Alberta ਚ ਵਾਪਰੇ ਭਿਆਨਕ ਸੜਕ ਹਾਦਸੇ 'ਚ ਦੋ ਵਿਦਿਆਰਥਣਾਂ ਦੀ ਮੌਤ
17 ਸਾਲਾ ਲੜਕੀ ਅਤੇ ਨਾਲ ਬੈਠੀ 18 ਸਾਲਾ ਲੜਕੀ ਨੂੰ ਮੌਕੇ ’ਤੇ ਹੀ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ।
By : Gill
Update: 2026-02-26 00:38 GMT
ਵੈਨਕੂਵਰ, 24 ਫਰਵਰੀ (ਮਲਕੀਤ ਸਿੰਘ) – ਅਲਬਰਟਾ ਸੂਬੇ ਦੇ ਜੈਸਪਰ ਅਤੇ ਹਿੰਟਨ ਦਰਮਿਆਨ ਹਾਈਵੇ ’ਤੇ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਵਿੱਚ ਦੋ ਹਾਈ ਸਕੂਲ ਦੀਆਂ ਵਿਦਿਆਰਥਣਾਂ ਦੀ ਮੌਤ ਹੋ ਗਈ।
ਪ੍ਰਾਪਤ ਜਾਣਕਾਰੀ ਮੁਤਾਬਕ, ਇਹ ਹਾਦਸਾ ਸੋਮਵਾਰ ਸ਼ਾਮ ਲਗਭਗ ਸਵਾ ਸੱਤ ਵਜੇ ਦੇ ਕਰੀਬ ਵਾਪਰਿਆ, ਜਦੋਂ ਇੱਕ ਪਿਕਅੱਪ ਵਾਹਨ ਅਤੇ ਇੱਕ ਵੱਡੇ ਮਾਲ ਵਾਹਨ ਵਿਚਕਾਰ ਜ਼ੋਰਦਾਰ ਟੱਕਰ ਹੋ ਗਈ। ਇਹ ਥਾਂ ਜੈਸਪਰ ਤੋਂ ਲਗਭਗ ਦਸ ਕਿਲੋਮੀਟਰ ਪੂਰਬ ਵੱਲ ਸਥਿਤ ਹੈ।
ਮਰਨ ਵਾਲੀਆਂ ਦੋਵੇਂ ਲੜਕੀਆਂ ਹਿੰਟਨ ਸਥਿਤ ਹਾਈ ਸਕੂਲ ਦੀਆਂ ਵਿਦਿਆਰਥਣਾਂ ਸਨ ਅਤੇ ਜੈਸਪਰ ਦੀ ਅੰਡਰ 18 ਸਾਲਾ ਹਾਕੀ ਟੀਮ ਨਾਲ ਜੁੜੀਆਂ ਹੋਈਆਂ ਸਨ। ਪੁਲਿਸ ਅਨੁਸਾਰ, ਪਿਕਅੱਪ ਵਾਹਨ ਚਲਾ ਰਹੀ 17 ਸਾਲਾ ਲੜਕੀ ਅਤੇ ਨਾਲ ਬੈਠੀ 18 ਸਾਲਾ ਲੜਕੀ ਨੂੰ ਮੌਕੇ ’ਤੇ ਹੀ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ।
ਇਸ ਦੁਖਦਾਈ ਘਟਨਾ ਨਾਲ ਜੈਸਪਰ ਅਤੇ ਹਿੰਟਨ ਖੇਤਰ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।