ਅਮਰੀਕਾ-ਕੈਨੇਡਾ ਦੇ ਬਾਰਡਰ ਤੋਂ 11 ਲੱਖ ਡਾਲਰ ਦੀ ਕੋਕੀਨ ਬਰਾਮਦ

ਅਮਰੀਕਾ-ਕੈਨੇਡਾ ਦੇ ਬਾਰਡਰ ’ਤੇ ਜੰਗਲੀ ਇਲਾਕੇ ਵਿਚੋਂ 11 ਲੱਖ ਡਾਲਰ ਮੁੱਲ ਦੀ ਲਾਵਾਰਿਸ ਕੋਕੀਨ ਬਰਾਮਦ ਕੀਤੀ ਗਈ ਹੈ।

Update: 2024-12-27 12:53 GMT

ਬਲੇਨ : ਅਮਰੀਕਾ-ਕੈਨੇਡਾ ਦੇ ਬਾਰਡਰ ’ਤੇ ਜੰਗਲੀ ਇਲਾਕੇ ਵਿਚੋਂ 11 ਲੱਖ ਡਾਲਰ ਮੁੱਲ ਦੀ ਲਾਵਾਰਿਸ ਕੋਕੀਨ ਬਰਾਮਦ ਕੀਤੀ ਗਈ ਹੈ। 30 ਪੈਕਟਾਂ ਵਿਚ ਬੰਦ ਨਸ਼ੀਲਾ ਪਦਾਰਥ ਕਾਲੇ ਰੰਗ ਦੇ ਦੋ ਬੈਕਪੈਕਸ ਵਿਚ ਸੀ ਜੋ ਕੌਮਾਂਤਰੀ ਸਰਹੱਦ ’ਤੇ ਅਮਰੀਕਾ ਵਾਲੇ ਪਾਸੇ ਮਿਲੇ। ਅਮਰੀਕਾ ਦੇ ਕਸਟਮਜ਼ ਅਤੇ ਬਾਰਡਰ ਪ੍ਰੋਟੈਕਸ਼ਨ ਵਿਭਾਗ ਨੇ ਦੱਸਿਆ ਕਿ ਗਸ਼ਤ ਕਰ ਰਹੇ ਏਜੰਟਾਂ ਨੂੰ ਕੁਝ ਸ਼ੱਕੀ ਮਹਿਸੂਸ ਹੋਇਆ ਅਤੇ ਨੇੜੇ ਜਾ ਕੇ ਦੇਖਣ ’ਤੇ ਦੋ ਬੈਗ ਨਜ਼ਰ ਆਏ। ਬੈਗਾਂ ਦੀ ਤਲਾਸ਼ੀ ਲਈ ਤਾਂ 30 ਪੈਕਟਾਂ ਵਿਚ ਬੰਦ ਸਫੈਦ ਰੰਗ ਦਾ ਪਦਾਰਥ ਬਰਾਮਦ ਕੀਤਾ ਗਿਆ।

ਜੰਗਲੀ ਇਲਾਕੇ ਵਿਚ ਪਏ 2 ਕਾਲੇ ਬੈਕਪੈਕਸ ਵਿਚ ਸੀ ਨਸ਼ੀਲਾ ਪਦਾਰਥ

ਲੈਬਾਰਟਰੀ ਟੈਸਟ ਮਗਰੋਂ ਇਹ ਪਦਾਰਥ ਕੋਕੀਨ ਸਾਬਤ ਹੋਇਆ ਅਤੇ ਕੌਮਾਂਤਰੀ ਬਾਜ਼ਾਰ ਵਿਚ ਇਸ ਦੀ ਕੀਮਤ 11 ਲੱਖ ਡਾਲਰ ਦੱਸੀ ਗਈ। ਅਮਰੀਕਾ ਦੇ ਫੈਡਰਲ ਕਾਨੂੰਨ ਅਧੀਨ ਕਿਸੇ ਵੀ ਥਾਂ ਤੋਂ ਬਰਾਮਦ ਨਸ਼ੀਲੇ ਪਦਾਰਥ ਦਾ ਜ਼ਿਆਦਾਤਰ ਹਿੱਸਾ ਫੂਕ ਦਿਤਾ ਜਾਂਦਾ ਹੈ ਅਤੇ ਅਦਾਲਤੀ ਕਾਰਵਾਈ ਦੌਰਾਨ ਸਬੂਤ ਵਜੋਂ ਪੇਸ਼ ਕਰਨ ਲਈ ਮਾਮੂਲੀ ਤੌਰ ’ਤੇ ਨਸ਼ੀਲਾ ਪਦਾਰਥ ਰੱਖਿਆ ਜਾਂਦਾ ਹੈ। ਚੀਫ਼ ਪੈਟਰੌਲ ਏਜੰਟ ਰੋਜ਼ਾਰੀਓ ਵਾਕਸਜ਼ ਨੇ ਵੱਡੀ ਬਰਾਮਦਗੀ ਮਗਰੋਂ ਕਿਹਾ ਕਿ ਗਸ਼ਤ ਕਰ ਰਹੇ ਅਫ਼ਸਰਾਂ ਦੀ ਚੌਕਸੀ ਸਦਕਾ ਕੋਕੀਨ ਬਰਾਮਦ ਕੀਤੀ ਜਾ ਸਕੀ ਜੋ ਸੰਭਾਵਤ ਤੌਰ ’ਤੇ ਤਸਕਰਾਂ ਵੱਲੋਂ ਇਧਰ ਉਧਰ ਕੀਤੀ ਜਾਣੀ ਸੀ। ਫਿਲਹਾਲ ਇਸ ਮਾਮਲੇ ਵਿਚ ਕੋਈ ਗ੍ਰਿਫ਼ਤਾਰੀ ਨਹੀਂ ਕੀਤੀ ਗਈ ਅਤੇ ਪੜਤਾਲ ਕੀਤੀ ਜਾ ਰਹੀ ਹੈ।

Tags:    

Similar News