Share Market Update: ਲਾਲ ਨਿਸ਼ਾਨ ਤੇ ਖੁੱਲਣ ਤੋਂ ਬਾਅਦ ਸ਼ੇਅਰ ਬਾਜ਼ਾਰ ਨੇ ਕੀਤੀ ਵਾਪਸੀ
ਸੈਂਸੈਕਸ ਵਿਚ ਆਈ ਤੇਜ਼ੀ, ਨਿਫਟੀ ਵੀ ਵਧਿਆ
By : Annie Khokhar
Update: 2025-08-12 04:34 GMT
Business News: ਸ਼ੁਰੂਆਤੀ ਕਾਰੋਬਾਰ ਵਿੱਚ ਸੈਂਸੈਕਸ ਅਤੇ ਨਿਫਟੀ ਵਿੱਚ ਕਮਜ਼ੋਰ ਰੁਝਾਨ ਦਿਖਾਈ ਦਿੱਤਾ। ਬਾਅਦ ਵਿੱਚ, ਸੈਂਸੈਕਸ 66.28 ਅੰਕ ਵਧ ਕੇ 80,670.36 'ਤੇ ਪਹੁੰਚ ਗਿਆ ਅਤੇ ਨਿਫਟੀ 42.85 ਅੰਕ ਵਧ ਕੇ 24,627.90 'ਤੇ ਪਹੁੰਚ ਗਿਆ। ਇਸੇ ਤਰ੍ਹਾਂ, ਸ਼ੁਰੂਆਤੀ ਕਾਰੋਬਾਰ ਵਿੱਚ, ਰੁਪਿਆ ਅਮਰੀਕੀ ਡਾਲਰ ਦੇ ਮੁਕਾਬਲੇ 7 ਪੈਸੇ ਵਧ ਕੇ 87.68 'ਤੇ ਪਹੁੰਚ ਗਿਆ।
ਟਾਟਾ ਸਟੀਲ, ਰਿਲਾਇੰਸ, ਮਾਰੂਤੀ, ਬਜਾਜ ਫ਼ਾਈਨਾਂਸਰ ਵੀ ਵਰਗੀਆਂ ਕੰਪਨੀਆਂ ਦੇ ਸ਼ੇਅਰ ਹਰੇ ਨਿਸ਼ਾਨ ਨਾਲ ਖੁੱਲ੍ਹੇ। ਦੂਜੇ ਪਾਸੇ ਐਸਬੀਆਈ, ਕੋਟਕ ਬੈਂਕ, ਐਚਡੀਐਫ਼ਸੀ ਬੈਂਕ, ਆਈਸੀਆਈਸੀਆਈ ਨੂੰ ਸ਼ੁਰੂਆਤੀ ਕਾਰੋਾਬਾਰ 'ਚ ਨੁਕਸਾਨ ਦਾ ਸਾਹਮਣਾ ਕਰਨਾ ਪਿਆ।