ਕੋਟਾ 'ਚ ਉਸਾਰੀ ਅਧੀਨ ਸੁਰੰਗ ਢਹਿ ਗਈ, ਇੱਕ ਦੀ ਮੌਤ, 4 ਗੰਭੀਰ ਫੱਟੜ

ਪੰਜ ਜ਼ਖ਼ਮੀਆਂ ਵਿੱਚੋਂ ਇੱਕ ਦੀ ਮੌਤ ਹੋ ਗਈ ਹੈ ਅਤੇ ਬਾਕੀ ਚਾਰ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਹਾਦਸੇ ਦੇ ਸਮੇਂ ਬ੍ਰੀਫਿੰਗ ਚੱਲ ਰਹੀ ਸੀ ਕਿ ਅਚਾਨਕ ਸੁਰੰਗ ਟੁੱਟ

Update: 2024-12-01 07:45 GMT

ਰਾਜਸਥਾਨ : ਰਾਜਸਥਾਨ ਦੇ ਕੋਟਾ ਜ਼ਿਲ੍ਹੇ ਦੇ ਮੁਕੁੰਦਰਾ ਸ਼ਹਿਰ ਵਿੱਚ ਬੀਤੀ ਰਾਤ ਇੱਕ ਭਿਆਨਕ ਹਾਦਸਾ ਵਾਪਰਿਆ। ਦਿੱਲੀ-ਮੁੰਬਈ ਐਕਸਪ੍ਰੈਸ ਵੇਅ ਲਈ ਬਣਾਈ ਜਾ ਰਹੀ ਸੁਰੰਗ ਅਚਾਨਕ ਢਹਿ ਗਈ ਅਤੇ ਮਜ਼ਦੂਰ ਮਲਬੇ ਹੇਠਾਂ ਦੱਬ ਗਏ। ਬਚਾਅ ਕਾਰਜ ਚਲਾਉਂਦੇ ਹੋਏ ਹੋਰ ਕਰਮਚਾਰੀਆਂ ਅਤੇ ਸਥਾਨਕ ਲੋਕਾਂ ਨੇ ਮਿਲ ਕੇ ਮਲਬੇ ਹੇਠਾਂ ਦੱਬੇ ਲੋਕਾਂ ਨੂੰ ਬਾਹਰ ਕੱਢਿਆ ਅਤੇ ਹਸਪਤਾਲ ਪਹੁੰਚਾਇਆ।

ਪੰਜ ਜ਼ਖ਼ਮੀਆਂ ਵਿੱਚੋਂ ਇੱਕ ਦੀ ਮੌਤ ਹੋ ਗਈ ਹੈ ਅਤੇ ਬਾਕੀ ਚਾਰ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਹਾਦਸੇ ਦੇ ਸਮੇਂ ਬ੍ਰੀਫਿੰਗ ਚੱਲ ਰਹੀ ਸੀ ਕਿ ਅਚਾਨਕ ਸੁਰੰਗ ਟੁੱਟ ਗਈ ਅਤੇ ਮਜ਼ਦੂਰਾਂ 'ਚ ਹਫੜਾ-ਦਫੜੀ ਮਚ ਗਈ। ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਿਸ, ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀ, ਕੰਪਨੀ ਦੇ ਅਧਿਕਾਰੀ, ਐਨਡੀਆਰਐਫ ਅਤੇ ਐਂਬੂਲੈਂਸ ਮੌਕੇ 'ਤੇ ਪਹੁੰਚ ਗਏ।

ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ (ਐੱਨ.ਐੱਚ.ਏ.ਆਈ.) ਦੇ ਅਧਿਕਾਰੀਆਂ ਤੋਂ ਮਿਲੀ ਜਾਣਕਾਰੀ ਮੁਤਾਬਕ ਜ਼ਖਮੀਆਂ ਨੂੰ ਮਲਬੇ 'ਚੋਂ ਕੱਢ ਕੇ ਮੋਡਕ ਸਥਿਤ ਕਮਿਊਨਿਟੀ ਹੈਲਥ ਸੈਂਟਰ 'ਚ ਲਿਜਾਇਆ ਗਿਆ। ਮੁੱਢਲੀ ਜਾਂਚ ਦੌਰਾਨ ਹੀ ਡਾਕਟਰਾਂ ਨੇ ਇੱਕ ਜ਼ਖ਼ਮੀ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਦੀ ਪਛਾਣ ਸ਼ਮਸ਼ੇਰ ਸਿੰਘ ਰਾਵਤ (33) ਪੁੱਤਰ ਲਛਮ ਸਿੰਘ ਵਾਸੀ ਕੋਠੀ, ਦੇਹਰਾਦੂਨ, ਉਤਰਾਖੰਡ ਵਜੋਂ ਹੋਈ ਹੈ। ਦੂਜੇ ਮਜ਼ਦੂਰਾਂ ਨੇ ਹਾਦਸੇ ਲਈ ਠੇਕੇਦਾਰ ਨੂੰ ਜ਼ਿੰਮੇਵਾਰ ਠਹਿਰਾਇਆ। ਦੋਸ਼ ਹੈ ਕਿ ਠੇਕੇਦਾਰ ਸੁਰੰਗ ਦੇ ਅੰਦਰ ਕੰਮ ਕਰਨ ਲਈ ਕਿਸੇ ਤਰ੍ਹਾਂ ਦਾ ਸੁਰੱਖਿਆ ਉਪਕਰਨ ਮੁਹੱਈਆ ਨਹੀਂ ਕਰਵਾ ਰਿਹਾ।

NHAI ਅਧਿਕਾਰੀ ਰਾਕੇਸ਼ ਮੀਨਾ ਨੇ ਦੱਸਿਆ ਕਿ ਸੁਰੰਗ ਦਿੱਲੀ-ਮੁੰਬਈ ਐਕਸਪ੍ਰੈਸਵੇਅ 'ਤੇ ਬਣਾਈ ਜਾ ਰਹੀ ਹੈ। ਮੁਕੁੰਦਰਾ ਟਾਈਗਰ ਰਿਜ਼ਰਵ (ਦਾਰਾ) ਨੇੜੇ ਪਹਾੜੀਆਂ ਦੇ ਹੇਠਾਂ ਲਗਭਗ 5 ਕਿਲੋਮੀਟਰ ਲੰਬੀ ਸੁਰੰਗ ਬਣਾਈ ਜਾ ਰਹੀ ਹੈ। ਇਹ 8 ਲੇਨ ਦੀ ਸੁਰੰਗ ਹੈ, ਜੋ ਸਾਊਂਡਪਰੂਫ ਅਤੇ ਵਾਟਰਪਰੂਫ ਹੋਵੇਗੀ। ਇਸ ਦੇ ਅੰਦਰੋਂ ਵਾਹਨਾਂ ਦੀ ਆਵਾਜ਼ ਨਹੀਂ ਆਵੇਗੀ, ਸੁਰੰਗ ਬਣਾਉਣ ਵਿੱਚ ਅਜਿਹੀ ਤਕਨੀਕ ਦੀ ਵਰਤੋਂ ਕੀਤੀ ਗਈ ਹੈ।

ਕਰੀਬ 1200 ਕਰੋੜ ਰੁਪਏ ਦੀ ਲਾਗਤ ਨਾਲ ਬਣਾਈ ਜਾ ਰਹੀ ਇਹ ਸੁਰੰਗ ਸਾਲ 2025 ਵਿੱਚ ਪੂਰੀ ਹੋ ਜਾਵੇਗੀ। ਇਸ ਸੁਰੰਗ ਦਾ 3.3 ਕਿਲੋਮੀਟਰ ਲੰਬਾ ਹਿੱਸਾ ਪਹਾੜੀ ਦੇ ਹੇਠਾਂ ਤੋਂ ਗੁਜ਼ਰੇਗਾ। 1.6 ਕਿਲੋਮੀਟਰ ਸੜਕ ਬਾਹਰ ਹੋਵੇਗੀ। ਦੋ ਸਮਾਨਾਂਤਰ ਸੁਰੰਗਾਂ ਬਣਾਈਆਂ ਜਾਣਗੀਆਂ, ਜੋ ਇਕ ਦੂਜੇ ਦੇ ਨਾਲ ਲੱਗਦੀਆਂ ਹੋਣਗੀਆਂ। ਇੱਕ ਸੁਰੰਗ ਵਿੱਚੋਂ ਲੰਘ ਕੇ ਦੂਜੀ ਵਿੱਚੋਂ ਲੰਘਣਾ ਪਵੇਗਾ। ਇਹ ਸੁਰੰਗ ਟਾਈਗਰ ਰਿਜ਼ਰਵ ਤੋਂ 500 ਮੀਟਰ ਪਹਿਲਾਂ ਸ਼ੁਰੂ ਹੋਵੇਗੀ।

Tags:    

Similar News