ਉਜ਼ਮਾ ਖਾਨ ਨੇ ਆਪਣੇ ਭਰਾ ਇਮਰਾਨ ਖਾਨ ਨਾਲ ਕੀਤੀ ਮੁਲਾਕਾਤ, 20 ਮਿੰਟ ਤੱਕ ਹੋਈ ਇਹ ਗੱਲਬਾਤ
ਇਮਰਾਨ ਖਾਨ ਦੀ ਭੈਣ ਉਜ਼ਮਾ ਖਾਨ ਨੇ ਅੱਜ ਜੇਲ੍ਹ ਵਿੱਚ ਉਸ ਨਾਲ ਮੁਲਾਕਾਤ ਕੀਤੀ ਹੈ। ਇਹ ਮੁਲਕਾਤ ਲਗਭਗ 20 ਮਿੰਟ ਤੱਕ ਹੋਈ ਹੈ।
ਇਸਲਾਮਾਬਾਦ : ਇਮਰਾਨ ਖਾਨ ਦੀ ਭੈਣ ਉਜ਼ਮਾ ਖਾਨ ਨੇ ਅੱਜ ਜੇਲ੍ਹ ਵਿੱਚ ਉਸ ਨਾਲ ਮੁਲਾਕਾਤ ਕੀਤੀ ਹੈ। ਇਹ ਮੁਲਕਾਤ ਲਗਭਗ ੨੦ ਮਿੰਟ ਤੱਕ ਹੋਈ ਹੈ। ਇਸ ਤੋਂ ਪਹਿਲਾਂ ਹੋਇਆ ਸੀ ਵੱਡਾ ਪ੍ਰਦਰਸ਼ਨ ਹੋਇਆ ਸੀ ਜਿਸ ਦਾ ਮੁੱਖ ਕਾਰਨ ਪਰਿਵਾਰ ਦੀ ਇਮਰਾਨ ਖਾਨ ਨਾਲ ਮੁਲਾਕਾਤ ਨਹੀਂ ਕਰਨ ਦਿੱਤੀ ਜਾ ਰਹੀ ਸੀ।
ਇਸ ਪ੍ਰਦਰਸ਼ਨ ਵਿੱਚ ਖ਼ੈਬਰ ਪਖਤਨੁਵਾਂ ਦੇ ਮੁੱਖ ਮੰਤਰੀ ਸੋਹੇਲ ਅਫਰੀਦੀ ਦੀ ਕੁੱਟਮਾਰ ਕੀਤੀ ਗਈ ਸੀ। ਇਹ ਕਾਰਵਾਈ ਸੈਨਾ ਦੇ ਆਦੇਸ ਉੱਤੇ ਕੀਤੀ ਗਈ ਸੀ। ਪੀਟੀਆਈ ਸਮਰਥਕਾਂ ਦੇ ਵਿੱਚ ਰੋਸ਼ ਪਾਇਆ ਜਾ ਰਿਹਾ ਸੀ ਅਤੇ ਵੱਡੇ ਅੰਦੋਲਨ ਦੀ ਤਿਆਰੀ ਕੀਤੀ ਜਾ ਰਹੀ ਸੀ।
ਪਰ ਇਸ ਤੋਂ ਪਹਿਲਾਂ ਇਮਰਾਨ ਖਾਨ ਦੀਆਂ ਭੈਣਾਂ ਨੇ ਹਾਈਕੋਰਟ ਵਿੱਚ ਇੱਕ ਪਟੀਸ਼ਨ ਪਾਈ ਸੀ ਕੇ ਉਹਨਾਂ ਦੀ ਮੁਲਕਾਤ ਇਮਰਾਨ ਖਾਨ ਨਾਲ ਕਰਵਾਈ ਜਾਵੇ। ਉਸਤੋਂ ਬਾਅਦ ਅੱਜ ਇਜਾਜਤ ਦਿੱਤੀ ਗਈ ਸੀ ਅਤੇ 20 ਮਿੰਟ ਇਹ ਮੁਲਕਾਤ ਕੀਤੀ ਗਈ। ਬਾਹਰ ਆ ਕਿ ਇਮਰਾਨ ਖਾਨ ਦੀ ਭੈਣ ਉਜ਼ਮਾ ਖਾਨ ਨੇ ਸਰਕਾਰ ਉੱਤੇ ਇਮਰਾਨ ਖਾਨ ਨੂੰ ਮਾਨਸਿਕ ਤੌਰ ਉੱਤੇ ਤਸੱਦਦ ਕਰਨ ਦੇ ਆਰੋਪ ਲਗਾਏ ਗਏ ਹਨ।