ਕੈਨੇਡਾ 'ਚ ਸ਼ਰੇਆਮ ਚੱਲੀਆਂ ਗੋਲੀਆਂ,25 ਸਾਲਾ ਪੰਜਾਬੀ ਨੌਜਵਾਨ ਦੀ ਹੋਈ ਮੌਤ

ਕੈਨੇਡਾ ਤੋਂ ਬੇਹੱਦ ਹੀ ਦੁੱਖਦਾਈ ਖ਼ਬਰ ਸਾਹਮਣੇ ਆਈ ਹੈ। ਕੈਨੇਡਾ ਵਿੱਚ ਬੀਤੀ ਰਾਤ ਹੋਈ ਗੋਲੀਬਾਰੀ ਵਿਚ 25 ਸਾਲਾ ਪੰਜਾਬੀ ਨੌਜਵਾਨ ਹਿਤਕਰਨ ਜੌਹਲ ਦੀ ਮੌਤ ਹੋ ਗਈ।;

Update: 2024-07-28 10:21 GMT

ਕੈਨੇਡਾ : ਕੈਨੇਡਾ ਤੋਂ ਬੇਹੱਦ ਹੀ ਦੁੱਖਦਾਈ ਖ਼ਬਰ ਸਾਹਮਣੇ ਆਈ ਹੈ। ਕੈਨੇਡਾ ਵਿੱਚ ਬੀਤੀ ਰਾਤ ਹੋਈ ਗੋਲੀਬਾਰੀ ਵਿਚ 25 ਸਾਲਾ ਪੰਜਾਬੀ ਨੌਜਵਾਨ ਹਿਤਕਰਨ ਜੌਹਲ ਦੀ ਮੌਤ ਹੋ ਗਈ। ਤੁਹਾਨੂੰ ਦੱਸ ਦਈਏ ਪ੍ਰਾਪਤ ਜਾਣਕਰੀ ਮੁਤਾਬਕ ਸਾਊਥ ਵੈਨਕੂਵਰ ਦੇ ਫਰੇਜ਼ਰ ਸਟਰੀਟ 'ਤੇ ਗੋਲੀਬਾਰੀ ਵੀ ਵੱਡੀ ਵਾਰਦਾਤ ਹੋਈ ਜਿਸ ਘਟਨਾ ਵਿੱਚ ਡਰਾਈਵਰ ਅਤੇ 2 ਯਾਤਰੀਆਂ ਨੂੰ ਵੀ ਗੋਲੀ ਮਾਰ ਦਿੱਤੀ ਗਈ। ਹਾਲਾਂਕਿ ਡਰਾਈਵਰ ਦੀ ਬਾਂਹ 'ਤੇ ਗੋਲੀ ਲੱਗਣ ਨਾਲ ਸਾਹਮਣੇ ਵਾਲੇ ਯਾਤਰੀ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਬਾਕੀ ਯਾਤਰੀ ਬਾਲ ਬਾਲ ਬਚ ਗਏ। ਮਿਲੀ ਜਾਣਕਾਰੀ ਮੁਤਾਬਕ ਸਾਰੇ ਯਾਤਰੀ ਇੰਡੋ ਕੈਨੇਡੀਅਨ ਦੇ ਸਨ। ਤਿਹਾਨੂੰ ਦੱਸ ਦਈਏ ਕਿ ਇਸ ਬਾਬਤ ਵੀ.ਪੀ.ਡੀ ਵੀ ਜਾਣਕਾਰੀ ਦਿੰਦਿਆ ਵੀਪੀਡੀ ਨੇ ਪੁਸ਼ਟੀ ਕੀਤੀ ਹੈ ਕਿ ਬੀਤੀ ਰਾਤ ਨੂੰ ਦੋ ਵਿਅਕਤੀਆਂ ਨੂੰ ਉਨ੍ਹਾਂ ਦੇ ਵਾਹਨ ਵਿੱਚ ਗੋਲੀ ਮਾਰ ਦਿੱਤੀ ਗਈ ਫਿਰ ਉਹ ਕਾਰ ਦੋ ਹੋਰ ਵਾਹਨਾਂ ਨਾਲ ਟਕਰਾ ਗਈ। ਇਸ ਘਟਨਾ ਵਿੱਚ 25 ਸਾਲ ਹਿਤਕਰਨ ਜੌਹਲ ਦੀ ਮੌਕੇ 'ਤੇ ਹੀ ਮੌਤ ਹੋ ਗਈ। ਕੁਝ ਬਲਾਕ ਦੂਰ ਇੱਕ ਬਲਦੀ ਕਾਰ ਵੀ ਮਿਲੀ। ਇਸ ਮਾਮਲੇ ਵਿਚ ਫਿਲਹਾਲ ਕੋਈ ਗ੍ਰਿਫ਼ਤਾਰੀ ਨਹੀਂ ਹੈ।

Tags:    

Similar News