ਵੀਜ਼ਾ ਪ੍ਰਾਸੈਸਿੰਗ ਦੀ ਮੱਧਮ ਰਫਤਾਰ ਕਾਰਨ Google employees ਨੂੰ ਚਿਤਾਵਨੀ
ਗੁੱਗਲ ਨੇ ਸੰਬਧਿਤ ਮੁਲਾਜ਼ਮਾਂ ਨੂੰ ਕਿਹਾ ਹੈ ਕਿ ਉਹ ਗੈਰ ਜਰੂਰੀ ਯਾਤਰਾ ਟਾਲ ਦੇਣ ਤੇ ਅਮਰੀਕਾ ਵਿੱਚ ਹੀ ਟਿਕੇ ਰਹਿਣ। ਅਨੇਕਾਂ ਦੇਸ਼ਾਂ ਵਿੱਚ ਵੀਜ਼ੇ ਜਾਰੀ ਕਰਨ ਵਿੱਚ ਦੇਰੀ ਹੋ ਰਹੀ ਹੈ ਕਿਉਂਕਿ ਯੂ
ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-ਗੁੱਗਲ ਨੇ ਚਿਤਾਵਨੀ ਦਿੱਤੀ ਹੈ ਕਿ ਵਿਦੇਸ਼ੀ ਮੁਲਾਜ਼ਮ ਅਮਰੀਕਾ ਤੋਂ ਬਾਹਰ ਨਾ ਜਾਣ ਕਿਉਂਕਿ ਅਮਰੀਕੀ ਅੰਬੈਸੀਆਂ ਤੇ ਕੌਂਸਲਖਾਨਿਆਂ ਵਿੱਚ ਵੀਜ਼ਾ ਪ੍ਰਾਸੈਸਿੰਗ ਦੀ ਰਫਤਾਰ ਬਹੁਤ ਮੱਧਮ ਹੈ ਤੇ ਕੁਝ ਮਾਮਲਿਆਂ ਵਿੱਚ 12 ਮਹੀਨਿਆਂ ਤੱਕ ਦੇਰੀ ਹੋ ਸਕਦੀ ਹੈ। ਆਪਣੇ ਸਟਾਫ ਨੂੰ ਭੇਜੀ ਇੱਕ ਈ ਮੇਲ ਵਿੱਚ ਗੁੱਗਲ ਦੀ ਵਿਦੇਸ਼ੀ ਇਮੀਗ੍ਰੇਸ਼ਨ ਲਾਅ ਫਰਮ ਨੇ ਜਿਨਾਂ ਮੁਲਾਜ਼ਮਾਂ ਨੂੰ ਅਮਰੀਕਾ ਵਾਪਿਸ ਆਉਣ ਲਈ ਵੀਜ਼ਾ ਮੋਹਰ ਲਵਾਉਣ ਦੀ ਲੋੜ ਹੈ, ਨੂੰ ਸੁਚੇਤ ਕੀਤਾ ਹੈ ਕਿ ਭਾਰੀ ਬਕਾਇਆ ਮਾਮਲਿਆਂ ਕਾਰਨ ਕੌਮਾਂਤਰੀ ਯਾਤਰਾ ਉਨਾਂ ਨੂੰ ਕਈ ਮਹੀਨੇ ਬਾਹਰ ਫਸੇ ਰਹਿਣ ਲਈ ਮਜਬੂਰ ਕਰ ਸਕਦੀ ਹੈ।
ਗੁੱਗਲ ਨੇ ਸੰਬਧਿਤ ਮੁਲਾਜ਼ਮਾਂ ਨੂੰ ਕਿਹਾ ਹੈ ਕਿ ਉਹ ਗੈਰ ਜਰੂਰੀ ਯਾਤਰਾ ਟਾਲ ਦੇਣ ਤੇ ਅਮਰੀਕਾ ਵਿੱਚ ਹੀ ਟਿਕੇ ਰਹਿਣ। ਅਨੇਕਾਂ ਦੇਸ਼ਾਂ ਵਿੱਚ ਵੀਜ਼ੇ ਜਾਰੀ ਕਰਨ ਵਿੱਚ ਦੇਰੀ ਹੋ ਰਹੀ ਹੈ ਕਿਉਂਕਿ ਯੂ ਐਸ ਡਿਪਲੋਮੈਟਿਕ ਮਿਸ਼ਨ ਸੋਸ਼ਲ ਮੀਡੀਆ ਸਕਰੀਨ ਸ਼ਾਟ ਦੀ ਸਮੀਖਿਆ ਕਰ ਰਹੇ ਹਨ। ਇਹ ਸਮੀਖਿਆ ਐਚ 1 ਬੀ ਵਰਕਰਾਂ, ਉਨਾਂ ਦੇ ਆਸ਼ਰਿਤਾਂ ਦੇ ਨਾਲ ਨਾਲ ਵਿਦਿਆਰਥੀਆਂ, ਐਫ ਜੇ ਤੇ ਐਮ ਵੀਜ਼ੇ ਵਾਲੇ ਸੈਲਾਨੀਆਂ ਉਪਰ ਲਾਗੂ ਹੁੰਦੀ ਹੈ। ਵਿਦੇਸ਼ ਵਿਭਾਗ ਨੇ ਮੰਨਿਆ ਹੈ ਕਿ ਦੇਰੀ ਹੋ ਰਹੀ ਹੈ। ਵਿਦੇਸ਼ ਵਿਭਾਗ ਅਨੁਸਾਰ ਉਹ ਦਰਖਾਸਤਕਰਤਾਵਾਂ ਦੀ ਆਨ ਲਾਈਨ ਹਾਜਰੀ ਸਮੀਖਿਆ ਕਰ ਰਿਹਾ ਹੈ। ਵਿਭਾਗ ਅਨੁਸਾਰ ਯਾਤਰੀ ਪ੍ਰਕ੍ਰਿਆ ਤੇਜ ਕਰਨ ਲਈ ਬੇਨਤੀ ਕਰ ਸਕਦਾ ਹੈ ਪਰੰਤੂ ਅਜਿਹੀ ਬੇਨਤੀ ਉਪਰ ਵੀ ਵਾਰੀ ਸਿਰ ਹੀ ਵਿਚਾਰ ਕੀਤੀ ਜਾਵੇਗੀ।