜਤਾਲ ਕਰ ਰਹੀ ਹੈ ਅਤੇ ਉਸ ਦੇ ਗ੍ਰਿਫ਼ਤਾਰ ਕੀਤੇ ਬੇਟੇ ਨੂੰ ਲੋੜੀਂਦੇ ਸਬੂਤ ਨਾ ਹੋਣ ਕਾਰਨ ਰਿਹਾਅ ਕਰ ਦਿਤਾ ਗਿਆ ਹੈ। ਡਿਕਸੀ ਰੋਡ ਅਤੇ ਹਾਓਡਨ ਬੁਲੇਵਾਰਡ ਇਲਾਕੇ ਵਿਚ ਵਾਪਰੀ ਵਾਰਦਾਤ ਮਗਰੋਂ ਆਂਢ ਗੁਆਂਢ ਦੇ ਲੋਕਾਂ ਕਾਫੀ ਡਰੇ ਹੋਏ ਹਨ।

ਪੀਲ ਪੁਲਿਸ ਨੇ ਪੁੱਤ ਨੂੰ ਗ੍ਰਿਫ਼ਤਾਰ ਕਰਨ ਮਗਰੋਂ ਰਿਹਾਅ ਕੀਤਾ

ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਸ਼ਖਸ ਅਤੇ ਮਰਨ ਵਾਲੇ ਦਰਮਿਆਨ ਰਿਸ਼ਤੇ ਦਾ ਕੋਈ ਜ਼ਿਕਰ ਨਹੀਂ ਕੀਤਾ ਗਿਆ ਪਰ ਗੁਆਂਢੀਆਂ ਵੱਲੋਂ ਦੋਹਾਂ ਨੂੰ ਪਿਉ ਪੁੱਤ ਦੱਸਿਆ ਗਿਆ। ਕਾਂਸਟੇਬਲ ਮੌਲਿਕਾ ਸ਼ਰਮਾ ਨੇ ਦੱਸਿਆ ਕਿ ਫਿਲਹਾਲ ਕਿਸੇ ਹੋਰ ਸ਼ੱਕੀ ਬਾਰੇ ਕੋਈ ਵੇਰਵਾ ਮੌਜੂਦ ਨਹੀਂ ਅਤੇ ਇਹ ਵਾਰਦਾਤ ਲੋਕਾਂ ਦੀ ਸੁਰੱਖਿਆ ਵਾਸਤੇ ਕੋਈ ਖਤਰਾ ਪੈਦਾ ਨਹੀਂ ਕਰਦੀ। ਫਿਰ ਵੀ ਇਹ ਪਤਾ ਕਰਨ ਦੇ ਯਤਨ ਕੀਤੇ ਜਾ ਰਹੇ ਹਨ ਕਿ ਮੌਤ ਦਾ ਕਾਰਨ ਕੋਈ ਹਾਦਸਾ ਸੀ ਜਾਂ ਇਹ ਕਤਲ ਦਾ ਮਾਮਲਾ ਹੋ ਸਕਦਾ ਹੈ ਅਤੇ ਜਾਂ ਫਿਰ ਕਿਸੇ ਮੈਡੀਕਲ ਸਮੱਸਿਆ ਕਾਰਨ ਬਜ਼ੁਰਗ ਨੇ ਦਮ ਤੋੜਿਆ। ਦੂਜੇ ਪਾਸੇ ਗੁਆਂਢੀਆਂ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਚਾਰ-ਪੰਜ ਵਾਰ ਪੁਲਿਸ ਇਸ ਘਰ ਵਿਚ ਆ ਚੁੱਕੀ ਹੈ ਅਤੇ ਕੁਝ ਸਮਾਂ ਪਹਿਲਾਂ ਤੱਕ ਕਿਰਾਏਦਵਾਰ ਵੀ ਰਹਿੰਦੇ ਸਨ ਜੋ ਛੱਡ ਕੇ ਚਲੇ ਗਏ।

Tags:    

Similar News