ਉਦਿਤ ਨਾਰਾਇਣ ਨੇ ਲਾਈਵ ਸ਼ੋਅ ਵਿੱਚ ਮਹਿਲਾ ਨੂੰ ਚੁੰਮਿਆ ? ਵੀਡੀਓ ਵਾਇਰਲ

ਇਹ ਵੀਡੀਓ ਵਾਇਰਲ ਹੋਣ ਤੋਂ ਬਾਅਦ, ਨੈਟਿਜ਼ਨਜ਼ ਦੀਆਂ ਪ੍ਰਤੀਕਿਰਿਆਵਾਂ ਆਉਣ ਲੱਗੀਆਂ। ਕਈ ਯੂਜ਼ਰਸ ਨੇ ਉਦਿਤ ਦੇ ਇਸ ਵਿਹਾਰ ਨੂੰ ਅਣੁਚਿਤ ਅਤੇ ਬੇਹੂਦਾ ਕਿਹਾ, ਕਿਉਂਕਿ;

Update: 2025-02-01 05:48 GMT
ਉਦਿਤ ਨਾਰਾਇਣ ਨੇ ਲਾਈਵ ਸ਼ੋਅ ਵਿੱਚ ਮਹਿਲਾ ਨੂੰ ਚੁੰਮਿਆ ? ਵੀਡੀਓ ਵਾਇਰਲ
  • whatsapp icon

ਬਾਲੀਵੁੱਡ ਦੇ ਮਸ਼ਹੂਰ ਗਾਇਕ ਉਦਿਤ ਨਾਰਾਇਣ ਨੇ ਇੱਕ ਲਾਈਵ ਸ਼ੋਅ ਦੌਰਾਨ ਇੱਕ ਮਹਿਲਾ ਪ੍ਰਸ਼ੰਸਕ ਨੂੰ ਚੁੰਮਣ ਦਾ ਮਾਮਲਾ ਗਰਮਾ ਰਿਹਾ ਹੈ। ਜਿਸ ਕਾਰਨ ਉਹ ਸੋਸ਼ਲ ਮੀਡੀਆ 'ਤੇ ਕਾਫੀ ਟ੍ਰੋਲ ਹੋ ਰਹੇ ਹਨ। ਇਹ ਘਟਨਾ ਉਸ ਵੇਲੇ ਵਾਪਰੀ ਜਦੋਂ ਉਹ ਆਪਣੇ ਪ੍ਰਸਿੱਧ ਗੀਤ "ਟਿੱਪ ਟਿਪ ਬਰਸਾ ਪਾਨੀ" ਦੀ ਪਰਫਾਰਮੈਂਸ ਕਰ ਰਹੇ ਸਨ। ਵੀਡੀਓ ਵਿੱਚ ਦਿਖਾਇਆ ਗਿਆ ਹੈ ਕਿ ਕਈ ਮਹਿਲਾ ਪ੍ਰਸ਼ੰਸਕ ਸਟੇਜ ਦੇ ਨੇੜੇ ਆਉਂਦੀਆਂ ਹਨ ਅਤੇ ਉਦਿਤ ਨਾਲ ਸੈਲਫੀ ਲੈਣ ਦੀ ਕੋਸ਼ਿਸ਼ ਕਰਦੀਆਂ ਹਨ। ਇਸ ਦੌਰਾਨ, ਇੱਕ ਮਹਿਲਾ ਨੇ ਉਨ੍ਹਾਂ ਨੂੰ ਗੋਡਿਆਂ ਭਾਰ ਬੈਠ ਕੇ ਚੁੰਮਿਆ, ਜਿਸ ਤੋਂ ਬਾਅਦ ਉਹਨਾਂ ਨੇ ਉਸ ਮਹਿਲਾ ਨੂੰ ਚੁੰਮਿਆ।

ਇਹ ਵੀਡੀਓ ਵਾਇਰਲ ਹੋਣ ਤੋਂ ਬਾਅਦ, ਨੈਟਿਜ਼ਨਜ਼ ਦੀਆਂ ਪ੍ਰਤੀਕਿਰਿਆਵਾਂ ਆਉਣ ਲੱਗੀਆਂ। ਕਈ ਯੂਜ਼ਰਸ ਨੇ ਉਦਿਤ ਦੇ ਇਸ ਵਿਹਾਰ ਨੂੰ ਅਣੁਚਿਤ ਅਤੇ ਬੇਹੂਦਾ ਕਿਹਾ, ਕਿਉਂਕਿ ਉਹਨਾਂ ਨੇ ਇਸ ਤਰ੍ਹਾਂ ਦੇ ਵਿਹਾਰ ਦੀ ਉਮੀਦ ਨਹੀਂ ਕੀਤੀ ਸੀ।

ਇੱਕ ਯੂਜ਼ਰ ਨੇ ਲਿਖਿਆ, "ਉਦਿਤ ਨਾਰਾਇਣ.. ਸੱਚਮੁੱਚ? ਤੁਹਾਡੇ ਤੋਂ ਇਹ ਉਮੀਦ ਨਹੀਂ ਕੀਤੀ ਜਾ ਸਕਦੀ," ਜਦਕਿ ਦੂਜੇ ਨੇ ਕਿਹਾ, "ਕੀ ਇਹ AI ਹੈ? ਕੀ ਇਹ ਬੁਰਾ ਸੁਪਨਾ ਹੈ?

ਉਦਿਤ ਨਾਰਾਇਣ, ਜੋ ਕਿ ਹਿੰਦੀ ਫਿਲਮ ਇੰਡਸਟਰੀ ਦੇ ਮਸ਼ਹੂਰ ਗਾਇਕਾਂ ਵਿੱਚੋਂ ਇੱਕ ਹਨ, ਨੇ ਹੁਣ ਤੱਕ ਇਸ ਘਟਨਾ 'ਤੇ ਕੋਈ ਟਿੱਪਣੀ ਨਹੀਂ ਕੀਤੀ। 

Tags:    

Similar News