ਅਮਰੀਕਾ ਵਿੱਚ 'ਟਰੰਪ ਗੋਲਡ ਕਾਰਡ' ਲਾਗੂ, ਜਾਣੋ ਕਿੰਨੀ ਫੀਸ ਦੇਣੀ ਪਵੇਗੀ
ਸਾਰੇ ਬਿਨੈਕਾਰਾਂ ਨੂੰ $15,000 ਦੀ ਪ੍ਰੋਸੈਸਿੰਗ ਫੀਸ ਦਾ ਭੁਗਤਾਨ ਕਰਨਾ ਪਵੇਗਾ ਅਤੇ ਇੱਕ ਸਖ਼ਤ DHS ਜਾਂਚ ਵਿੱਚੋਂ ਲੰਘਣਾ ਪਵੇਗਾ।
ਅਮਰੀਕੀ ਵਣਜ ਸਕੱਤਰ ਹਾਵਰਡ ਲੂਟਨਿਕ ਨੇ ਸੋਸ਼ਲ ਮੀਡੀਆ 'ਤੇ ਐਲਾਨ ਕੀਤਾ ਹੈ ਕਿ ਟਰੰਪ ਗੋਲਡ ਕਾਰਡ ਹੁਣ ਅਧਿਕਾਰਤ ਤੌਰ 'ਤੇ ਉਪਲਬਧ ਹੈ। ਇਸ ਪ੍ਰੋਗਰਾਮ ਦਾ ਉਦੇਸ਼ ਅਮਰੀਕਾ ਵਿੱਚ ਨੌਕਰੀਆਂ ਅਤੇ ਕਾਰੋਬਾਰੀ ਮੌਕੇ ਪੈਦਾ ਕਰਨਾ ਹੈ।
ਫੀਸ ਅਤੇ ਲਾਗਤ
ਵਿਅਕਤੀਗਤ ਗੋਲਡ ਕਾਰਡ: ਇੱਕ ਵਿਅਕਤੀ ਲਈ ਗੋਲਡ ਕਾਰਡ ਦੀ ਕੀਮਤ $1 ਮਿਲੀਅਨ ਹੈ।
ਕਾਰਪੋਰੇਟ ਗੋਲਡ ਕਾਰਡ: ਕੰਪਨੀਆਂ ਆਪਣੇ ਕਰਮਚਾਰੀਆਂ ਲਈ $20 ਦੇ ਹਿਸਾਬ ਨਾਲ ਕਾਰਡ ਖਰੀਦ ਸਕਦੀਆਂ ਹਨ। ਇਹ ਕਾਰਡ ਕੰਪਨੀ ਦੀ ਮਲਕੀਅਤ ਹੋਣਗੇ, ਵਿਅਕਤੀ ਦੀ ਨਹੀਂ।
ਪ੍ਰੋਸੈਸਿੰਗ ਫੀਸ: ਸਾਰੇ ਬਿਨੈਕਾਰਾਂ ਨੂੰ $15,000 ਦੀ ਪ੍ਰੋਸੈਸਿੰਗ ਫੀਸ ਦਾ ਭੁਗਤਾਨ ਕਰਨਾ ਪਵੇਗਾ ਅਤੇ ਇੱਕ ਸਖ਼ਤ DHS ਜਾਂਚ ਵਿੱਚੋਂ ਲੰਘਣਾ ਪਵੇਗਾ।
ਵਣਜ ਸਕੱਤਰ ਅਨੁਸਾਰ, ਇਹ ਪਹਿਲ ਅਮਰੀਕਾ ਵਿੱਚ ਅਜਿਹੇ ਵਿਅਕਤੀਆਂ ਅਤੇ ਕੰਪਨੀਆਂ ਨੂੰ ਲਿਆਏਗੀ ਜੋ ਅਰਥਵਿਵਸਥਾ ਨੂੰ ਮਜ਼ਬੂਤ ਕਰਨ, ਨੌਕਰੀਆਂ ਪੈਦਾ ਕਰਨ ਅਤੇ ਨਿਵੇਸ਼ ਨੂੰ ਵਧਾਉਣ ਵਿੱਚ ਮਦਦ ਕਰਨਗੇ। ਇਸ ਨਾਲ ਦੇਸ਼ ਦੇ ਘਾਟੇ ਨੂੰ ਘਟਾਉਣ ਵਿੱਚ ਵੀ ਮਦਦ ਮਿਲੇਗੀ।
United States Secretary of Commerce Howard Lutnick tweets, "The Trump Gold Card is officially live.
— ANI (@ANI) September 20, 2025
For $1M, individuals can obtain the Trump Gold Card—creating jobs and building businesses here in America.
For $2M, corporations can purchase a Corporate Trump Gold Card for… pic.twitter.com/4NkIpTsEXu