ਸੋਨੇ ਅਤੇ ਚਾਂਦੀ ਦੇ ਰੇਟਾਂ 'ਚ ਆਈ ਗਿਰਾਵਟ , ਜਾਣੋ ਪੂਰੀ ਖਬਰ

24 ਕੈਰੇਟ ਸੋਨੇ ਦੀ ਕੀਮਤ 294.0 ਰੁਪਏ ਦੀ ਗਿਰਾਵਟ ਨਾਲ 7451.2 ਰੁਪਏ ਪ੍ਰਤੀ ਗ੍ਰਾਮ ਹੋਈ ਅਤੇ 22 ਕੈਰੇਟ ਸੋਨੇ ਦੀ ਕੀਮਤ 269.0 ਰੁਪਏ ਦੀ ਗਿਰਾਵਟ ਨਾਲ 6825.4 ਰੁਪਏ ਪ੍ਰਤੀ ਗ੍ਰਾਮ ਹੋਈ ਹੈ ।

Update: 2024-07-19 03:52 GMT

ਚੰਡੀਗੜ੍ਹ : ਬੀਤੇ ਦਿਨ ਸੋਨੇ ਦੀਆਂ ਕੀਮਤਾਂ 'ਚ ਮਾਮੂਲੀ ਗਿਰਾਵਟ ਦੇਖਣ ਨੂੰ ਮਿਲੀ । ਜਿਸ ਤੋਂ ਬਾਅਦ 24 ਕੈਰੇਟ ਸੋਨੇ ਦੀ ਕੀਮਤ 294.0 ਰੁਪਏ ਦੀ ਗਿਰਾਵਟ ਨਾਲ 7451.2 ਰੁਪਏ ਪ੍ਰਤੀ ਗ੍ਰਾਮ ਹੋਈ ਅਤੇ 22 ਕੈਰੇਟ ਸੋਨੇ ਦੀ ਕੀਮਤ 269.0 ਰੁਪਏ ਦੀ ਗਿਰਾਵਟ ਨਾਲ 6825.4 ਰੁਪਏ ਪ੍ਰਤੀ ਗ੍ਰਾਮ ਹੋਈ ਹੈ । ਸੋਨੇ ਦੀਆਂ ਕੀਮਤਾਂ ਜ਼ਿਆਦਾਤਰ ਭੌਤਿਕ ਸੋਨੇ ਦੀ ਉਪਲਬਧਤਾ ਅਤੇ ਮੰਗ ਦੀ ਬਜਾਏ ਲੰਡਨ ਓਵਰ-ਦ-ਕਾਊਂਟਰ (OTC) ਸਪਾਟ ਗੋਲਡ ਮਾਰਕੀਟ ਅਤੇ COMEX ਗੋਲਡ ਫਿਊਚਰਜ਼ ਮਾਰਕੀਟ ਵਿੱਚ ਵਪਾਰਕ ਗਤੀਵਿਧੀਆਂ ਦੁਆਰਾ ਪ੍ਰਭਾਵਿਤ ਹੁੰਦੀਆਂ ਹਨ । ਇਸ ਤੋਂ ਇਲਾਵਾ, ਗਲੋਬਲ ਆਰਥਿਕ ਅਤੇ ਰਾਜਨੀਤਿਕ ਘਟਨਾਵਾਂ ਦੇ ਨਾਲ-ਨਾਲ ਕੇਂਦਰੀ ਬੈਂਕ ਦੀਆਂ ਨੀਤੀਆਂ ਅਤੇ ਮੁਦਰਾ ਦੇ ਉਤਰਾਅ-ਚੜ੍ਹਾਅ ਵੀ ਸੋਨੇ ਦੀ ਕੀਮਤ ਨੂੰ ਨਿਰਧਾਰਿਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਦੇ ਹਨ ।

ਦਿੱਲੀ, ਬੈਂਗਲੁਰੂ ਅਤੇ ਚੇਨਈ ਵਿੱਚ ਦਸ ਗ੍ਰਾਮ 22 ਕੈਰੇਟ ਸੋਨੇ ਦੀ ਕੀਮਤ ਲੱਗਭਗ 68,740 ਰੁਪਏ, 68,590 ਰੁਪਏ ਅਤੇ 69,040 ਰੁਪਏ ਰਹੀ । ਪੰਜਾਬ ਚ 1 ਗ੍ਰਾਮ 24 ਕੈਰੇਟ ਸੋਨਾ ਲੱਗਭਗ 7,443 ਰੁਪਏ ਨੋਟ ਕੀਤਾ ਗਿਆ ਹੈ ਜਦਕਿ 1 ਗ੍ਰਾਮ 22 ਕੈਰੇਟ ਸੋਨੇ ਦੀ ਕੀਮਤ 6960 ਦੱਸੀ ਜਾ ਰਹੀ ਹੈ । ਪੰਜਾਬ ਵਿੱਚ ਸੋਨੇ ਦੀ ਜ਼ਿਆਦਾਤਰ ਖਰੀਦ ਗਹਿਣਿਆਂ ਦੇ ਰੂਪ ਵਿੱਚ ਹੁੰਦੀ ਹੈ ਅਤੇ ਰਿਪੋਰਟਾਂ ਮੁਤਾਬਕ ਸੂਬੇ ਦੇ ਪਿੰਡਾਂ 'ਚ ਇਸਦੀ ਵੱਡੇ ਹਿੱਸੇ 'ਚ ਮੰਗ ਹੈ ।  

Tags:    

Similar News