ਮੀਂਹ ਤੋਂ ਬਾਅਦ ਵਧੀ ਮਹਿੰਗਾਈ, ਸਬਜ਼ੀਆਂ ਤੋਂ ਲੈਕੇ ਇਹ ਘਰੇਲੂ ਚੀਜ਼ਾਂ ਹੋਈਆਂ ਮਹਿੰਗੀਆਂ
54 ਅਰਥ ਸ਼ਾਸਤਰੀਆਂ ਮੁਤਾਬਕ ਮਹਿੰਗਾਈ ਦਰ 4.10 ਫੀਸਦੀ ਤੋਂ 5.19 ਫੀਸਦੀ ਤੱਕ ਹੋ ਸਕਦੀ ਹੈ । ਮੀਂਹ ਤੋਂ ਬਾਅਦ ਪਈ ਸਖ਼ਤ ਗਰਮੀ ਨੇ ਉੱਤਰੀ ਭਾਰਤ ਵਿੱਚ ਖੇਤੀ ਨੂੰ ਕਾਫੀ ਨੁਕਸਾਨ ਪਹੁੰਚਾਇਆ ।
ਉੱਤਰਾਖੰਡ, ਉੱਤਰ ਪ੍ਰਦੇਸ਼, ਦਿੱਲੀ-ਐਨਸੀਆਰ ਅਤੇ ਹਰਿਆਣਾ ਵਿੱਚ ਮੀਂਹ ਕਾਰਨ ਫ਼ਸਲਾਂ ਬਰਬਾਦ ਹੋ ਰਹੀਆਂ ਹਨ । ਕਿਸਾਨਾਂ ਦਾ ਕਹਿਣਾ ਹੈ ਕਿ ਮੁਰਾਦਾਬਾਦ ਇਲਾਕੇ ਵਿੱਚ ਫਸਲਾਂ ਸਭ ਤੋਂ ਵੱਧ ਪ੍ਰਭਾਵਿਤ ਹੋਈਆਂ ਹਨ। ਜਿਸ ਤੋਂ ਬਾਅਦ ਕਿਹਾ ਜਾ ਰਿਹਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਟਮਾਟਰ, ਆਲੂ ਅਤੇ ਹਰੀਆਂ ਸਬਜ਼ੀਆਂ ਦੀਆਂ ਕੀਮਤਾਂ ਵਿੱਚ ਹੋਰ ਵਾਧਾ ਹੋ ਸਕਦਾ ਹੈ । ਮਿਲੀ ਜਾਣਕਾਰੀ ਅਨੁਸਾਰ 54 ਅਰਥ ਸ਼ਾਸਤਰੀਆਂ ਮੁਤਾਬਕ ਮਹਿੰਗਾਈ ਦਰ 4.10 ਫੀਸਦੀ ਤੋਂ 5.19 ਫੀਸਦੀ ਤੱਕ ਹੋ ਸਕਦੀ ਹੈ । ਮੀਂਹ ਤੋਂ ਬਾਅਦ ਪਈ ਸਖ਼ਤ ਗਰਮੀ ਨੇ ਉੱਤਰੀ ਭਾਰਤ ਵਿੱਚ ਖੇਤੀ ਨੂੰ ਕਾਫੀ ਨੁਕਸਾਨ ਪਹੁੰਚਾਇਆ । ਇਸ ਮਹਿੰਗਾਈ ਕਾਰਣ ਸਭ ਤੋਂ ਜ਼ਿਆਦਾ ਟਮਾਟਰ, ਆਲੂ ਅਤੇ ਪਿਆਜ਼ ਦੀਆਂ ਕੀਮਤਾਂ ਵਿੱਚ 10 ਫੀਸਦੀ ਤੋਂ ਵੱਧ ਦਾ ਵਾਧਾ ਦੇਖਣ ਨੂੰ ਮਿਲ ਸਕਦਾ ਹੈ । ਜੇਕਰ ਗੱਲ ਕਰੀਏ ਯੂਨੀਅਨ ਬੈਂਕ ਆਫ ਇੰਡੀਆ ਦੀ ਮੁੱਖ ਆਰਥਿਕ ਸਲਾਹਕਾਰ ਕਨਿਕਾ ਪਸਰੀਚਾ ਦੇ ਵਿਸ਼ਲੇਸ਼ਣ ਦੀ ਤਾਂ ਉਨ੍ਹਾਂ ਕਿਹਾ ਕਿ ਅਨਾਜ ਅਤੇ ਦਾਲਾਂ ਦੇ ਨਾਲ-ਨਾਲ ਸਬਜ਼ੀਆਂ ਦੀਆਂ ਕੀਮਤਾਂ ਵਿੱਚ ਤੇਜ਼ੀ ਨਾਲ ਵਾਧੇ ਨੇ ਖੁਰਾਕੀ ਮਹਿੰਗਾਈ ਨੂੰ ਉੱਚ ਪੱਧਰ 'ਤੇ ਕਰ ਦਿੱਤਾ ਹੈ । ਇਸ ਨਾਲ ਆਂਡੇ, ਫਲਾਂ ਅਤੇ ਮਸਾਲਿਆਂ ਦੀਆਂ ਘੱਟ ਕੀਮਤਾਂ ਦਾ ਹੁਣ ਵਧ ਸਕਦੀਆਂ ਨੇ ।
ਜਾਣੋ ਮੀਂਹ ਕਾਰਣ ਕਿਥੇ ਅਤੇ ਕਿੰਨੀ ਵਧੀ ਮਹਿੰਗਾਈ ।
ਜਿੱਥੇ ਕਈ ਰਾਜਾਂ ਚ ਪਹਿਲਾਂ ਟਮਾਟਰ ਦੀਆਂ ਕੀਮਤਾਂ 59.87 ਰੁਪਏ ਪ੍ਰਤੀ ਕਿਲੋਗ੍ਰਾਮ ਸੀ ਉੱਥੇ ਹੀ ਦੇਸ਼ ਦੇ ਕਈ ਹਿੱਸਿਆਂ 'ਚ ਟਮਾਟਰ ਦੀ ਕੀਮਤ 80-90 ਰੁਪਏ 'ਤੇ ਵੀ ਪਹੁੰਚ ਗਈ ਹੈ । CRISIL ਦੇ ਵਿਸ਼ਲੇਸ਼ਣ ਮੁਤਾਬਕ ਟਮਾਟਰ ਦੀਆਂ ਕੀਮਤਾਂ ਵਿੱਚ 30%, ਪਿਆਜ਼ ਦੀਆਂ ਕੀਮਤਾਂ ਵਿੱਚ 46% ਅਤੇ ਆਲੂ ਦੀਆਂ ਕੀਮਤਾਂ ਵਿੱਚ 59% ਦਾ ਵਾਧਾ ਹੋਇਆ ਹੈ ।
4.8 ਫੀਸਦੀ ਤੱਕ ਪਹੁੰਚ ਸਕਦੀ ਹੈ ਮਹਿੰਗਾਈ ਦਰ
ਜੇਕਰ ਮਾਹਰਾਂ ਦੀ ਮੰਨਿਏ ਤਾਂ ਉਨ੍ਹਾਂ ਦਾ ਕਹਿਣਾ ਹੈ ਕਿ ਮੌਜੂਦਾ ਅਤੇ ਅਗਲੇ ਵਿੱਤੀ ਸਾਲਾਂ ਵਿੱਚ ਮਹਿੰਗਾਈ ਦਰ ਭਾਰਤੀ ਰਿਜ਼ਰਵ ਬੈਂਕ ਦੇ ਚਾਰ ਪ੍ਰਤੀਸ਼ਤ ਦੇ ਮੱਧਮ ਮਿਆਦ ਦੇ ਟੀਚੇ ਤੋਂ ਉੱਪਰ ਰਹਿਣ ਦੀ ਉਮੀਦ ਹੈ। ਅਜਿਹੇ 'ਚ ਕੇਂਦਰੀ ਬੈਂਕ ਚਾਲੂ ਵਿੱਤੀ ਸਾਲ 'ਚ ਸਿਰਫ ਇਕ ਵਾਰ ਰੈਪੋ ਦਰਾਂ 'ਚ ਕਟੌਤੀ ਕਰ ਸਕਦਾ ਹੈ। ਉਹ ਵੀ ਦਸੰਬਰ ਤਿਮਾਹੀ ਵਿੱਚ ਹੀ ਸੰਭਵ ਹੋ ਸਕਦਾ ਹੈ।