ਗੈਂਗਸਟਰ ਦੀ ਪਤਨੀ' ਨੂੰ ਕਿਉਂ ਲੁਕਾ ਰਹੇ ਹਨ ਸੁਖਬੀਰ ਬਾਦਲ ? : ਬਲਤੇਜ ਪੰਨੂ

'ਅਕਾਲੀ ਦਲ ਨੇ 2007 ਤੋਂ 2017 ਤੱਕ ਸਿਰਫ਼ ਗੈਂਗਸਟਰ ਹੀ ਪੈਦਾ ਕੀਤੇ': ਬਲਤੇਜ ਪੰਨੂ ਨੇ ਨਾਭਾ ਜੇਲ੍ਹ ਬ੍ਰੇਕ ਅਤੇ ਕਤਲ ਦੀਆਂ ਘਟਨਾਵਾਂ ਦਾ ਦਿੱਤਾ ਹਵਾਲਾ

By :  Gill
Update: 2025-11-30 02:31 GMT

ਗੈਂਗਸਟਰ ਦੀ ਪਤਨੀ' ਨੂੰ ਕਿਉਂ ਲੁਕਾ ਰਹੇ ਹਨ ਸੁਖਬੀਰ ਬਾਦਲ ? : ਬਲਤੇਜ ਪੰਨੂ

ਅਕਾਲੀ ਦਲ ਦੇ ਗੈਂਗਸਟਰ ਅਤੇ ਮਾਫ਼ੀਆ ਨਾਲ ਗੱਠਜੋੜ 'ਤੇ ਖੁਲਾਸਾ

ਜਿਮਨੀ ਚੋਣ ਵਿੱਚ ਧਰਮੀ ਫੌਜੀ ਦਾ ਨਾਮ ਕੀਤਾ ਖ਼ਰਾਬ, ਜਿੱਤਣ ਲਈ ਗੈਂਗਸਟਰ ਅੰਮ੍ਰਿਤਪਾਲ ਬਾਠ ਦੀ ਪਤਨੀ ਦਾ ਲਿਆ ਸਹਾਰਾ - ਬਲਤੇਜ ਪੰਨੂ*

'ਅਕਾਲੀ ਦਲ ਨੇ 2007 ਤੋਂ 2017 ਤੱਕ ਸਿਰਫ਼ ਗੈਂਗਸਟਰ ਹੀ ਪੈਦਾ ਕੀਤੇ': ਬਲਤੇਜ ਪੰਨੂ ਨੇ ਨਾਭਾ ਜੇਲ੍ਹ ਬ੍ਰੇਕ ਅਤੇ ਕਤਲ ਦੀਆਂ ਘਟਨਾਵਾਂ ਦਾ ਦਿੱਤਾ ਹਵਾਲਾ

ਚੰਡੀਗੜ੍ਹ : ਆਮ ਆਦਮੀ ਪਾਰਟੀ ('ਆਪ') ਪੰਜਾਬ ਦੇ ਪ੍ਰਦੇਸ਼ ਜਨਰਲ ਸਕੱਤਰ ਬਲਤੇਜ ਪੰਨੂ ਨੇ ਤਰਨਤਾਰਨ ਜਿਮਨੀ ਚੋਣ ਵਿੱਚ ਅਕਾਲੀ ਦਲ ਵੱਲੋਂ ਗੈਂਗਸਟਰ ਅੰਮ੍ਰਿਤਪਾਲ ਬਾਠ ਦੀ ਪਤਨੀ ਕੰਚਨਪ੍ਰੀਤ ਕੌਰ ਨੂੰ ਚੋਣ ਮੈਦਾਨ ਵਿੱਚ ਉਤਾਰਨ ਅਤੇ ਇਸ ਤੱਥ ਨੂੰ ਲੁਕਾਉਣ ਲਈ ਸ਼੍ਰੋਮਣੀ ਅਕਾਲੀ ਦਲ (ਬਾਦਲ) 'ਤੇ ਤਿੱਖਾ ਸਿਆਸੀ ਹਮਲਾ ਕੀਤਾ ਹੈ। ਪੰਨੂ ਨੇ ਅਕਾਲੀ ਦਲ 'ਤੇ ਪੰਜਾਬ ਵਿੱਚ ਆਪਣੀ ਖ਼ਤਮ ਹੋ ਚੁੱਕੀ ਸਿਆਸੀ ਜ਼ਮੀਨ ਵਾਪਸ ਹਾਸਲ ਕਰਨ ਲਈ ਗੈਂਗਸਟਰਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦਾ ਸਹਾਰਾ ਲੈਣ ਦਾ ਗੰਭੀਰ ਦੋਸ਼ ਲਗਾਇਆ ਹੈ।

ਬਲਤੇਜ ਪੰਨੂ ਨੇ ਸਵਾਲ ਉਠਾਇਆ ਕਿ ਅਕਾਲੀ ਆਗੂ ਦੀ ਬੇਟੀ ਨੂੰ ਗ੍ਰਿਫ਼ਤਾਰ ਕਰਨ ਦਾ ਪ੍ਰਚਾਰ ਤਾਂ ਕੀਤਾ ਜਾ ਰਿਹਾ ਹੈ, ਪਰ ਇਹ ਕਿਉਂ ਨਹੀਂ ਦੱਸਿਆ ਜਾ ਰਿਹਾ ਕਿ ਉਹ ਇੱਕ ਗੈਂਗਸਟਰ ਦੀ ਪਤਨੀ ਵੀ ਹੈ। ਉਨ੍ਹਾਂ ਪੁੱਛਿਆ ਕਿ ਅਕਾਲੀ ਦਲ ਇਸ ਗੱਲ ਨੂੰ ਕਿਉਂ ਲੁਕਾ ਰਿਹਾ ਹੈ ਕਿ ਕੰਚਨਪ੍ਰੀਤ ਉਸ ਗੈਂਗਸਟਰ ਅੰਮ੍ਰਿਤਪਾਲ ਬਾਠ ਦੀ ਪਤਨੀ ਹੈ ਜਿਸ ਨੇ ਕਈ ਲੋਕਾਂ ਦਾ ਕਤਲ ਕੀਤਾ ਹੈ ਅਤੇ ਜਿਮਨੀ ਚੋਣ ਦੌਰਾਨ ਲੋਕਾਂ ਨੂੰ ਡਰਾਇਆ-ਧਮਕਾਇਆ ਵੀ ਹੈ। ਪੰਨੂ ਨੇ ਦੱਸਿਆ ਕਿ ਇੱਕ ਪਾਸੇ ਕੰਚਨਪ੍ਰੀਤ ਸਟੇਜ 'ਤੇ ਲੋਕਾਂ ਨੂੰ ਦੱਸਦੀ ਹੈ ਕਿ ਉਹ ਅੰਮ੍ਰਿਤਪਾਲ ਬਾਠ ਦੀ ਪਤਨੀ ਹੈ ਅਤੇ ਉਸਦਾ ਇੱਕ ਬੇਟਾ ਹੈ, ਪਰ ਜਦੋਂ ਚੋਣ ਵਿੱਚ ਐਫੀਡੇਵਿਟ (ਹਲਫ਼ਨਾਮਾ) ਦਿੰਦੀ ਹੈ, ਤਾਂ ਵਿਆਹ ਵਾਲਾ ਕਾਲਮ ਖਾਲੀ ਛੱਡ ਦਿੰਦੀ ਹੈ, ਤਾਂ ਜੋ ਲੋਕਾਂ ਨੂੰ ਸੱਚਾਈ ਦਾ ਪਤਾ ਨਾ ਚੱਲੇ।

ਪੰਨੂ ਨੇ ਦੋਸ਼ ਲਾਇਆ ਕਿ ਅਕਾਲੀ ਦਲ ਬਾਦਲ ਦੇ ਸਿਆਸੀ ਤੌਰ 'ਤੇ ਪੰਜਾਬ ਵਿੱਚੋਂ ਪੈਰ ਉਖੜ ਚੁੱਕੇ ਹਨ। ਉਹ ਹੁਣ ਗੈਂਗਸਟਰਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਮਦਦ ਨਾਲ ਰਾਜਨੀਤੀ ਵਿੱਚ ਵਾਪਸੀ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਅਕਾਲੀ ਦਲ ਨੇ 2007 ਤੋਂ ਲੈ ਕੇ 2017 ਤੱਕ ਸਿਰਫ਼ ਗੈਂਗਸਟਰ ਹੀ ਪੈਦਾ ਕੀਤੇ ਹਨ। ਨਾਭਾ ਜੇਲ੍ਹ ਬ੍ਰੇਕ ਕਾਂਡ ਇਨ੍ਹਾਂ ਲੋਕਾਂ ਨੇ ਕਰਵਾਇਆ ਅਤੇ ਬਾਅਦ ਵਿੱਚ ਉਸਦੀ ਸੀਸੀਟੀਵੀ ਫੁਟੇਜ ਵੀ ਗਾਇਬ ਕਰਵਾਈ ਗਈ। ਪੰਨੂ ਨੇ ਕਿਹਾ ਕਿ ਜਦੋਂ ਅੰਮ੍ਰਿਤਪਾਲ ਬਾਠ ਨੇ ਆਪਣਾ 'ਆਜ਼ਾਦ ਗਰੁੱਪ' ਬਣਾਇਆ ਅਤੇ ਲੋਕਾਂ ਨੂੰ ਡਰਾ-ਧਮਕਾ ਕੇ ਆਪਣੇ ਸਰਪੰਚ ਬਣਾਉਣ ਦਾ ਫਾਰਮੂਲਾ ਕਾਮਯਾਬ ਕਰ ਲਿਆ, ਉਦੋਂ ਸੁਖਬੀਰ ਬਾਦਲ ਨੇ ਸੋਚਿਆ ਕਿ ਇਸ ਨੂੰ ਵੱਡੇ ਪੱਧਰ 'ਤੇ ਵਿਧਾਨ ਸਭਾ ਵਿੱਚ ਅਜ਼ਮਾਇਆ ਜਾਵੇ। ਪਹਿਲੇ ਦੋ ਚਰਨਾਂ ਦੀ ਵੋਟਿੰਗ ਵਿੱਚ ਜਿੱਤਣ ਤੋਂ ਬਾਅਦ ਉਨ੍ਹਾਂ ਨੂੰ ਲੱਗਦਾ ਹੈ ਕਿ ਇਹ ਫਾਰਮੂਲਾ ਪੂਰੇ ਪੰਜਾਬ ਵਿੱਚ ਇਸਤੇਮਾਲ ਕੀਤਾ ਜਾ ਸਕਦਾ ਹੈ।

ਬਲਤੇਜ ਪੰਨੂ ਨੇ ਚੇਤਾਵਨੀ ਦਿੱਤੀ ਕਿ 2027 ਵਿੱਚ ਸੁਖਬੀਰ ਸਿੰਘ ਬਾਦਲ ਵਿਧਾਨ ਸਭਾ ਦੀ ਟਿਕਟ ਗੈਂਗਸਟਰਾਂ ਅਤੇ ਗੈਂਗਸਟਰਾਂ ਦੇ ਪਰਿਵਾਰਾਂ ਨੂੰ ਦੇਣਗੇ। ਉਨ੍ਹਾਂ ਸਵਾਲ ਕੀਤਾ, "ਕੀ ਉਹ ਧੀਆਂ ਨਹੀਂ ਸਨ ਜਿਨ੍ਹਾਂ ਦੇ ਸਾਹਮਣੇ ਉਨ੍ਹਾਂ ਦੇ ਪਿਤਾ ਨੂੰ ਮਾਰਿਆ ਗਿਆ? ਕੀ ਉਹ ਧੀ ਨਹੀਂ ਸੀ ਜਿਸ ਨੂੰ ਬੱਸ ਤੋਂ ਧੱਕਾ ਦੇ ਕੇ ਮਾਰਿਆ ਗਿਆ? ਕੀ ਉਹ ਧੀਆਂ ਨਹੀਂ ਸਨ ਜਿਨ੍ਹਾਂ ਦੇ ਪਤੀਆਂ ਨੂੰ ਗੈਂਗਸਟਰ ਅੰਮ੍ਰਿਤਪਾਲ ਬਾਠ ਨੇ ਮਾਰਿਆ ਸੀ? ਉਹ ਸਾਰੀਆਂ ਪੰਜਾਬ ਦੀਆਂ ਧੀਆਂ ਹਨ। ਜਿਮਨੀ ਚੋਣ ਦੌਰਾਨ ਲੋਕਾਂ ਨੂੰ ਸ਼ਰੇਆਮ ਧਮਕੀਆਂ ਦਿੱਤੀਆਂ ਗਈਆਂ ਹਨ, ਇਸ ਨੂੰ ਤੁਸੀਂ ਵਧ ਰਿਹਾ ਗ੍ਰਾਫ਼ ਕਿਵੇਂ ਕਹਿ ਸਕਦੇ ਹੋ?"

ਪੰਨੂ ਨੇ ਜਿਮਨੀ ਚੋਣ ਵਿੱਚ 'ਧਰਮੀ ਫੌਜੀ' ਦੇ ਨਾਮ ਦੇ ਇਸਤੇਮਾਲ ਦੀ ਵੀ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਇਨ੍ਹਾਂ ਨੇ ਧਰਮੀ ਫੌਜੀ ਦਾ ਨਾਮ ਇਸਤੇਮਾਲ ਕੀਤਾ, ਪਰ ਕੀ ਤੁਸੀਂ ਪੂਰੀਆਂ ਚੋਣਾਂ ਦੌਰਾਨ ਕਿਤੇ ਵੀ ਧਰਮੀ ਫੌਜੀ ਦੀ ਤਸਵੀਰ ਦੇਖੀ ਸੀ? ਨਕਲੀ ਧਰਮੀ ਫੌਜੀ ਨੂੰ ਖੜ੍ਹਾ ਕੀਤਾ ਗਿਆ ਅਤੇ ਧਰਮੀ ਫੌਜੀਆਂ ਦਾ ਨਾਮ ਵੀ ਖ਼ਰਾਬ ਕੀਤਾ ਗਿਆ, ਜਦੋਂ ਕਿ ਉੱਥੇ ਧਰਮੀ ਫੌਜੀ ਕਹਿੰਦੇ ਰਹੇ ਕਿ ਇਹ ਸਾਡੇ ਸਾਥੀ ਨਹੀਂ ਸਨ। ਉਨ੍ਹਾਂ ਸਪੱਸ਼ਟ ਕੀਤਾ ਕਿ ਪੁਲਿਸ ਜਾਂਚ ਕਰ ਰਹੀ ਹੈ ਅਤੇ ਜਲਦੀ ਬਹੁਤ ਕੁਝ ਸਾਹਮਣੇ ਆਵੇਗਾ।

Tags:    

Similar News