ਟਰੰਪ ਨੇ ਐਲੋਨ ਮਸਕ ਨੂੰ ਦਿੱਤਾ ਨਵਾਂ ਟਾਸਕ
ਇਸ ਨਵੀਂ ਯੋਜਨਾ ਨੂੰ "ਗੋਲਡ ਕਾਰਡ" ਪ੍ਰੋਜੈਕਟ ਨਾਮ ਦਿੱਤਾ ਗਿਆ ਹੈ। ਇਸਦੇ ਤਹਿਤ, ਵਿਦੇਸ਼ੀ ਨਿਵੇਸ਼ਕ ਜਾਂ ਉੱਚ ਆਮਦਨ ਵਾਲੇ ਵਿਅਕਤੀ ਇੱਕ ਨਿਸ਼ਚਿਤ ਰਕਮ ਦੇ ਬਦਲੇ
ਗੋਲਡ ਕਾਰਡ' ਯੋਜਨਾ ਦੀ ਅਗਵਾਈ, ਨਾਗਰਿਕਤਾ ਲਈ ਨਵਾਂ ਰਾਸਤਾ
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਇੱਕ ਵਾਰ ਫਿਰ ਚਰਚਾ ਵਿੱਚ ਹਨ। ਉਨ੍ਹਾਂ ਨੇ ਗੈਰ-ਕਾਨੂੰਨੀ ਪ੍ਰਵਾਸੀਆਂ 'ਤੇ ਨਕੇਲ ਕੱਸਣ ਦੇ ਨਾਲ-ਨਾਲ ਉਹਨਾਂ ਲੋਕਾਂ ਲਈ ਵੀ ਇੱਕ ਨਵੀਂ ਯੋਜਨਾ ਲੈ ਕੇ ਆਏ ਹਨ ਜੋ ਅਮਰੀਕਾ ਵਿੱਚ ਰਹਿਣਾ ਚਾਹੁੰਦੇ ਹਨ ਅਤੇ ਨਾਗਰਿਕਤਾ ਦੀ ਮੰਗ ਕਰਦੇ ਹਨ।
ਇਸ ਨਵੀਂ ਯੋਜਨਾ ਨੂੰ "ਗੋਲਡ ਕਾਰਡ" ਪ੍ਰੋਜੈਕਟ ਨਾਮ ਦਿੱਤਾ ਗਿਆ ਹੈ। ਇਸਦੇ ਤਹਿਤ, ਵਿਦੇਸ਼ੀ ਨਿਵੇਸ਼ਕ ਜਾਂ ਉੱਚ ਆਮਦਨ ਵਾਲੇ ਵਿਅਕਤੀ ਇੱਕ ਨਿਸ਼ਚਿਤ ਰਕਮ ਦੇ ਬਦਲੇ ਅਮਰੀਕਾ ਵਿੱਚ ਸਥਾਈ ਨਿਵਾਸ ਅਤੇ ਇਕ ਪ੍ਰਕਾਰ ਦੀ ਵਿਕਲਪਿਕ ਨਾਗਰਿਕਤਾ ਹਾਸਲ ਕਰ ਸਕਣਗੇ।
ਟਰੰਪ ਨੇ ਇਸ ਯੋਜਨਾ ਦੀ ਜ਼ਿੰਮੇਵਾਰੀ ਆਪਣੇ ਨਜ਼ਦੀਕੀ ਅਤੇ ਭਰੋਸੇਮੰਦ ਵਿਅਕਤੀ ਐਲੋਨ ਮਸਕ ਨੂੰ ਸੌਂਪੀ ਹੈ। ਮਸਕ ਦੀ ਅਗਵਾਈ ਵਾਲੀ DOGE ਟੀਮ ਨੂੰ ਹੁਣ 5 ਮਿਲੀਅਨ ਡਾਲਰ ਦੀ ਕੀਮਤ ਵਾਲੇ “ਗੋਲਡ ਕਾਰਡ” ਵੇਚਣ ਲਈ ਇੱਕ ਵਿਸ਼ੇਸ਼ ਵੈੱਬਸਾਈਟ ਬਣਾਉਣ ਦਾ ਕੰਮ ਸੌਂਪਿਆ ਗਿਆ ਹੈ।
ਇਸ ਵੈੱਬਸਾਈਟ ਰਾਹੀਂ, ਉਮੀਦਵਾਰ ਆਸਾਨੀ ਨਾਲ ਅਰਜ਼ੀ ਦੇ ਸਕਣਗੇ, ਅਤੇ ਇਸ ਪੂਰੀ ਪ੍ਰਕਿਰਿਆ ਨੂੰ ਤੇਜ਼ ਅਤੇ ਪਾਰਦਰਸ਼ੀ ਬਣਾਇਆ ਜਾਵੇਗਾ।
ਨਿਊਯਾਰਕ ਟਾਈਮਜ਼ ਦੀ ਰਿਪੋਰਟ ਅਨੁਸਾਰ, DOGE ਦੇ ਇੰਜੀਨੀਅਰਾਂ ਨੇ ਇਸ ਪ੍ਰੋਜੈਕਟ 'ਤੇ ਕੰਮ ਸ਼ੁਰੂ ਕਰ ਦਿੱਤਾ ਹੈ। ਇਸ ਤੋਂ ਇਲਾਵਾ, ਅਮਰੀਕੀ ਵਿਦੇਸ਼ ਮੰਤਰਾਲਾ, ਗ੍ਰਹਿ ਸੁਰੱਖਿਆ ਵਿਭਾਗ ਅਤੇ USCIS (United States Citizenship and Immigration Services) ਵੀ ਇਸ ਯੋਜਨਾ ਨਾਲ ਜੁੜੇ ਹੋਏ ਹਨ ਅਤੇ ਮਸਕ ਦੀ ਟੀਮ ਨਾਲ ਮਿਲ ਕੇ ਨਵੇਂ ਵੀਜ਼ਾ ਪੋਰਟਲ ਨੂੰ ਵਿਕਸਤ ਕਰ ਰਹੇ ਹਨ।