Trump ਦੀ ਯੂਕਰੇਨ ਨੂੰ ਵੰਡਣ ਦੀ ਯੋਜਨਾ, ਕਰੀਮੀਆ ਅਤੇ ਹੋਰ ਖੇਤਰ ਰੂਸ ਨੂੰ ਦੇਣ ਦੀ ਵਕਾਲਤ
ਟਰੰਪ, ਜੋ ਕਦੇ ਨਾਟੋ ਵਿੱਚ ਸ਼ਾਮਲ ਹੋਣ ਦਾ ਭਰੋਸਾ ਦਿੰਦੇ ਸਨ, ਹੁਣ ਚਾਹੁੰਦੇ ਹਨ ਕਿ ਯੂਕਰੇਨ ਕਰੀਮੀਆ, ਡੋਨੇਟਸਕ ਅਤੇ ਲੁਹਾਨਸਕ ਵਰਗੇ ਵੱਡੇ ਸ਼ਹਿਰਾਂ ਅਤੇ ਖੇਤਰਾਂ ਨੂੰ ਰੂਸ ਨੂੰ ਸੌਂਪ ਦੇਵੇ।
ਰੂਸ ਅਤੇ ਯੂਕਰੇਨ ਵਿਚਕਾਰ ਤਿੰਨ ਸਾਲਾਂ ਤੋਂ ਵੱਧ ਸਮੇਂ ਤੋਂ ਚੱਲੀ ਜੰਗ ਹੁਣ ਇੱਕ ਨਵੇਂ ਮੋੜ 'ਤੇ ਪਹੁੰਚ ਗਈ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ, ਜੋ ਕਦੇ ਨਾਟੋ ਵਿੱਚ ਸ਼ਾਮਲ ਹੋਣ ਦਾ ਭਰੋਸਾ ਦਿੰਦੇ ਸਨ, ਹੁਣ ਚਾਹੁੰਦੇ ਹਨ ਕਿ ਯੂਕਰੇਨ ਕਰੀਮੀਆ, ਡੋਨੇਟਸਕ ਅਤੇ ਲੁਹਾਨਸਕ ਵਰਗੇ ਵੱਡੇ ਸ਼ਹਿਰਾਂ ਅਤੇ ਖੇਤਰਾਂ ਨੂੰ ਰੂਸ ਨੂੰ ਸੌਂਪ ਦੇਵੇ।
ਜ਼ੇਲੇਂਸਕੀ ਲਈ ਮੁਸ਼ਕਿਲ ਸਥਿਤੀ
ਟਰੰਪ ਦੀ ਇਸ ਯੋਜਨਾ 'ਤੇ ਅੱਜ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨਾਲ ਹੋਣ ਵਾਲੀ ਮੁਲਾਕਾਤ ਵਿੱਚ ਚਰਚਾ ਹੋਣ ਦੀ ਸੰਭਾਵਨਾ ਹੈ। ਜ਼ੇਲੇਂਸਕੀ ਨੇ ਖੁਦ ਮੰਨਿਆ ਹੈ ਕਿ ਪੁਤਿਨ ਦੀ ਟਰੰਪ ਨਾਲ ਮੁਲਾਕਾਤ ਰੂਸ ਲਈ ਇੱਕ ਜਿੱਤ ਦਾ ਸੰਦੇਸ਼ ਹੈ। ਟਰੰਪ ਦਾ ਮੰਨਣਾ ਹੈ ਕਿ ਯੂਕਰੇਨ ਨੂੰ ਉਨ੍ਹਾਂ ਹੀ ਸ਼ਰਤਾਂ 'ਤੇ ਜੰਗਬੰਦੀ ਲਈ ਰਾਜ਼ੀ ਹੋਣਾ ਚਾਹੀਦਾ ਹੈ ਜੋ ਵਲਾਦੀਮੀਰ ਪੁਤਿਨ ਨੇ ਰੱਖੀਆਂ ਹਨ। ਯੂਕਰੇਨ, ਜਿਸਨੇ ਅਮਰੀਕਾ ਅਤੇ ਨਾਟੋ ਦੇਸ਼ਾਂ ਦੇ ਭਰੋਸੇ 'ਤੇ ਇਹ ਲੜਾਈ ਲੜੀ, ਹੁਣ ਘਾਟੇ ਵਾਲੇ ਸੌਦੇ ਵੱਲ ਵਧਦਾ ਨਜ਼ਰ ਆ ਰਿਹਾ ਹੈ।
ਅਮਰੀਕੀ ਮੀਡੀਆ ਦੀ ਪ੍ਰਤੀਕਿਰਿਆ
ਕਈ ਅਮਰੀਕੀ ਮੀਡੀਆ ਅਦਾਰਿਆਂ, ਜਿਵੇਂ ਕਿ CNN ਅਤੇ New York Times, ਨੇ ਅਲਾਸਕਾ ਵਿੱਚ ਟਰੰਪ ਅਤੇ ਪੁਤਿਨ ਦੀ ਮੁਲਾਕਾਤ ਨੂੰ ਟਰੰਪ ਦੀ ਕੂਟਨੀਤਕ ਹਾਰ ਦੱਸਿਆ ਹੈ। ਮੀਡੀਆ ਅਨੁਸਾਰ, ਇਸ ਮੁਲਾਕਾਤ ਨੇ ਪੁਤਿਨ ਨੂੰ ਇੱਕ ਵਾਰ ਫਿਰ ਮੁੱਖ ਧਾਰਾ ਵਿੱਚ ਆਉਣ ਦਾ ਮੌਕਾ ਦਿੱਤਾ ਹੈ, ਕਿਉਂਕਿ ਟਰੰਪ ਨੇ ਪੁਤਿਨ ਦੀਆਂ ਸ਼ਰਤਾਂ 'ਤੇ ਹੀ ਇਹ ਮੀਟਿੰਗ ਕੀਤੀ ਹੈ।
ਇਹ ਸਾਰੀ ਸਥਿਤੀ ਜ਼ੇਲੇਂਸਕੀ ਲਈ ਬੇਹੱਦ ਮੁਸ਼ਕਲ ਹੈ, ਕਿਉਂਕਿ ਉਸਨੂੰ ਇਸ ਮੁਲਾਕਾਤ ਵਿੱਚ ਯੂਰਪੀਅਨ ਨੇਤਾਵਾਂ ਨੂੰ ਵੀ ਨਾਲ ਲੈ ਕੇ ਜਾਣਾ ਪੈ ਰਿਹਾ ਹੈ। ਪਹਿਲਾਂ ਵੀ ਟਰੰਪ ਅਤੇ ਜ਼ੇਲੇਂਸਕੀ ਵਿਚਾਲੇ ਇੱਕ ਮੁਲਾਕਾਤ ਦੌਰਾਨ ਗਰਮਾ-ਗਰਮ ਬਹਿਸ ਹੋਈ ਸੀ, ਜਿਸ ਤੋਂ ਬਾਅਦ ਜ਼ੇਲੇਂਸਕੀ ਰਾਤ ਦਾ ਖਾਣਾ ਖਾਏ ਬਿਨਾਂ ਹੀ ਵ੍ਹਾਈਟ ਹਾਊਸ ਤੋਂ ਚਲੇ ਗਏ ਸਨ। ਹੁਣ ਦੇਖਣਾ ਇਹ ਹੈ ਕਿ ਅੱਜ ਦੀ ਮੁਲਾਕਾਤ ਵਿੱਚ ਇਸ ਤਿੰਨ ਸਾਲਾ ਜੰਗ ਦਾ ਕੀ ਨਤੀਜਾ ਨਿਕਲਦਾ ਹੈ।