Trump's 'Brahmastra': ਈਰਾਨ ਵਿਰੁੱਧ ਅਮਰੀਕਾ ਦਾ ਵੱਡਾ ਕਦਮ, ਜਾਣੋ ਕਿੰਨਾ ਘਾਤਕ ਹੈ ਜੰਗੀ ਜਹਾਜ਼ USS ਤ੍ਰਿਪੋਲੀ
ਜਾਪਾਨ ਤੋਂ ਰਵਾਨਾ ਹੋ ਕੇ ਅੱਜ ਸਵੇਰੇ ਮੱਧ ਪੂਰਬ ਪਹੁੰਚਿਆ ਇਹ ਵਿਸ਼ਾਲ ਜਹਾਜ਼ 3,500 ਅਮਰੀਕੀ ਮਰੀਨ ਕਮਾਂਡੋਜ਼ ਨਾਲ ਲੈਸ ਹੈ।
ਵਾਸ਼ਿੰਗਟਨ/ਦੁਬਈ, 29 ਮਾਰਚ:
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੱਧ ਪੂਰਬ ਵਿੱਚ ਵਧਦੇ ਤਣਾਅ ਦਰਮਿਆਨ ਆਪਣਾ ਸਭ ਤੋਂ ਸ਼ਕਤੀਸ਼ਾਲੀ ਜੰਗੀ ਜਹਾਜ਼ USS Tripoli ਤਾਇਨਾਤ ਕਰ ਦਿੱਤਾ ਹੈ। ਜਾਪਾਨ ਤੋਂ ਰਵਾਨਾ ਹੋ ਕੇ ਅੱਜ ਸਵੇਰੇ ਮੱਧ ਪੂਰਬ ਪਹੁੰਚਿਆ ਇਹ ਵਿਸ਼ਾਲ ਜਹਾਜ਼ 3,500 ਅਮਰੀਕੀ ਮਰੀਨ ਕਮਾਂਡੋਜ਼ ਨਾਲ ਲੈਸ ਹੈ। ਅਮਰੀਕਾ ਨੇ ਈਰਾਨ ਨੂੰ ਇੱਕ 15-point Peace Plan ਸਵੀਕਾਰ ਕਰਨ ਲਈ 10 ਦਿਨਾਂ ਦਾ ਅਲਟੀਮੇਟਮ ਦਿੱਤਾ ਹੈ। ਜੇਕਰ ਈਰਾਨ ਇਸ ਸ਼ਾਂਤੀ ਯੋਜਨਾ ਨੂੰ ਨਹੀਂ ਮੰਨਦਾ, ਤਾਂ ਅਮਰੀਕਾ ਇਸ ਜਹਾਜ਼ ਰਾਹੀਂ ਈਰਾਨ 'ਤੇ ਸਿੱਧਾ ਜ਼ਮੀਨੀ ਹਮਲਾ (Ground Attack) ਕਰ ਸਕਦਾ ਹੈ।
ਲਗਭਗ 844 ਫੁੱਟ ਲੰਬਾ ਅਤੇ 50,000 ਟਨ ਭਾਰੀ ਇਹ ਜੰਗੀ ਜਹਾਜ਼ ਕਿਸੇ 'ਬਾਹੂਬਲੀ' ਤੋਂ ਘੱਟ ਨਹੀਂ ਹੈ। ਇਸ ਨੂੰ Lightening Carrier ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਕਿਉਂਕਿ ਇਹ F-35 Lightning II Stealth Fighter Jets, MV-22 Osprey ਅਤੇ MH-60 Seahawk Helicopters ਵਰਗੇ ਅਤਿ-ਆਧੁਨਿਕ ਹਥਿਆਰਾਂ ਨਾਲ ਲੈਸ ਹੈ। ਇਹ ਜਹਾਜ਼ ਸਮੁੰਦਰ ਤੋਂ ਜ਼ਮੀਨ 'ਤੇ ਹਮਲਾ ਕਰਨ ਅਤੇ ਆਪਣੀਆਂ ਫੌਜਾਂ ਨੂੰ ਹਵਾਈ ਸੁਰੱਖਿਆ ਪ੍ਰਦਾਨ ਕਰਨ ਵਿੱਚ ਪੂਰੀ ਤਰ੍ਹਾਂ ਸਮਰੱਥ ਹੈ।
ਸੂਤਰਾਂ ਅਨੁਸਾਰ, ਜੇਕਰ ਜੰਗ ਸ਼ੁਰੂ ਹੁੰਦੀ ਹੈ ਤਾਂ ਅਮਰੀਕਾ ਦਾ ਮੁੱਖ ਨਿਸ਼ਾਨਾ ਈਰਾਨ ਦਾ Kharg Island, ਦੱਖਣੀ ਪਾਰਸ ਪਲਾਂਟ ਅਤੇ Strait of Hormuz ਹੋ ਸਕਦੇ ਹਨ। ਇਸ ਜਹਾਜ਼ ਦੀ ਖ਼ਾਸ ਗੱਲ ਇਹ ਹੈ ਕਿ ਇਸ ਵਿੱਚ ਕੋਈ 'ਵੈੱਲ ਡੈੱਕ' ਨਹੀਂ ਹੈ, ਬਲਕਿ ਇਸ ਨੂੰ ਇੱਕ ਵਿਸ਼ਾਲ Hangar ਅਤੇ ਵਰਕਸ਼ਾਪ ਵਜੋਂ ਡਿਜ਼ਾਈਨ ਕੀਤਾ ਗਿਆ ਹੈ, ਜਿੱਥੇ 3,000 ਤੋਂ 5,000 ਸੈਨਿਕ ਰਹਿ ਸਕਦੇ ਹਨ ਅਤੇ ਜੰਗੀ ਜਹਾਜ਼ਾਂ ਦੀ ਮੁਰੰਮਤ ਵੀ ਕੀਤੀ ਜਾ ਸਕਦੀ ਹੈ।
ਵਰਤਮਾਨ ਵਿੱਚ ਇਸ ਜਹਾਜ਼ 'ਤੇ 31st Marine Expeditionary Unit ਦੇ 2,200 ਮਰੀਨ ਕਮਾਂਡੋ ਮੌਜੂਦ ਹਨ, ਜੋ ਇੱਕ Rapid Response Force ਵਜੋਂ ਦੁਨੀਆ ਦੇ ਕਿਸੇ ਵੀ ਹਿੱਸੇ ਵਿੱਚ ਹਮਲਾ ਕਰਨ ਲਈ ਹਮੇਸ਼ਾ ਤਿਆਰ ਰਹਿੰਦੇ ਹਨ। ਇਹ ਫੋਰਸ ਹਵਾਈ ਅਤੇ ਜ਼ਮੀਨੀ ਦੋਵਾਂ ਤਰੀਕਿਆਂ ਨਾਲ ਲੜਨ ਵਿੱਚ ਮਾਹਰ ਹੈ। ਹੁਣ ਪੂਰੀ ਦੁਨੀਆ ਦੀਆਂ ਨਜ਼ਰਾਂ ਈਰਾਨ ਦੇ ਅਗਲੇ ਕਦਮ 'ਤੇ ਟਿਕੀਆਂ ਹੋਈਆਂ ਹਨ, ਕਿਉਂਕਿ ਅਮਰੀਕਾ ਦਾ ਇਹ 'ਬ੍ਰਹਮਾਸਤਰ' ਜੰਗ ਦੇ ਮੈਦਾਨ ਵਿੱਚ ਡਟ ਚੁੱਕਾ ਹੈ।