ਆਈਟੀਆਰ ਭਰਨ ਦੀ ਆਖਰੀ ਤਾਰੀਕ 31 ਜੁਲਾਈ ! ਜਾਣੋ ਖਬਰ

ਵਿਭਾਗ ਨੇ ਕਿਹਾ ਕਿ ਸੋਸ਼ਲ ਮੀਡੀਆ 'ਤੇ ਇੱਕ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਹੈ ਜਿਸ 'ਚ ਦਾਅਵਾ ਕੀਤਾ ਗਿਆ ਹੈ ਕਿ ITR ਦੀ ਈ-ਫਾਈਲਿੰਗ ਦੀ ਮਿਤੀ 31 ਅਗਸਤ ਤੱਕ ਵਧਾ ਦਿੱਤੀ ਗਈ ਹੈ, ਜੋ ਕਿ ਇੱਕ ਫਰਜ਼ੀ ਜਾਣਕਾਰੀ ਹੈ ।

Update: 2024-07-26 04:33 GMT

ਚੰਡੀਗੜ੍ਹ : ਇਨਕਮ ਟੈਕਸ ਵਿਭਾਗ ਨੇ ਆਈਟੀਆਰ ਰਿਟਰਨ ਦੀ ਆਖਰੀ ਮਿਤੀ ਨਾਲ ਸਬੰਧਤ ਫਰਜ਼ੀ ਖ਼ਬਰਾਂ ਬਾਰੇ ਚੇਤਾਵਨੀ ਜਾਰੀ ਕੀਤੀ ਹੈ। ਵਿਭਾਗ ਨੇ ਕਿਹਾ ਕਿ ਸੋਸ਼ਲ ਮੀਡੀਆ 'ਤੇ ਇੱਕ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਹੈ ਜਿਸ ਚ ਖਬਰ ਦੀ ਕਲਿੱਪਿੰਗ, ਅਤੇ ਦਾਅਵਾ ਕੀਤਾ ਗਿਆ ਹੈ ਕਿ ਆਈਟੀਆਰ ਦੀ ਈ-ਫਾਈਲਿੰਗ ਦੀ ਮਿਤੀ 31 ਅਗਸਤ ਤੱਕ ਵਧਾ ਦਿੱਤੀ ਗਈ ਹੈ, ਜੋ ਕਿ ਇੱਕ ਫਰਜ਼ੀ ਜਾਣਕਾਰੀ ਹੈ । ਆਈਟੀ ਵਿਭਾਗ ਨੇ ਕਿਹਾ ਕਿ ਵਿੱਤੀ ਸਾਲ 2023-24 ਲਈ ਆਈਟੀਆਰ ਫਾਈਲ ਕਰਨ ਦੀ ਆਖਰੀ ਮਿਤੀ 31 ਜੁਲਾਈ, 2024 ਹੀ ਹੈ । ਇਨਕਮ ਟੈਕਸ ਵਿਭਾਗ ਦੀ ਵੈੱਬਸਾਈਟ ਨੇ ਕਿਹਾ, “22 ਜੁਲਾਈ 2024 ਤੱਕ 4 ਕਰੋੜ ਤੋਂ ਵੱਧ ਆਈ.ਟੀ.ਆਰ. ਦਾਇਰ ਕੀਤੇ ਗਏ ਹਨ, ਜੋ ਕਿ ਪਿਛਲੇ ਸਾਲ ਦੀ ਇਸੇ ਮਿਆਦ ਦੌਰਾਨ ਦਾਇਰ ਕੀਤੇ ਗਏ ਰਿਟਰਨਾਂ ਦੇ ਮੁਕਾਬਲੇ 8% ਵੱਧ ਹਨ। ਪ੍ਰਤੀ ਦਿਨ ਦਾਇਰ ਕੀਤੇ ਗਏ ITR ਦੀ ਸੰਖਿਆ 16 ਜੁਲਾਈ ਨੂੰ 15 ਲੱਖ ਤੋਂ ਵੱਧ ਹੋ ਗਈ ਹੈ ਅਤੇ 31 ਜੁਲਾਈ 2024 ਦੀ ਨਿਯਤ ਮਿਤੀ ਨੇੜੇ ਆਉਣ ਕਾਰਨ ਇਸ ਦੀ ਰੋਜ਼ਾਨਾ ਦੇ ਅਧਾਰ 'ਤੇ ਹੋਰ ਵਧਣ ਦੀ ਉਮੀਦ ਕੀਤੀ ਜਾ ਰਹੀ ਹੈ।

ਇਨਕਮ ਟੈਕਸ ਰਿਫੰਡ ਦੇ ਸਬੰਧ ਹੋ ਰਹੇ ਨੇ ਇਹ ਘੁਟਾਲੇ 

ਟੈਕਸ ਵਿਭਾਗ ਨੇ ਟੈਕਸ ਭਰਨ ਵਾਲਿਆਂ ਨੂੰ ਇਨਕਮ ਟੈਕਸ ਰਿਫੰਡ ਦੇ ਸਬੰਧ ਵਿੱਚ ਹੋ ਰਹੇ ਘੁਟਾਲੇ ਬਾਰੇ ਵੀ ਚੇਤਾਵਨੀ ਵੀ ਦਿੱਤੀ ਹੈ । ਇਸ ਵਿੱਚ ਕਿਹਾ ਗਿਆ ਹੈ, “ਜਿਹੜੇ ਲੋਕ ਆਪਣੇ ਰਿਫੰਡ ਦੀ ਉਡੀਕ ਕਰ ਰਹੇ ਹਨ, ਉਨ੍ਹਾਂ ਵਿੱਚ ਇੱਕ ਨਵੀਂ ਕਿਸਮ ਦਾ ਘੁਟਾਲਾ ਸਾਹਮਣੇ ਆਇਆ ਹੈ, ਜਿਸ ਨੇ ਚਿੰਤਾਵਾਂ ਵਧਾ ਦਿੱਤੀਆਂ ਨੇ । ਟੈਕਸ ਰਿਫੰਡ ਦਾ ਬਹਾਨਾ ਬਣਾ ਘਪਲੇਬਾਜ਼ਾਂ ਦੁਆਰਾ ਐਸਐਮਐਸ ਅਤੇ ਮੇਲ ਵਿੱਚ ਲਿੰਕ ਭੇਜ ਕੇ ਲੋਕਾਂ ਦੇ ਬੈਂਕ ਖਾਤਿਆਂ ਤੋਂ ਪੈਸੇ ਜਮ੍ਹਾਂ ਪੈਸੇ ਕਢਵਾ ਲਏ ਜਾਂਦੇ ਨੇ, ਇਸ ਸਬੰਧੀ ਟੈਕਸ ਵਿਭਾਗ ਨੇ ਇਨ੍ਹਾਂ ਫਰੋਡ ਚੀਜ਼ਾਂ ਤੋਂ ਬਚਣ ਦੀ ਸਲਾਹ ਵੀ ਕੀਤੀ ਹੈ ।

Tags:    

Similar News