ਐੱਚ.ਡੀ.ਐੱਫ.ਸੀ ਬੈਂਕ ਦੇ ਯੂਜ਼ਰ ਲਈ ਵੱਡੀ ਖਬਰ, UPI Payment 'ਚ ਆ ਸਕਦੀ ਹੈ ਰੁਕਾਵਟ !

HDFC ਬੈਂਕ ਨੇ ਕਿਹਾ ਹੈ ਕਿ ਉਸ ਦੀਆਂ UPI ਸੇਵਾਵਾਂ 4 ਅਗਸਤ ਨੂੰ ਸਵੇਰੇ 12 ਵਜੇ ਤੋਂ ਸਵੇਰੇ 3 ਵਜੇ ਤੱਕ ਉਪਲਬਧ ਨਹੀਂ ਰਹਿਣਗੀਆਂ ।

Update: 2024-08-03 09:52 GMT

ਚੰਡੀਗੜ੍ਹ : ਅਕਸਰ ਹੀ ਪੈਸੇ ਦੀ ਲੈਣ-ਦੇਣ ਲਈ ਅੱਜ ਦੇ ਸਮੇਂ ਚ ਯੂਪੀਆਈ ਦੀ ਵਰਤੋਂ ਲੋਕਾਂ ਵੱਲੋਂ ਆਮ ਹੀ ਕੀਤੀ ਜਾਂਦੀ ਹੈ , ਜਿਸ ਦੇ ਚੱਲਦੇ ਹੁਣ ਯੂਪੀਆਈ ਯੂਜ਼ਰਸ ਲਈ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿਸ 'ਚ HDFC ਬੈਂਕ ਨੇ ਕਿਹਾ ਹੈ ਕਿ ਉਸ ਦੀਆਂ UPI ਸੇਵਾਵਾਂ 4 ਅਗਸਤ ਨੂੰ ਸਵੇਰੇ 12 ਵਜੇ ਤੋਂ ਸਵੇਰੇ 3 ਵਜੇ ਤੱਕ ਉਪਲਬਧ ਨਹੀਂ ਰਹਿਣਗੀਆਂ, ਕਿਉਂਕਿ ਦੇਸ਼ ਦਾ ਸਭ ਤੋਂ ਵੱਡਾ ਨਿੱਜੀ ਖੇਤਰ "ਜ਼ਰੂਰੀ ਸਿਸਟਮ ਮੇਨਟੇਨੈਂਸ" ਕਰੇਗਾ । ਅਸਲ ਵਿੱਚ ਇਹ ਸਿਰਫ HDFC ਬੈਂਕ ਉਪਭੋਗਤਾਵਾਂ ਲਈ ਹੈ। ਕਿਉਂਕਿ ਬੈਂਕ ਦੁਆਰਾ ਅਨੁਸੂਚਿਤ ਡਾਊਨਟਾਈਮ ਅਲਰਟ ਜਾਰੀ ਕੀਤਾ ਗਿਆ ਹੈ । ਇਸ ਦੌਰਾਨ ਕਿਸੇ ਵੀ ਤਰ੍ਹਾਂ ਦੀ ਆਨਲਾਈਨ ਪੇਮੈਂਟ ਬੰਦ ਰਹੇਗੀ ਪਰ ਇਸਦੇ ਲਈ ਵੀ ਸਮਾਂ ਤੈਅ ਕੀਤਾ ਗਿਆ ਹੈ ।

ਜਾਣਕਾਰੀ ਅਨੁਸਾਰ ਇਸ ਨਾਲ ਸਾਰੀਆਂ ਐਪਸ ਪ੍ਰਭਾਵਿਤ ਹੋਣ ਜਾ ਰਹੀਆਂ ਹਨ । ਜਿਸ ਦੀ ਮਦਦ ਨਾਲ ਯੂਜ਼ਰਸ UPI ਪੇਮੈਂਟ ਕਰਦੇ ਹਨ । ਨੋਟੀਫਿਕੇਸ਼ਨ ਦੇ ਅਨੁਸਾਰ, ਤੁਸੀਂ HDFC ਮੋਬਾਈਲ ਬੈਂਕਿੰਗ ਐਪ, GPay, WhatsApp Pay, Paytm, Shriram Finance ਅਤੇ Mobikwik 'ਤੇ ਭੁਗਤਾਨ ਨਹੀਂ ਕਰ ਸਕੋਗੇ । ਇਸ ਦਾ ਮਤਲਬ ਹੈ ਕਿ ਇਕ ਤਰ੍ਹਾਂ ਨਾਲ ਸਿਸਟਮ ਪੂਰੀ ਤਰ੍ਹਾਂ ਡਾਊਨ ਹੋ ਜਾਵੇਗਾ । ਪਰ POS ਦੀ ਮਦਦ ਨਾਲ ਕੀਤੇ ਜਾਣ ਵਾਲੇ ਲੈਣ-ਦੇਣ 'ਤੇ ਇਸ ਦਾ ਕੋਈ ਅਸਰ ਨਹੀਂ ਹੋਵੇਗਾ । ਅਜਿਹੀ ਸਥਿਤੀ ਵਿੱਚ, ਤੁਸੀਂ ਇਸਦੀ ਵਰਤੋਂ ਭੁਗਤਾਨ ਲਈ ਕਰ ਸਕਦੇ ਹੋ ।

ਤੁਹਾਨੂੰ ਦੱਸ ਦਈਏ ਕਿ ਬੈਂਕ ਨਾਲ ਜੁੜੀਆਂ ਤਕਨੀਕੀ ਖਾਮੀਆਂ ਅਤੇ ਅਪਡੇਟ ਦੇ ਕਾਰਨ ਸਮੇਂ-ਸਮੇਂ 'ਤੇ ਸਿਸਟਮ ਮੇਨਟੇਨੈਂਸ ਦਾ ਕੰਮ ਕੀਤਾ ਜਾਂਦਾ ਹੈ । ਇਸ ਦੇ ਲਈ 3 ਤੋਂ 5 ਘੰਟੇ ਦਾ ਸਮਾਂ ਲੱਗਦਾ ਹੈ । ਅਜਿਹੇ 'ਚ ਗਾਹਕਾਂ ਨੂੰ ਬੈਂਕ ਤੋਂ ਪਹਿਲਾਂ ਹੀ ਸੰਦੇਸ਼ ਮਿਲਦਾ ਹੈ ਕਿ ਉਸ ਸਮੇਂ ਦੌਰਾਨ ਬੈਂਕ ਨਾਲ ਸਬੰਧਤ ਐਪ ਕੰਮ ਨਹੀਂ ਕਰਨਗੀਆਂ ਜਾਂ ਫਿਰ ਉਨ੍ਹਾਂ ਨੂੰ ਤਕਨੀਕੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਲੈਣ-ਦੇਣ ਦੀਆਂ ਸਮੱਸਿਆਵਾਂ ਵੀ ਪੈਦਾ ਹੋ ਸਕਦੀਆਂ ਹਨ ।

 

Tags:    

Similar News