ਡਾਲਰ ਦੇ ਮੁਕਾਬਲੇ ਰੁਪਏ 'ਚ ਆਈ ਗਿਰਾਵਟ
ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ 4 ਪੈਸੇ ਕਮਜ਼ੋਰ ਹੋ ਕੇ 83.55 'ਤੇ ਆ ਪਹੁੰਚਿਆ ਅਤੇ ਜੇਕਰ ਪਿਛਲੇ ਹਫਤੇ ਦੀ ਗੱਲ ਕੀਤੀ ਜਾਵੇ ਤਾਂ ਪਿਛਲੇ ਹਫਤੇ, ਭਾਰਤੀ ਰੁਪਿਆ ਡਾਲਰ ਦੇ ਮੁਕਾਬਲੇ ਸਥਿਰ ਰਿਹਾ ਹੈ ।
ਦਿੱਲੀ : ਵਿਦੇਸ਼ੀ ਬਾਜ਼ਾਰ 'ਚ ਕੱਚੇ ਤੇਲ ਦੀਆਂ ਵਧੀਆਂ ਕੀਮਤਾਂ ਨੂੰ ਦੇਖਦੇ ਹੋਏ ਸੋਮਵਾਰ ਨੂੰ ਸ਼ੁਰੂਆਤੀ ਕਾਰੋਬਾਰ 'ਚ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ 4 ਪੈਸੇ ਕਮਜ਼ੋਰ ਹੋ ਕੇ 83.55 'ਤੇ ਆ ਪਹੁੰਚਿਆ ਅਤੇ ਜੇਕਰ ਪਿਛਲੇ ਹਫਤੇ ਦੀ ਗੱਲ ਕੀਤੀ ਜਾਵੇ ਤਾਂ ਪਿਛਲੇ ਹਫਤੇ, ਭਾਰਤੀ ਰੁਪਿਆ ਡਾਲਰ ਦੇ ਮੁਕਾਬਲੇ ਸਥਿਰ ਰਿਹਾ ਹੈ । ਬੀਤੇ ਹਫਤੇ 'ਚ ਅਮਰੀਕੀ ਡਾਲਰ 'ਚ ਵੀ ਥੋੜ੍ਹੇ ਸਮੇਂ ਲਈ ਗਿਰਾਵਟ ਰਿਕਾਰਡ ਕੀਤੀ ਗਈ ਸੀ ਪਰ ਇਸ ਦੇ ਬਾਵਜੂਦ ਵੀ ਡਾਲਰ ਲਗਾਤਾਰ 83.50 ਦੇ ਅੰਕ ਦੇ ਨੇੜੇ ਹੀ ਰਿਹਾ । ਰਿਜ਼ਰਵ ਬੈਂਕ ਰੁਪਏ ਨੂੰ 83.70 ਤੋਂ ਹੇਠਾਂ ਡਿੱਗਣ ਤੋਂ ਰੋਕਣ ਲਈ ਬਣਦੇ ਯਤਨ ਕਰ ਰਿਹਾ ਹੈ ਤੇਲ ਦੀਆਂ ਵਧੀਆਂ ਦੇ ਦਬਾਅ ਤੋਂ ਬਾਅਦ ਵੀ ਰੁਪਏ ਨੇ ਆਪਣੀ ਸਥਿਤੀ ਬਰਕਰਾਰ ਰੱਖੀ ਹੈ, ਭਾਵ ਕਿ ਇਹ ਡਾਲਰ ਦੇ ਮੁਕਾਬਲੇ ਜ਼ਿਆਦਾ ਕਮਜ਼ੋਰ ਹੁੰਦਾ ਦਿਖਾਈ ਨਹੀਂ ਦਿੱਤਾ । ਵਿੱਤੀ ਮਾਹਰਾਂ ਮੁਤਾਬਕ ਕੁਝ ਇਹੋ ਜਿਹੇ ਵੀ ਆਰਥਿਕ ਸੂਚਕ ਹਨ ਜਿਨ੍ਹਾਂ ਕਾਰਨ ਇਹ ਵੀ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਆਉਣ ਵਾਲੇ ਸਮੇਂ ਚ ਰੁਪਏ ਦੀ ਕੀਮਤ ਵੀ ਡਾਲਰ ਦੇ ਮੁਕਾਬਲੇ ਵਿੱਚ ਸੁਧਰ ਸਕਦੀ ਹੈ , ਇਨ੍ਹਾਂ ਸੂਚਕਾਂ ਚੋਂ ਕੁਝ ਸੂਚਕ ਜਿਵੇਂ ਆਰਬੀਆਈ ਦੇ ਐਫ ਐਕਸ ਰਿਜ਼ਰਵਸ ਅਤੇ ਸਥਿਰ ਪਾਈਪਲਾਈਨ ਪਲਾਨ ਆਉਣ ਵਾਲੇ ਸਮੇਂ 'ਚ ਰੁਪਏ ਦੀ ਮਜ਼ਬੂਤੀ ਕਰ ਸਕਦੇ ਨੇ ।
ਜਾਣੋ 1947 ਤੋਂ ਹੁਣ ਤੱਕ ਡਾਲਰ ਅਤੇ ਰੁਪਏ 'ਚ ਕਿੰਨਾ ਫਰਕ ਪਿਆ
1947 3.30
1949 4.76
1966 7.50
1975 8.39
1980 7.86
1985 12.38
1990 17.01
1995 32.427
2000 43.50
2005 (Jan) 43.47
2006 (Jan) 45.19
2007 (Jan) 39.42
2008 (Oct) 48.88
2009 (Oct) 46.37
2010 (22 Jan) 46.21
2011 (April) 44.17
2011 (21 Sep) 48.24
2011 (17 Nov) 55.3950
2012 (22 June) 57.15
2013 (15 May) 54.73
2013 (12 Sep) 62.92
2014 (15 May) 59.44
2014 (12 Sep) 60.95
2015 (15 Apr) 62.30
2015 (15 May) 64.22
2015 (19 sep) 65.87
2015(30 nov) 66.79
2016(20 Jan) 68.01
2016(25 Jan) 67.63
2016(25 Feb) 68.82
2016 (14 Apr) 66.56
2016 (22 Sep) 67.02
2016 (24 Nov) 67.63
2017 (28 Mar) 65.04
2017 (28 Apr) 64.27
2017 (15 May) 64.05
2017 (14 Aug) 64.13
2017 (24 Oct) 64.94
2018 (9 May) 64.80
2018 (Oct) 74.00
2019 (Oct) 70.85
2020 (Jan) 70.96
2020 (Dec) 73.78
2021 (Dec) 76.31
2022 (Dec) 81.16
2023 (Dec) 83.21
2024 (May) 83.50