ਇਜ਼ਰਾਈਲ 'ਤੇ ਜੇ ਲੋੜ ਪਈ ਤਾਂ ਉਹ ਦੁਬਾਰਾ ਹਮਲਾ ਕਰਾਂਗੇ: ਹਿਜ਼ਬੁੱਲਾ
ਨੇਤਨਯਾਹੂ ਦਾ ਵੀ ਜਵਾਬੀ ਹਮਲਾ;
ਤੇਲ ਅਵੀਵ : ਇਜ਼ਰਾਈਲ 'ਤੇ ਰਾਕੇਟਾਂ ਅਤੇ ਡਰੋਨਾਂ ਦੇ ਹਮਲੇ ਤੋਂ ਬਾਅਦ ਵੀ, ਹਿਜ਼ਬੁੱਲਾ ਅਜੇ ਵੀ ਸੰਤੁਸ਼ਟ ਨਹੀਂ ਹੈ। ਹਮਲੇ ਬਾਰੇ ਗੱਲ ਕਰਦੇ ਹੋਏ ਹਿਜ਼ਬੁੱਲਾ ਦੇ ਨੇਤਾ ਹਸਨ ਨਸਰੱਲਾਹ ਨੇ ਕਿਹਾ, "ਅਸੀਂ ਇਸ ਸਮੇਂ ਹਮਲੇ ਨਾਲ ਹੋਏ ਇਜ਼ਰਾਈਲੀ ਨੁਕਸਾਨ ਦੀ ਜਾਂਚ ਕਰ ਰਹੇ ਹਾਂ। ਜੇਕਰ ਸਾਨੂੰ ਲੱਗਦਾ ਹੈ ਕਿ ਇਹ ਕਾਫ਼ੀ ਨਹੀਂ ਹੈ, ਤਾਂ ਅਸੀਂ ਦੁਬਾਰਾ ਹਮਲਾ ਕਰਾਂਗੇ।" ਹਸਨ ਨੇ ਕਿਹਾ ਕਿ ਸਮੂਹ ਨੇ ਜਾਣਬੁੱਝ ਕੇ ਕਿਸੇ ਵੱਡੇ ਹਮਲੇ ਦੀ ਯੋਜਨਾ ਨਹੀਂ ਬਣਾਈ ਸੀ, ਇਸ ਲਈ ਅਸੀਂ ਇਜ਼ਰਾਈਲ ਦੀ ਰਾਜਧਾਨੀ ਤੇਲ ਅਵੀਵ ਅਤੇ ਬੇਨ-ਗਾਰੀਅਨ ਹਵਾਈ ਅੱਡੇ ਜਾਂ ਕਿਸੇ ਨਾਗਰਿਕ ਸੰਸਥਾ ਨੂੰ ਨਿਸ਼ਾਨਾ ਨਹੀਂ ਬਣਾਇਆ, ਜੇਕਰ ਅਸੀਂ ਚਾਹੁੰਦੇ ਤਾਂ ਉੱਥੇ ਸਿੱਧਾ ਹਮਲਾ ਕਰ ਸਕਦੇ ਸੀ।
ਹਿਜ਼ਬੁੱਲਾ 'ਤੇ ਹਮਲੇ ਤੋਂ ਬਾਅਦ ਇਜ਼ਰਾਈਲ ਦੇ ਪੀਐਮ ਨੇਤਨਯਾਹੂ ਨੇ ਕਿਹਾ ਕਿ ਅਸੀਂ ਉਨ੍ਹਾਂ ਦੇ ਰਾਕੇਟ ਲਾਂਚਰ ਨੂੰ ਨਸ਼ਟ ਕਰ ਦਿੱਤਾ ਹੈ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਅਸੀਂ ਆਪਣੇ ਦੇਸ਼ ਦੀ ਰੱਖਿਆ ਲਈ ਪੂਰੀ ਤਰ੍ਹਾਂ ਵਚਨਬੱਧ ਹਾਂ ਅਤੇ ਜੇਕਰ ਕੋਈ ਸਾਡੇ 'ਤੇ ਹਮਲਾ ਕਰਦਾ ਹੈ ਜਾਂ ਨੁਕਸਾਨ ਪਹੁੰਚਾਉਂਦਾ ਹੈ, ਤਾਂ ਉਸ ਨੂੰ ਬਦਲੇ 'ਚ ਵੱਡੀ ਸੱਟ ਦਾ ਸਾਹਮਣਾ ਕਰਨਾ ਪਵੇਗਾ। ਹਿਜ਼ਬੁੱਲਾ 'ਤੇ ਸਾਡਾ ਹਮਲਾ ਅਜੇ ਕਹਾਣੀ ਦਾ ਅੰਤ ਨਹੀਂ ਹੈ, ਅਸੀਂ ਹਿਜ਼ਬੁੱਲਾ 'ਤੇ ਹੋਰ ਵੀ ਤਾਕਤ ਨਾਲ ਹਮਲਾ ਕਰਾਂਗੇ।
ਨਸਰੱਲਾ ਨੇ ਕਿਹਾ ਕਿ ਇਹ ਹਮਲਾ ਉਨ੍ਹਾਂ ਦੇ ਗਰੁੱਪ ਦੇ ਸੀਨੀਅਰ ਕਮਾਂਡਰ ਦੀ ਹੱਤਿਆ ਦਾ ਬਦਲਾ ਲੈਣ ਲਈ ਕੀਤਾ ਗਿਆ ਹੈ, ਇਹ ਹਮਲਾ ਪਹਿਲਾਂ ਵੀ ਹੋਣਾ ਸੀ ਪਰ ਇਲਾਕੇ 'ਚ ਇਜ਼ਰਾਈਲੀ ਅਤੇ ਅਮਰੀਕੀ ਫੌਜਾਂ ਦੀ ਮੌਜੂਦਗੀ ਕਾਰਨ ਸਾਨੂੰ ਥੋੜ੍ਹਾ ਇੰਤਜ਼ਾਰ ਕਰਨਾ ਪਿਆ। ਨਸਰੱਲਾ ਨੇ ਕਿਹਾ ਕਿ ਇਜ਼ਰਾਈਲ ਦਾ ਇਹ ਦਾਅਵਾ ਕਿ ਅਸੀਂ ਉਸ 'ਤੇ 6 ਤੋਂ 8 ਹਜ਼ਾਰ ਰਾਕੇਟ ਅਤੇ ਡਰੋਨ ਨਾਲ ਹਮਲਾ ਕੀਤਾ ਅਤੇ ਉਸ ਨੇ ਉਨ੍ਹਾਂ ਨੂੰ ਹਵਾ 'ਚ ਹੀ ਸੁੱਟ ਦਿੱਤਾ, ਇਹ ਸਾਰੇ ਦਾਅਵੇ ਝੂਠੇ ਹਨ। ਅਸੀਂ ਸਿਰਫ ਕੁਝ ਰਾਕਟਾਂ ਨਾਲ ਹਮਲਾ ਕੀਤਾ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਇਜ਼ਰਾਈਲੀ ਹਵਾਈ ਖੇਤਰ ਵਿੱਚ ਪਹੁੰਚ ਗਏ ਅਤੇ ਉਨ੍ਹਾਂ ਦੇ ਨਿਸ਼ਾਨਿਆਂ ਨੂੰ ਮਾਰਿਆ। ਇੱਥੇ ਸਿਰਫ ਕੁਝ ਦਰਜਨ ਰਾਕੇਟ ਸਨ, ਜੋ ਆਇਰਨ ਡੋਮ ਅਤੇ ਹੋਰ ਕਾਰਨਾਂ ਕਰਕੇ ਤਬਾਹ ਹੋ ਗਏ ਸਨ।
ਇਸ ਤੋਂ ਪਹਿਲਾਂ ਇਜ਼ਰਾਇਲੀ ਫੌਜ ਨੇ ਦਾਅਵਾ ਕੀਤਾ ਸੀ ਕਿ ਉਸ ਨੇ ਤੇਲ ਅਵੀਵ ਅਤੇ ਫੌਜੀ ਟਿਕਾਣਿਆਂ ਵੱਲ ਹਿਜ਼ਬੁੱਲਾ ਦੇ ਹਮਲੇ ਨੂੰ ਨਾਕਾਮ ਕਰ ਦਿੱਤਾ ਹੈ। ਇਜ਼ਰਾਈਲ ਦੀ ਹਵਾਈ ਰੱਖਿਆ ਪ੍ਰਣਾਲੀ ਆਇਰਨ ਡੋਮ ਕਾਰਨ ਸਾਰੇ ਰਾਕੇਟਾਂ ਨੂੰ ਰੋਕ ਕੇ ਨਸ਼ਟ ਕਰ ਦਿੱਤਾ ਗਿਆ ਹੈ। ਫੌਜ ਨੇ ਕਿਹਾ ਸੀ ਕਿ ਜ਼ਮੀਨ 'ਤੇ ਡਿੱਗਣ ਵਾਲੇ ਕੁਝ ਰਾਕੇਟ ਅਤੇ ਡਰੋਨ ਇਕ ਪੋਲਟਰੀ ਫਾਰਮ 'ਤੇ ਵੀ ਡਿੱਗੇ, ਜਿਸ ਕਾਰਨ ਕੁਝ ਮੁਰਗੀਆਂ ਦਾ ਨੁਕਸਾਨ ਹੋਇਆ।