ਪੰਜਾਬ ਵਿੱਚ 13 ਮਾਰਚ ਤੱਕ ਰੇਲਗੱਡੀਆਂ ਰੱਦ
ਟਾਟਾਨਗਰ ਜੰਮੂ ਤਵੀ (18101) ਅਤੇ ਸੰਬਲਪੁਰ-ਜੰਮੂ ਤਵੀ (18309) ਐਕਸਪ੍ਰੈਸ 5 ਤੋਂ 30 ਮਾਰਚ ਤੱਕ ਅੰਮ੍ਰਿਤਸਰ ਸਟੇਸ਼ਨ 'ਤੇ ਸਮਾਪਤ ਹੋਣਗੀਆਂ।;
ਬਟਾਲਾ ਵਿੱਚ ਇੰਟਰਲਾਕਿੰਗ ਨਾ ਹੋਣ ਕਾਰਨ ਰੇਲਗੱਡੀਆਂ ਰੱਦ ਕਰਨ ਦਾ ਫੈਸਲਾ
ਫਿਰੋਜ਼ਪੁਰ ਡਿਵੀਜ਼ਨ ਵੱਲੋਂ ਜਾਰੀ ਕੀਤੀ ਗਈ ਸੂਚੀ ਦੇ ਅਨੁਸਾਰ, ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚੋਂ ਲੰਘਣ ਵਾਲੀਆਂ ਕਈ ਰੇਲਗੱਡੀਆਂ 3 ਮਾਰਚ ਤੋਂ 13 ਮਾਰਚ ਤੱਕ ਰੱਦ ਹੋਣਗੀਆਂ।
ਰੇਲ ਗੱਡੀਆਂ ਰੱਦ ਕਰਨ ਦਾ ਕਾਰਣ ਬਟਾਲਾ ਰੇਲਵੇ ਸਟੇਸ਼ਨ 'ਤੇ ਗੈਰ-ਇੰਟਰਲਾਕਿੰਗ ਦੇ ਕੰਮ ਹਨ, ਜੋ ਕਿ ਅੰਮ੍ਰਿਤਸਰ ਪਠਾਨਕੋਟ ਸੈਕਸ਼ਨ ਵਿੱਚ ਜਾਰੀ ਹਨ।
ਰੱਦ ਕੀਤੀਆਂ ਜਾ ਰਹੀਆਂ ਰੇਲਗੱਡੀਆਂ ਵਿੱਚ ਸ਼ਾਮਿਲ ਹਨ:
ਅੰਮ੍ਰਿਤਸਰ ਪਠਾਨਕੋਟ ਪੈਸੇਂਜਰ (54611 ਅਤੇ 54614)
ਅੰਮ੍ਰਿਤਸਰ ਪਠਾਨਕੋਟ ਐਕਸਪ੍ਰੈਸ (14633)
ਪਠਾਨਕੋਟ ਅੰਮ੍ਰਿਤਸਰ ਪੈਸੇਂਜਰ (54616)
ਪਠਾਨਕੋਟ ਵੇਰਕਾ (74674)
ਵੇਰਕਾ ਪਠਾਨਕੋਟ (74673)
ਅੰਮ੍ਰਿਤਸਰ ਕਾਦੀਆਂ (74691)
ਕਾਦੀਆਂ ਅੰਮ੍ਰਿਤਸਰ (74692)
ਕੁਝ ਟ੍ਰੇਨਾਂ ਵਿੱਚ ਕੀਤੇ ਗਏ ਬਦਲਾਅ:
ਅੰਮ੍ਰਿਤਸਰ-ਪਠਾਨਕੋਟ 7 ਅਤੇ 9 ਮਾਰਚ ਨੂੰ 50 ਮਿੰਟ ਦੀ ਦੇਰੀ ਨਾਲ ਚੱਲੇਗੀ (74671)।
ਟਾਟਾਨਗਰ ਜੰਮੂ ਤਵੀ (18101) ਅਤੇ ਸੰਬਲਪੁਰ-ਜੰਮੂ ਤਵੀ (18309) ਐਕਸਪ੍ਰੈਸ 5 ਤੋਂ 30 ਮਾਰਚ ਤੱਕ ਅੰਮ੍ਰਿਤਸਰ ਸਟੇਸ਼ਨ 'ਤੇ ਸਮਾਪਤ ਹੋਣਗੀਆਂ।
ਜੰਮੂ ਟਾਟਾਨਗਰ (18102) ਅਤੇ ਜੰਮੂ ਤਵੀ ਸੰਬਲਪੁਰ (18310) ਐਕਸਪ੍ਰੈਸ 8 ਤੋਂ 13 ਮਾਰਚ ਤੱਕ ਅੰਮ੍ਰਿਤਸਰ ਤੋਂ ਸ਼ੁਰੂ ਹੋਣਗੀਆਂ।