Instagram Data Leak: ਇੰਸਟਾਗ੍ਰਾਮ ਯੂਜ਼ਰਸ ਲਈ ਬੁਰੀ ਖ਼ਬਰ, ਲੱਖਾਂ ਯੂਜ਼ਰਸ ਦਾ ਡਾਟਾ ਕੀਤਾ ਗਿਆ ਲੀਕ?
ਡਾਰਕ ਵੈੱਬ ਨੂੰ ਵੇਚੀ ਗਈ ਲੋਕਾਂ ਦੀ ਪਰਸਨਲ ਜਾਣਕਾਰੀਆਂ? ਜਾਣੋ ਕੀ ਬੋਲਿਆ ਮੈਟਾ?
Instagram Users Personal Data Leak; ਨੌਜਵਾਨਾਂ ਦਾ ਹਰਮਨਪਿਆਰਾ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ ਵਿਵਾਦਾਂ ਵਿੱਚ ਘਿਰਦੀ ਹੋਇਆ ਨਜ਼ਰ ਆ ਰਿਹਾ ਹੈ। ਦਰਅਸਲ, ਇੰਸਟਾਗ੍ਰਾਮ ਤੇ ਕਰੋੜਾਂ ਯੂਜ਼ਰਸ ਦੇ ਪਰਸਨਲ ਡਾਟਾ ਨੂੰ ਲੀਕ ਕਰਨ ਦੇ ਇਲਜ਼ਾਮ ਲੱਗ ਰਹੇ ਹਨ। ਲਗਭਗ 17.5 ਮਿਲੀਅਨ ਇੰਸਟਾਗ੍ਰਾਮ ਯੂਜ਼ਰਸ ਦਾ ਡੇਟਾ ਲੀਕ ਹੋ ਗਿਆ ਹੈ - ਇਹ ਦਾਅਵਾ ਐਂਟੀਵਾਇਰਸ ਸਾਫਟਵੇਅਰ ਕੰਪਨੀ ਮਾਲਵੇਅਰਬਾਈਟਸ ਦੁਆਰਾ ਕੀਤਾ ਗਿਆ ਹੈ। ਇਸ ਖ਼ਬਰ ਨੇ ਲੱਖਾਂ ਇੰਸਟਾਗ੍ਰਾਮ ਯੂਜ਼ਰਸ ਨੂੰ ਚਿੰਤਾ ਵਿਚ ਪਾ ਦਿੱਤਾ ਹੈ, ਅਤੇ ਜੇਕਰ ਤੁਸੀਂ ਵੀ ਇਸ ਸੋਸ਼ਲ ਮੀਡੀਆ ਪਲੇਟਫਾਰਮ ਦੀ ਵਰਤੋਂ ਕਰਦੇ ਹੋ, ਤਾਂ ਤੁਹਾਨੂੰ ਇਸ ਬਾਰੇ ਪਤਾ ਹੋਣਾ ਚਾਹੀਦਾ ਹੈ।
ਮਾਲਵੇਅਰਬਾਈਟਸ ਨੇ ਕੀ ਦੋਸ਼ ਲਗਾਏ?
ਸਾਈਬਰ ਸੁਰੱਖਿਆ ਫਰਮ ਮਾਲਵੇਅਰਬਾਈਟਸ ਨੇ ਦੋਸ਼ ਲਗਾਇਆ ਹੈ ਕਿ ਇੰਸਟਾਗ੍ਰਾਮ ਨੇ ਕਾਨੂੰਨ ਦੀ ਉਲੰਘਣਾ ਕਰਦਿਆਂ 17.5 ਮਿਲੀਅਨ ਇੰਸਟਾਗ੍ਰਾਮ ਯੂਰਸ ਨਾਲ ਸਬੰਧਤ ਸੰਵੇਦਨਸ਼ੀਲ ਡੇਟਾ ਅਤੇ ਮਹੱਤਵਪੂਰਨ ਜਾਣਕਾਰੀ ਨੂੰ ਲੀਕ ਕੀਤਾ ਹੈ, ਖਾਸ ਤੌਰ 'ਤੇ ਯੂਜ਼ਰਸ ਨਾਮ, ਈਮੇਲ ਪਤੇ, ਫੋਨ ਨੰਬਰ। ਲਗਭਗ 17.5 ਮਿਲੀਅਨ ਇੰਸਟਾਗ੍ਰਾਮ ਯੂਜ਼ਰਸ ਨਾਲ ਸਬੰਧਤ ਜਾਣਕਾਰੀ ਡਾਰਕ ਵੈੱਬ 'ਤੇ ਵੇਚੀ ਜਾ ਰਹੀ ਹੈ। ਮਾਲਵੇਅਰਬਾਈਟਸ ਦੇ ਦੋਸ਼ਾਂ ਨੇ ਇਸ ਮੁੱਦੇ ਨੂੰ ਹੋਰ ਵੀ ਤੇਜ਼ ਕਰ ਦਿੱਤਾ ਹੈ। ਫਰਮ ਦੇ ਅਨੁਸਾਰ, ਡੇਟਾ ਵਿੱਚ ਕਥਿਤ ਤੌਰ 'ਤੇ ਯੂਜ਼ਰਸ ਨੇਮ, ਈਮੇਲ ਪਤੇ, ਫੋਨ ਨੰਬਰ ਅਤੇ ਕੁਝ ਮਾਮਲਿਆਂ ਵਿੱਚ, ਪਤੇ ਵੀ ਸ਼ਾਮਲ ਸਨ।
ਸਾਈਬਰ ਅਪਰਾਧੀ ਇਸਦੀ ਦੁਰਵਰਤੋਂ ਕਰ ਸਕਦੇ ਹਨ
ਕੰਪਨੀ ਨੇ ਅੱਗੇ ਕਿਹਾ ਕਿ ਇਹ ਡੇਟਾ ਡਾਰਕ ਵੈੱਬ 'ਤੇ ਵਿਕਰੀ ਲਈ ਉਪਲਬਧ ਹੈ ਅਤੇ ਸਾਈਬਰ ਅਪਰਾਧੀਆਂ ਦੁਆਰਾ ਇਸਦੀ ਦੁਰਵਰਤੋਂ ਕੀਤੀ ਜਾ ਸਕਦੀ ਹੈ। ਆਪਣੇ ਯੂਜ਼ਰਸ ਨੂੰ ਭੇਜੀ ਗਈ ਇੱਕ ਈਮੇਲ ਵਿੱਚ, ਮਾਲਵੇਅਰਬਾਈਟਸ ਨੇ ਕਿਹਾ ਕਿ ਉਸਨੇ ਇੱਕ ਰੁਟੀਨ ਡਾਰਕ ਵੈੱਬ ਸਕੈਨ ਦੌਰਾਨ ਉਲੰਘਣਾ ਦਾ ਪਤਾ ਲਗਾਇਆ ਅਤੇ ਇਹ 2024 ਵਿੱਚ ਇੰਸਟਾਗ੍ਰਾਮ API ਲੀਕ ਨਾਲ ਜੁੜੀ ਇੱਕ ਸੰਭਾਵੀ ਘਟਨਾ ਨਾਲ ਜੁੜਿਆ ਹੋਇਆ ਹੈ।
ਡੇਟਾ ਲੀਕ ਖ਼ਬਰਾਂ ਅਤੇ ਡਰ ਦਾ ਕਾਰਨ ਕੀ ਸੀ?
ਪਿਛਲੇ ਹਫ਼ਤੇ, ਵੱਖ-ਵੱਖ ਖੇਤਰਾਂ ਵਿੱਚ ਬਹੁਤ ਸਾਰੇ ਇੰਸਟਾਗ੍ਰਾਮ ਯੂਜ਼ਰਸ ਨੇ ਸ਼ਿਕਾਇਤ ਕੀਤੀ ਕਿ ਉਨ੍ਹਾਂ ਨੂੰ ਬਿਨਾਂ ਉਹਨਾਂ ਦੀ ਮਰਜ਼ੀ ਦੇ ਪਾਸਵਰਡ ਰੀਸੈਟ ਜਾਣਕਾਰੀ ਪ੍ਰਾਪਤ ਹੋਈ। ਉਪਰੋਕਤ ਦਾਅਵਿਆਂ ਨੇ ਇਸ ਅਟਕਲਾਂ ਨੂੰ ਹਵਾ ਦਿੱਤੀ ਕਿ ਇੰਸਟਾਗ੍ਰਾਮ ਯੂਜ਼ਰਸ ਦਾ ਡੇਟਾ ਲੀਕ ਹੋਇਆ ਹੈ, ਜਿਸ ਕਾਰਨ ਯੂਜ਼ਰਸ ਨੇ ਆਪਣੇ ਪਾਸਵਰਡ ਬਦਲਣ ਅਤੇ ਸੋਸ਼ਲ ਮੀਡੀਆ ਪਲੇਟਫਾਰਮਾਂ, ਖਾਸ ਕਰਕੇ X 'ਤੇ ਆਪਣੇ ਅਨੁਭਵ ਸਾਂਝੇ ਕਰਨੇ ਪਏ।
ਪੂਰੇ ਮਾਮਲੇ ਬਾਰੇ ਮੈਟਾ ਨੇ ਕੀ ਜਵਾਬ ਦਿੱਤਾ ਹੈ?
ਮੈਟਾ ਦੇ ਇੱਕ ਬੁਲਾਰੇ ਨੇ ਡੇਟਾ ਲੀਕ ਦੇ ਦਾਅਵਿਆਂ ਨੂੰ ਖਾਰਜ ਕਰ ਦਿੱਤਾ। ਹਿੰਦੁਸਤਾਨ ਟਾਈਮਜ਼ ਨੂੰ ਦਿੱਤੇ ਇੱਕ ਬਿਆਨ ਵਿੱਚ, ਕੰਪਨੀ ਨੇ ਕਿਹਾ ਕਿ ਇੱਕ ਪ੍ਰੌਬਲਮ ਆਈ ਹੈ ਅਤੇ ਉਸਨੂੰ ਹੱਲ ਕਰ ਦਿੱਤਾ ਗਿਆ ਹੈ ਜਿਸ ਦੀ ਵਜ੍ਹਾ ਕਰਕੇ ਕੁਝ ਇੰਸਟਾਗ੍ਰਾਮ ਯੂਜ਼ਰਸ ਨੂੰ ਪਾਸਵਰਡ ਰੀਸੈਟ ਈਮੇਲ ਮਿਲ ਸਕਦੀ ਸੀ। ਮੈਟਾ ਨੇ ਸਪੱਸ਼ਟ ਕੀਤਾ ਕਿ ਇਸ ਗਤੀਵਿਧੀ ਵਿੱਚ ਇਸਦੇ ਸਿਸਟਮਾਂ ਜਾਂ ਯੂਜ਼ਰਸ ਦੇ ਖਾਤਿਆਂ ਤੱਕ ਅਣਅਧਿਕਾਰਤ ਪਹੁੰਚ ਸ਼ਾਮਲ ਨਹੀਂ ਸੀ। ਇੱਕ ਮੈਟਾ ਬੁਲਾਰੇ ਨੇ ਇਹ ਵੀ ਕਿਹਾ, "ਅਸੀਂ ਉਸ ਮੁੱਦੇ ਨੂੰ ਹੱਲ ਕਰ ਲਿਆ ਹੈ ਜਿਸ ਨਾਲ ਇੱਕ ਬਾਹਰੀ ਧਿਰ ਕੁਝ ਇੰਸਟਾਗ੍ਰਾਮ ਯੂਜ਼ਰਸ ਨੂੰ ਪਾਸਵਰਡ ਰੀਸੈਟ ਈਮੇਲ ਭੇਜ ਸਕਦੀ ਸੀ। ਸਾਡੇ ਸਿਸਟਮਾਂ ਵਿੱਚ ਕੋਈ ਉਲੰਘਣਾ ਨਹੀਂ ਹੋਈ ਹੈ, ਅਤੇ ਲੋਕਾਂ ਦੇ ਇੰਸਟਾਗ੍ਰਾਮ ਖਾਤੇ ਸੁਰੱਖਿਅਤ ਹਨ।" ਮੈਟਾ ਨੇ ਅੱਗੇ ਕਿਹਾ ਕਿ ਜਿਹੜੇ ਯੂਜ਼ਰਸ ਨੂੰ ਅਜਿਹੀਆਂ ਈਮੇਲਾਂ ਪ੍ਰਾਪਤ ਹੋਈਆਂ ਹਨ ਉਹ ਉਨ੍ਹਾਂ ਨੂੰ ਨਜ਼ਰਅੰਦਾਜ਼ ਕਰ ਸਕਦੇ ਹਨ। ਇਸਦੇ ਨਾਲ ਹੀ ਇੰਸਟਾਗ੍ਰਾਮ ਨੇ ਅਜਿਹੀ ਅਸੁਵਿਧਾ ਲਈ ਆਪਣੇ ਯੂਜ਼ਰਸ ਤੋਂ ਮੁਆਫੀ ਵੀ ਮੰਗੀ।
ਹੁਣ ਅੱਗੇ ਕੀ ਕਰਨ ਯੂਜ਼ਰਸ?
ਹਾਲਾਂਕਿ ਮੈਟਾ ਦਾ ਕਹਿਣਾ ਹੈ ਕਿ ਕੋਈ ਡੇਟਾ ਲੀਕ ਨਹੀਂ ਹੋਇਆ ਹੈ, ਸਾਈਬਰ ਸੁਰੱਖਿਆ ਮਾਹਰ ਆਮ ਤੌਰ 'ਤੇ ਯੂਜ਼ਰਸ ਨੂੰ ਚੌਕਸ ਰਹਿਣ ਦੀ ਸਲਾਹ ਦਿੰਦੇ ਹਨ। ਯੂਜ਼ਰਸ ਨੂੰ ਟੂ ਫ਼ੈਕਟਰ ਔਥੈਂਟਿਕੇਸ਼ਨ ਨੂੰ ਸਮਰੱਥ ਬਣਾਉਣ, ਅਣਚਾਹੇ ਈਮੇਲਾਂ ਵਿੱਚ ਲਿੰਕਾਂ 'ਤੇ ਕਲਿੱਕ ਕਰਨ ਤੋਂ ਬਚਣ ਅਤੇ ਨਿਯਮਿਤ ਤੌਰ 'ਤੇ ਖਾਤਾ ਸੁਰੱਖਿਆ ਸੈਟਿੰਗਾਂ ਦੀ ਸਮੀਖਿਆ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਸਾਵਧਾਨੀ ਵਜੋਂ ਆਪਣਾ ਪਾਸਵਰਡ ਬਦਲਣ ਦੀ ਵੀ ਸਿਫਾਰਸ਼ ਕੀਤੀ ਜਾਂਦੀ ਹੈ, ਖਾਸ ਕਰਕੇ ਜੇਕਰ ਤੁਹਾਨੂੰ ਇਸ ਤਰ੍ਹਾਂ ਦੀਆਂ ਈਮੇਲਾਂ ਮਿਲਦੀਆਂ ਹਨ।