Mukesh Ambani: ਅਡਾਣੀ ਤੋਂ ਦੁੱਗਣੀ ਹੋਈ ਅੰਬਾਨੀ ਦੀ ਜਇਦਾਦ

28 ਲੱਖ ਕਰੋੜ ਰੁਪਏ ਦੀ ਸੰਪਤੀ ਦੇ ਮਾਲਕ ਅੰਬਾਨੀ

Update: 2025-08-12 16:39 GMT

Mukesh Ambani Net Worth Doubles Gautam Adani's Net Worth: ਗੌਤਮ ਅਡਾਨੀ ਦਾ ਨਾਮ ਹੁਣ ਤੱਕ ਸਭ ਤੋਂ ਅਮੀਰ ਭਾਰਤੀ ਦੀ ਸੂਚੀ 'ਚ ਪਹਿਲੇ ਸਥਾਨ 'ਤੇ ਸੀ, ਪਰ ਹੁਣ ਮੁਕੇਸ਼ ਅੰਬਾਨੀ ਨੇ ਅਡਾਨੀ ਨੂੰ ਪਿੱਛੇ ਛੱਡ ਦਿੱਤਾ ਹੈ। ਅਰਬਪਤੀ ਮੁਕੇਸ਼ ਅੰਬਾਨੀ ਦੀ ਅਗਵਾਈ ਵਾਲੇ ਅੰਬਾਨੀ ਪਰਿਵਾਰ ਕੋਲ 28 ਲੱਖ ਕਰੋੜ ਰੁਪਏ ਦੀ ਜਾਇਦਾਦ ਹੈ। ਇਹ ਅਡਾਨੀ ਪਰਿਵਾਰ ਦੀ 14.01 ਲੱਖ ਕਰੋੜ ਰੁਪਏ ਦੀ ਦੌਲਤ ਤੋਂ ਦੁੱਗਣੀ ਤੋਂ ਵੀ ਵੱਧ ਹੈ।

ਇਹ ਗੱਲ ਹੁਰੂਨ ਵੱਲੋਂ ਬਾਰਕਲੇਜ਼ ਦੇ ਸਹਿਯੋਗ ਨਾਲ ਤਿਆਰ ਕੀਤੀ ਗਈ ਇੱਕ ਰਿਪੋਰਟ ਵਿੱਚ ਸਾਹਮਣੇ ਆਈ ਹੈ। ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਦੇਸ਼ ਦੇ 300 ਸਭ ਤੋਂ ਅਮੀਰ ਭਾਰਤੀ ਪਰਿਵਾਰਾਂ ਕੋਲ 1.6 ਟ੍ਰਿਲੀਅਨ ਅਮਰੀਕੀ ਡਾਲਰ (140 ਲੱਖ ਕਰੋੜ ਰੁਪਏ) ਤੋਂ ਵੱਧ ਦੀ ਜਾਇਦਾਦ ਹੈ। ਇਹ ਦੇਸ਼ ਦੇ ਕੁੱਲ ਘਰੇਲੂ ਉਤਪਾਦ (GDP) ਦਾ 40 ਪ੍ਰਤੀਸ਼ਤ ਤੋਂ ਵੱਧ ਹੈ। ਇਕੱਲੇ ਅੰਬਾਨੀ ਪਰਿਵਾਰ ਦੀ ਦੌਲਤ ਦੇਸ਼ ਦੇ ਕੁੱਲ ਘਰੇਲੂ ਉਤਪਾਦ (GDP) ਦਾ 12 ਪ੍ਰਤੀਸ਼ਤ ਹੈ। ਹੁਰੂਨ-ਬਾਰਕਲੇਜ਼ ਰਿਪੋਰਟ ਦੇ ਅਨੁਸਾਰ, ਪਿਛਲੇ ਸਾਲ ਅੰਬਾਨੀ ਪਰਿਵਾਰ ਦੀ ਦੌਲਤ ਵਿੱਚ 10 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ। ਇਸ ਦੇ ਨਾਲ, ਇਹ ਦੇਸ਼ ਦੇ ਸਭ ਤੋਂ ਕੀਮਤੀ ਪਰਿਵਾਰਕ ਕਾਰੋਬਾਰ ਵਜੋਂ ਆਪਣੀ ਰੈਂਕਿੰਗ ਬਰਕਰਾਰ ਰੱਖਣ ਵਿੱਚ ਸਫਲ ਰਿਹਾ ਹੈ। ਦੂਜੇ ਪਾਸੇ, ਅਡਾਨੀ ਸਮੂਹ ਦੇਸ਼ ਦਾ ਸਭ ਤੋਂ ਵੱਧ ਪੈਸੇ ਵਾਲਾ ਉਦਯੋਗ ਹੈ, ਜੋ ਪਹਿਲੀ ਪੀੜ੍ਹੀ ਦੇ ਉੱਦਮੀ ਦੁਆਰਾ ਸ਼ੁਰੂ ਕੀਤਾ ਗਿਆ ਹੈ। ਰਿਪੋਰਟ ਵਿੱਚ ਦਿੱਤੇ ਗਏ ਅੰਕੜਿਆਂ ਅਨੁਸਾਰ, ਕੁਮਾਰ ਮੰਗਲਮ ਬਿਰਲਾ ਪਰਿਵਾਰ ਦੀ ਦੌਲਤ ਪਿਛਲੇ ਸਾਲ 20 ਪ੍ਰਤੀਸ਼ਤ ਵਧ ਕੇ 6.47 ਲੱਖ ਕਰੋੜ ਰੁਪਏ ਹੋ ਗਈ। ਉਹ ਪੀੜ੍ਹੀ ਦਰ ਪੀੜ੍ਹੀ ਦੌਲਤ ਕਮਾਉਣ ਵਾਲੇ ਪਰਿਵਾਰਾਂ ਦੀ ਸੂਚੀ ਵਿੱਚ ਇੱਕ ਸਥਾਨ ਉੱਪਰ ਦੂਜੇ ਸਥਾਨ 'ਤੇ ਆ ਗਏ ਹਨ। ਇਸ ਦੇ ਨਾਲ ਹੀ, ਜਿੰਦਲ ਪਰਿਵਾਰ ਦੀ ਦੌਲਤ ਵੀ 21 ਪ੍ਰਤੀਸ਼ਤ ਵਧ ਕੇ 5.70 ਲੱਖ ਕਰੋੜ ਰੁਪਏ ਹੋ ਗਈ।

ਬਜਾਜ ਪਰਿਵਾਰ ਸੂਚੀ ਵਿੱਚ ਇੱਕ ਸਥਾਨ ਖਿਸਕ ਕੇ ਚੌਥੇ ਸਥਾਨ 'ਤੇ ਆ ਗਿਆ। ਉਨ੍ਹਾਂ ਦੀ ਦੌਲਤ 21 ਪ੍ਰਤੀਸ਼ਤ ਘਟ ਕੇ 5.64 ਲੱਖ ਕਰੋੜ ਰੁਪਏ ਹੋ ਗਈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਦੌਲਤ ਦੇ ਮਾਮਲੇ ਵਿੱਚ ਦੇਸ਼ ਦੇ ਸਿਖਰਲੇ 300 ਪਰਿਵਾਰਾਂ ਨੇ ਪਿਛਲੇ ਸਾਲ ਪ੍ਰਤੀ ਦਿਨ 7,100 ਕਰੋੜ ਰੁਪਏ ਦੀ ਦੌਲਤ ਕਮਾਈ।

ਹੁਰੂਨ ਰਿਪੋਰਟ ਦੇ ਅਨੁਸਾਰ, 1 ਬਿਲੀਅਨ ਅਮਰੀਕੀ ਡਾਲਰ (ਲਗਭਗ 8,700 ਕਰੋੜ ਰੁਪਏ) ਤੋਂ ਵੱਧ ਦੌਲਤ ਵਾਲੇ ਪਰਿਵਾਰਾਂ ਦੀ ਗਿਣਤੀ 37 ਤੋਂ ਵਧ ਕੇ 161 ਹੋ ਗਈ ਹੈ। ਸੂਚੀ ਵਿੱਚ ਸ਼ਾਮਲ ਇੱਕ ਚੌਥਾਈ ਤੋਂ ਵੱਧ ਕਾਰੋਬਾਰ ਐਕਸਚੇਂਜਾਂ ਵਿੱਚ ਸੂਚੀਬੱਧ ਨਹੀਂ ਹਨ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਸੂਚੀ ਵਿੱਚ ਸ਼ਾਮਲ ਕਾਰੋਬਾਰਾਂ ਵਿੱਚੋਂ ਸਿਰਫ਼ 11 ਪ੍ਰਤੀਸ਼ਤ ਸੇਵਾ ਖੇਤਰ ਨਾਲ ਸਬੰਧਤ ਹਨ।

ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਪਿਛਲੇ ਸਾਲ ਸੂਚੀ ਵਿੱਚ ਨੌਂ ਅਜਿਹੀਆਂ ਕੰਪਨੀਆਂ ਸ਼ਾਮਲ ਕੀਤੀਆਂ ਗਈਆਂ ਹਨ ਜੋ ਪਰਿਵਾਰ ਤੋਂ ਬਾਹਰੋਂ ਨਿਯੁਕਤ ਕੀਤੇ ਗਏ ਇੱਕ ਪੇਸ਼ੇਵਰ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਰਾਹੀਂ ਕਾਰੋਬਾਰ ਚਲਾਉਣਾ ਪਸੰਦ ਕਰਦੀਆਂ ਹਨ। ਹੁਣ ਅਜਿਹੇ ਪਰਿਵਾਰਾਂ ਦੀ ਕੁੱਲ ਗਿਣਤੀ 62 ਹੈ। ਸੂਚੀ ਵਿੱਚ ਮੁੰਬਈ ਵਿੱਚ ਸਭ ਤੋਂ ਵੱਧ 91 ਪਰਿਵਾਰ ਹਨ। ਇਸ ਤੋਂ ਬਾਅਦ, ਰਾਸ਼ਟਰੀ ਰਾਜਧਾਨੀ ਖੇਤਰ ਯਾਨੀ ਕਿ ਐਨ.ਸੀ.ਆਰ. ਤੋਂ 62 ਪਰਿਵਾਰ ਅਤੇ ਕੋਲਕਾਤਾ ਤੋਂ 25 ਪਰਿਵਾਰ ਹਨ।

Tags:    

Similar News