ਮਜੀਠੀਆ ਦੇ ਘਰ ਰੇਡ ਮਗਰੋਂ ਕੀ ਕਿਹਾ ਮਜੀਠੀਆ ਨੇ ?
ਉਨ੍ਹਾਂ ਪੋਸਟ ਪਾ ਕੇ ਆਖਿਆ ਕਿ ਆਪਣੇ ਮੰਤਰੀਆਂ ਦੇ ਕਾਲੇ ਕਾਰਨਾਮੇ ਜੱਗ ਜਾਹਿਰ ਹੁੰਦੇ ਘਬਰਾਇਆ ਭਗਵੰਤ ਮਾਨ, ਸੱਚ ਦੀ ਆਵਾਜ਼ ਨੂੰ ਦਬਾਉਣ ਲਈ ਸਾਡੇ ਘਰ ਭੇਜੀ ਆਪਣੀ ਵਿਜੀਲੈਂਸ
By : Gill
Update: 2025-06-25 06:01 GMT
ਅੱਜ ਵਿਜੀਲੈਂਸ ਨੇ ਅਕਾਲੀ ਲੀਡਰ ਬਿਕਰਮ ਮਜੀਠੀਆ ਦੇ ਘਰ ਰੇਡ ਮਾਰੀ। ਦੱਸਿਆ ਜਾ ਰਿਹਾ ਹੈ ਕਿ ਇਹ ਰੇਡ ਨਸ਼ੇਆਂ ਦੇ ਮਾਮਲੇ ਵਿਚ ਕੀਤੀ ਗਈ ਹੈ। ਇਸ ਮੌਕੇ ਮਜੀਠੀਆ ਦੀ ਪਤਨੀ ਗਨੀਵ ਕੌਰ ਨੇ ਕਿਹਾ ਕਿ ਵਿਜੀਲੈਂਸ ਵਾਲਿਆਂ ਨੇ ਧੱਕੇ ਮਾਰੇ ਅਤੇ ਜਬਰਦਸਤੀ ਘਰ ਅੰਦਰ ਦਾਖ਼ਲ ਹੋਏ।
ਬਿਕਰਮ ਮਜੀਠੀਆ ਨੇ ਕਿਹਾ ਕਿ ਇਹ ਪੰਜਾਬ ਸਰਕਾਰ ਧੱਕਾ ਕਰ ਰਹੀ ਹੈ। ਉਨ੍ਹਾਂ ਪੋਸਟ ਪਾ ਕੇ ਆਖਿਆ ਕਿ ਆਪਣੇ ਮੰਤਰੀਆਂ ਦੇ ਕਾਲੇ ਕਾਰਨਾਮੇ ਜੱਗ ਜਾਹਿਰ ਹੁੰਦੇ ਘਬਰਾਇਆ ਭਗਵੰਤ ਮਾਨ, ਸੱਚ ਦੀ ਆਵਾਜ਼ ਨੂੰ ਦਬਾਉਣ ਲਈ ਸਾਡੇ ਘਰ ਭੇਜੀ ਆਪਣੀ ਵਿਜੀਲੈਂਸ
ਸ਼੍ਰੋਮਣੀ ਅਕਾਲੀ ਦਲ ਇਸ ਧੱਕੇਸ਼ਾਹੀ ਦੀ ਨਿੰਦਾ ਕਰਦਾ
ਮਜੀਠੀਆ ਨੇ ਕਿਹਾ ਕਿ ਭਗਵੰਤ ਮਾਨ ਨੇ ਅੱਜ ਇੰਦਰ ਗਾਂਧੀ ਦੀ ਐਮਰਜੈਸੀ 25 ਜੂਨ 1975 ਦਾ ਇਤਿਹਾਸ ਮੁੜ ਦਹੁਰਾ ਦਿੱਤਾ, ਇੰਦਰਾ ਨੇ ਵੀ ਅੱਜ ਦੇ ਦਿਨ ਵਿਰੋਧੀਆਂ ਦੀ ਆਵਾਜ਼ ਦਬਾਉਣ ਲਈ ਐਮਰਜੈਸੀ ਲਗਾਈ ਸੀ ਤੇ ਭਗਵੰਤ ਮਾਨ ਨੇ ਵੀ ਓਹੀ ਰਾਹ ਚੁਣਿਆ ਹੈ