ਲਖਨਊ : ਲਖਨਊ 'ਚ ਇਕ ਬੇਕਾਬੂ ਕਾਰ ਨੇ 5 ਲੋਕਾਂ ਨੂੰ ਕੁਚਲ ਦਿੱਤਾ। ਕਾਰ ਨੇ ਸਭ ਤੋਂ ਪਹਿਲਾਂ ਸੜਕ 'ਤੇ ਖੜ੍ਹੇ ਇਕ ਨੌਜਵਾਨ ਨੂੰ ਟੱਕਰ ਮਾਰ ਦਿੱਤੀ। ਫਿਰ ਜੋ ਕੋਈ 1 ਕਿਲੋਮੀਟਰ ਦੇ ਅੰਦਰ ਆਇਆ, ਉਹ ਇਸ ਦੀ ਲਪੇਟ ਵਿੱਚ ਆ ਗਿਆ। ਇਸ ਦੌਰਾਨ ਪੁਲਿਸ ਅਤੇ ਲੋਕ ਕਾਰ ਦੇ ਪਿੱਛੇ ਭੱਜਦੇ ਰਹੇ। ਇਸ ਤੋਂ ਬਾਅਦ ਕਾਰ ਖੰਭੇ ਨਾਲ ਟਕਰਾ ਕੇ ਰੁਕ ਗਈ। ਇਸ ਤੋਂ ਬਾਅਦ ਮੌਕੇ 'ਤੇ ਮੌਜੂਦ ਲੋਕਾਂ ਨੇ ਕਾਰ 'ਤੇ ਹਮਲਾ ਕਰ ਦਿੱਤਾ। ਇਸ ਦੌਰਾਨ ਪੁਲੀਸ ਨੇ ਕਾਰ ਚਾਲਕ ਨੂੰ ਲੋਕਾਂ ਤੋਂ ਬਚਾ ਕੇ ਥਾਣੇ ਲਿਆਂਦਾ।
ਇਸ ਸਾਰੇ ਵਾਕਿਆ ਵਿਚ ਕੁੱਲ 5 ਲੋਕ ਦਰੜੇ ਗਏ ਜਿਨਾਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਪੁਲਿਸ ਨੇ ਕਾਰ ਡਰਾਈਵਰ ਨੂੰ ਕਾਬੂ ਕਰ ਲਿਆ ਹੈ ਅਤੇ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ।