ਧਮਕੀ, 'ਹਰਿਆਣਾ ਦਾ ਜੋ ਵੀ CM ਬਣੇਗਾ, ਉਸ ਨੂੰ ਮਾਰ ਦੇਵਾਂਗਾ...

Update: 2024-10-12 12:48 GMT

ਜੀਂਦ : ਹਰਿਆਣਾ 'ਚ ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਹੀ ਮੁੱਖ ਮੰਤਰੀ ਬਣਨ ਵਾਲੇ ਆਗੂ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ। ਮਾਮਲਾ ਜੀਂਦ ਦੇ ਜੁਲਾਨਾ ਦਾ ਹੈ। ਪੁਲੀਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਦਾ ਕਹਿਣਾ ਹੈ ਕਿ ਉਹ ਸ਼ਰਾਬ ਦੇ ਨਸ਼ੇ ਵਿੱਚ ਸੀ। ਉਸ ਨੇ ਮੈਸੇਜ ਲਿਖ ਕੇ ਇਕ ਵਟਸਐਪ ਗਰੁੱਪ 'ਤੇ ਪੋਸਟ ਕਰ ਦਿੱਤਾ। ਬਾਅਦ ਵਿੱਚ ਮੈਸੇਜ ਵੀ ਡਿਲੀਟ ਕਰ ਦਿੱਤਾ ਗਿਆ। ਪੁਲੀਸ ਵੱਲੋਂ ਮੁਲਜ਼ਮ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਸਬੰਧੀ ਪਿੰਡ ਰਾਮਕਲੀ ਵਾਸੀ ਮਹਿਤਾਬ ਸਿੰਘ ਨੇ ਪੁਲੀਸ ਨੂੰ ਸ਼ਿਕਾਇਤ ਦਿੱਤੀ ਸੀ। ਮਹਿਤਾਬ ਸਿੰਘ ਅਨੁਸਾਰ ਜੁਲਾਨਾ ਹਲਕਾ ਦੇ ਨਾਂ 'ਤੇ ਇਕ ਵਟਸਐਪ ਗਰੁੱਪ ਬਣਾਇਆ ਗਿਆ ਹੈ। ਇਹ ਗਰੁੱਪ ਸੋਮਬੀਰ ਰਾਠੀ ਦੇ ਨਾਂ 'ਤੇ ਹੈ।

ਸੋਮਬੀਰ ਵਿਨੇਸ਼ ਫੋਗਾਟ ਦੇ ਪਤੀ ਹਨ, ਜੋ ਜੁਲਾਨਾ ਹਲਕੇ ਤੋਂ ਵਿਧਾਨ ਸਭਾ ਚੋਣ ਜਿੱਤ ਕੇ ਵਿਧਾਇਕ ਬਣੇ ਸਨ। ਹਰਿਆਣਾ ਵਿੱਚ 8 ਅਕਤੂਬਰ ਨੂੰ ਨਤੀਜੇ ਐਲਾਨੇ ਗਏ ਸਨ। ਉਸੇ ਦਿਨ ਸ਼ਾਮ 4 ਵਜੇ ਦੇ ਕਰੀਬ ਕਿਸੇ ਨੇ ਇਸ ਗਰੁੱਪ 'ਤੇ ਧਮਕੀ ਭਰਿਆ ਸੰਦੇਸ਼ ਪੋਸਟ ਕੀਤਾ। ਕੁਝ ਸਮੇਂ ਬਾਅਦ ਮੁਲਜ਼ਮ ਨੇ ਇਸ ਮੈਸੇਜ ਨੂੰ ਡਿਲੀਟ ਵੀ ਕਰ ਦਿੱਤਾ। ਇਸ ਤੋਂ ਬਾਅਦ ਉਸ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ।

ਉਧਰ ਜੁਲਾਨਾ ਥਾਣਾ ਇੰਚਾਰਜ ਮੁਰਾਰੀ ਲਾਲ ਨੇ ਮਾਮਲੇ ਦੀ ਪੁਸ਼ਟੀ ਕੀਤੀ ਹੈ। ਮੁਰਾਰੀ ਲਾਲ ਅਨੁਸਾਰ ਮਹਿਤਾਬ ਸਿੰਘ ਨੇ ਉਸ ਨੂੰ ਸ਼ਿਕਾਇਤ ਦਿੱਤੀ ਸੀ। ਜਿਸ ਤੋਂ ਬਾਅਦ ਮੈਸੇਜ ਦੀ ਜਾਂਚ ਕੀਤੀ ਗਈ ਤਾਂ ਪਤਾ ਲੱਗਾ ਕਿ ਇਹ ਪਿੰਡ ਦੇਵੜਾ ਵਾਸੀ ਅਜਮੇਰ ਸਿੰਘ ਵੱਲੋਂ ਭੇਜਿਆ ਗਿਆ ਸੀ।

ਮੈਸੇਜ 'ਚ ਲਿਖਿਆ ਗਿਆ ਸੀ ਕਿ ਜੇਕਰ ਹਰਿਆਣਾ ' ਚ ਤੀਜੀ ਵਾਰ ਭਾਜਪਾ ਦੀ ਸਰਕਾਰ ਬਣੀ ਤਾਂ ਜੋ ਵੀ ਮੁੱਖ ਮੰਤਰੀ ਬਣੇਗਾ, ਮੈਂ ਗੋਲੀ ਚਲਾ ਦਿਆਂਗਾ। ਉਹੀ ਤਰੀਕਾ ਵਰਤਿਆ ਜਾਵੇਗਾ ਜਿਸ ਵਿੱਚ ਗੋਡਸੇ ਨੇ ਮਹਾਤਮਾ ਗਾਂਧੀ ਨੂੰ ਗੋਲੀ ਮਾਰੀ ਸੀ। ਪੁਲੀਸ ਅਨੁਸਾਰ ਮੁਲਜ਼ਮ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਦੋਸ਼ੀ ਨੇ ਦੱਸਿਆ ਕਿ ਉਹ ਸ਼ਰਾਬ ਦੇ ਨਸ਼ੇ 'ਚ ਸੀ। ਹੋਸ਼ ਵਿੱਚ ਆਉਣ ਤੋਂ ਬਾਅਦ ਉਸਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ। ਜਿਸ ਤੋਂ ਬਾਅਦ ਮੈਸੇਜ ਡਿਲੀਟ ਕਰ ਦਿੱਤਾ ਗਿਆ।

Tags:    

Similar News