ਮਹਿੰਗਾਈ ਦੀ ਵੱਡੀ ਮਾਰ, ਇਨ੍ਹਾਂ ਦਾਲਾਂ ਤੋਂ ਲੈਕੇ ਮਸਾਲਿਆਂ ਦੇ ਵਧੇ ਰੇਟ

ਜਿੱਥੇ ਮੌਨਸੂਨ ਦੇ ਆਉਣ ਤੋਂ ਬਾਅਦ ਲੋਕਾਂ ਨੂੰ ਗਰਮੀ ਤੋਂ ਤਾਂ ਰਾਹਤ ਮਿਲ ਗਈ ਪਰ ਉੱਥੇ ਹੀ ਇਸ ਦੇ ਨਾਲ ਹੀ ਬਰਸਾਤ ਕਾਰਨ ਸਬਜ਼ਿਆਂ,ਦਾਲਾਂ ਅਤੇ ਮਸਾਲਿਆਂ ਦੀ ਕੀਮਤ 'ਚ ਵੀ ਵਾਧਾ ਦਿਖਾਈ ਦਿੱਤਾ ।

Update: 2024-07-08 09:58 GMT

ਨਵੀਂ ਦਿੱਲੀ - ਗਰਮੀ ਤੋਂ ਤੰਗ ਆਏ ਲੋਕਾਂ ਨੂੰ ਜਿੱਥੇ ਮੌਨਸੂਨ ਨੇ ਰਾਹਤ ਦਿੱਤੀ ਉੱਥੇ ਹੀ ਇਸ ਬਰਸਾਤ ਦੇ ਮੌਸਮ ਦੇ ਆਉਂਦੇ ਹੀ ਜਿੱਥੇ ਪਹਿਲਾਂ ਹਰੀਆਂ ਸਬਜ਼ੀਆਂ ਮਹਿੰਗੀਆਂ ਹੋਈਆਂ ਅਤੇ ਹੁਣ ਇਸ ਦੀ ਮਾਰ ਛੋਲੇ, ਜੀਰੇ ਅਤੇ ਹਲਦੀ ਦੀਆਂ ਕੀਮਤਾਂ ਤੇ ਪਈ । ਅਜਿਹੇ 'ਚ ਲੋਕਾਂ ਦਾ ਰਸੋਈ ਦਾ ਬਜਟ ਵਿਗੜਨਾ ਸ਼ੁਰੂ ਹੋ ਗਿਆ ਹੈ। ਵਪਾਰੀਆਂ ਦਾ ਕਹਿਣਾ ਹੈ ਕਿ ਜਿਵੇਂ ਹੀ ਸਬਜ਼ੀਆਂ ਦੇ ਭਾਅ ਵਧਦੇ ਹਨ, ਲੋਕ ਦਾਲਾਂ, ਛੋਲਿਆਂ, ਦਾਲਾਂ ਆਦਿ ਵੱਲ ਰੁਖ ਕਰ ਜਾਂਦੇ ਹਨ। ਜਾਣਕਾਰੀ ਮੁਤਾਬਕ ਹਾਲਾਤ ਇਹ ਬਣ ਗਏ ਨੇ ਕਿ ਸਸਤੀ ਛੋਲਿਆਂ ਦੀ ਦਾਲ ਵੀ 120 ਰੁਪਏ ਪ੍ਰਤੀ ਕਿਲੋ ਤੱਕ ਪਹੁੰਚ ਗਈ ਹੈ ।

ਕੀ ਹਰ ਸਾਲ ਇਸ ਮਹਿਨੇ 'ਚ ਵੱਧ ਜਾਂਦੇ ਨੇ ਛੋਲਿਆਂ ਅਤੇ ਦਾਲਾਂ ਦੇ ਰੇਟ ?

ਵਪਾਰੀਆਂ ਦਾ ਕਹਿਣਾ ਹੈ ਕਿ ਹਰ ਸਾਲ ਜੁਲਾਈ ਆਉਣ ਤੱਕ ਛੋਲਿਆਂ ਦੇ ਕੀਮਤਾਂ ਚ ਵਾਧਾ ਹੁੰਦਾ ਹੈ , ਜਿਸ ਦਾ ਅਸਰ ਆਮ ਲੋਕਾਂ ਦੀ ਜੇਬ ਤੇ ਦੇਖਣ ਨੂੰ ਮਿਲਦਾ ਹੈ । ਅਸਲ ਵਿੱਚ, ਛੋਲਿਆਂ ਦੀ ਫ਼ਸਲ ਹਰ ਸਾਲ ਮਾਰਚ ਅਤੇ ਅਪ੍ਰੈਲ ਵਿੱਚ ਹੁੰਦੀ ਹੈ। ਉਸ ਸਮੇਂ ਨਵੀਂ ਫ਼ਸਲ ਆਉਣ ਨਾਲ ਸ਼ੁਰੂ ਵਿਚ ਇਸ ਦੀ ਕੀਮਤ ਘਟ ਜਾਂਦੀ ਹੈ। ਪਰ ਬਾਅਦ ਵਿੱਚ ਇਹ ਹੌਲੀ-ਹੌਲੀ ਵਧਣਾ ਸ਼ੁਰੂ ਵੀ ਹੋ ਜਾਂਦਾ ਹੈ । ਦੱਸਦਇਏ ਕਿ ਮੱਧ ਪ੍ਰਦੇਸ਼, ਹਰਿਆਣਾ ਸਮੇਤ ਹੋਰ ਕਈ ਰਾਜਾਂ ਵਿੱਚ ਛੋਲਿਆਂ ਦੀ ਪੈਦਾਵਾਰ ਹੁੰਦੀ ਹੈ ।

ਜਾਣੋ ਕਿਸ ਦੀ ਕੀਮਤ 'ਚ ਹੋਇਆ ਕਿਨ੍ਹਾਂ ਵਾਧਾ ?

ਇਸ ਸਬੰਧੀ ਜਦੋਂ ਦੁਕਾਨਦਾਰਾਂ ਨਾਲ ਗੱਲਬਾਤ ਕੀਤੀ ਗਈ ਤਾਂ ਪਤਾ ਲੱਗਿਆ ਕਿ ਅਰਹਰ ਦੀ ਦਾਲ ਦੀ ਕੀਮਤ ਕਰੀਬ 200 ਰੁਪਏ ਪ੍ਰਤੀ ਕਿਲੋ ਤੱਕ ਪਹੁੰਚ ਕਰ ਚੁੱਕੀ ਹੈ ਹਾਲਾਂਕਿ ਇਸ ਦੇ ਰੇਟ ਫਿਲਹਾਲ ਕੁਝ ਦਿਨਾਂ ਤੋਂ ਸਥਿਰ ਦਿਖਾਈ ਦੇ ਰਹੇ ਨੇ । ਪਰ ਜੇਕਰ ਛੋਲਿਆਂ ਦੀ ਦਾਲ ਦੀ ਗੱਲ ਕਰਿਏ ਤਾਂ ਪਿਛਲੇ ਮਹੀਨੇ ਤੱਕ 100 ਰੁਪਏ ਕਿਲੋ ਵਿਕਣ ਵਾਲੀ ਛੋਲਿਆਂ ਦੀ ਦਾਲ ਦੀ ਕੀਮਤ ਹੁਣ 115 ਰੁਪਏ ਤੋਂ ਵਧ ਕੇ 120 ਰੁਪਏ ਹੋ ਗਈ ਹੈ।

ਜਾਣੋ ਹਲਦੀ ਅਤੇ ਜੀਰੇ ਦੇ ਕਿੰਨ੍ਹੇ ਵਧੇ ਰੇਟ ?

ਜ਼ਿਕਰਯੋਗ ਹੈ ਕਿ ਪਿਛਲੇ ਸਾਲ ਥੋਕ ਬਾਜ਼ਾਰ 'ਚ ਹਲਦੀ ਦੀ ਕੀਮਤ 80 ਰੁਪਏ ਪ੍ਰਤੀ ਕਿਲੋ ਦੇ ਕਰੀਬ ਸੀ ਪਰ ਇਸ ਸਮੇਂ ਥੋਕ ਬਾਜ਼ਾਰ 'ਚ ਇਸ ਦੀ ਕੀਮਤ 170 ਰੁਪਏ ਤੱਕ ਪਹੁੰਚ ਗਈ ਹੈ ਉੱਥੇ ਹੀ ਪਿਛਲੇ ਕੁਝ ਦਿਨਾਂ 'ਚ ਜੀਰੇ ਦੇ ਰੇਟ 'ਚ ਵੀ 20 ਰੁਪਏ ਪ੍ਰਤੀ ਕਿਲੋ ਦਾ ਵਾਧਾ ਬਜ਼ਾਰਾਂ ਚ ਦਿਖਾਈ ਦਿੱਤਾ ਅਤੇ ਥੋਕ ਬਾਜ਼ਾਰ 'ਚ ਇਸ ਦੀ ਕੀਮਤ ਫਿਲਹਾਲ 320 ਰੁਪਏ ਪ੍ਰਤੀ ਕਿਲੋਗ੍ਰਾਮ ਹੈ।

Tags:    

Similar News