ਜਲੰਧਰ : ਪੰਜਾਬ ਦੇ ਜਲੰਧਰ ਕੈਂਟ ਰੇਲਵੇ ਸਟੇਸ਼ਨ 'ਤੇ ਪਿਛਲੇ ਕੁਝ ਦਿਨਾਂ ਤੋਂ ਮੁਰੰਮਤ ਦਾ ਕੰਮ ਚੱਲ ਰਿਹਾ ਹੈ। ਪੂਰੇ ਸਟੇਸ਼ਨ ਨੂੰ ਦੁਬਾਰਾ ਬਣਾਇਆ ਜਾ ਰਿਹਾ ਹੈ। ਜਿਸ ਕਾਰਨ ਰੇਲਵੇ ਵੱਲੋਂ ਜਾਰੀ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਪੰਜਾਬ ਦੀ ਸਭ ਤੋਂ ਵੱਡੀ ਸਵਰਣ ਸ਼ਤਾਬਦੀ ਅਤੇ ਸ਼ਾਨ-ਏ-ਪੰਜਾਬ ਹੁਣ ਜਲੰਧਰ ਨਹੀਂ ਆਉਣਗੇ। ਕਿਉਂਕਿ ਜਲੰਧਰ ਕੈਂਟ ਰੇਲਵੇ ਸਟੇਸ਼ਨ 'ਤੇ 200 ਮੀਟਰ ਲੰਬੀ ਛੱਤ ਬਣਾਈ ਜਾ ਰਹੀ ਹੈ।
ਅਜਿਹੇ 'ਚ ਇਸ 'ਤੇ ਲੋਹੇ ਦੇ ਗਰਡਰ ਲਗਾਏ ਜਾ ਰਹੇ ਹਨ। ਜਿਸ ਕਾਰਨ ਇਹ ਫੈਸਲਾ ਲੈਣਾ ਪਿਆ। ਦੱਸ ਦਈਏ ਕਿ ਉਕਤ ਗਰਡਰ ਲਗਾਉਣ ਕਾਰਨ ਰੇਲਵੇ ਨੇ ਉਕਤ ਜਗ੍ਹਾ ਤੋਂ ਲੰਘਦੀਆਂ ਤਾਰਾਂ ਦੀ ਸਪਲਾਈ ਬੰਦ ਕਰ ਦਿੱਤੀ ਹੈ। ਜਿਸ ਕਾਰਨ ਉਕਤ ਰਸਤਾ ਬੰਦ ਕਰ ਦਿੱਤਾ ਗਿਆ ਹੈ। ਨਵੀਂ ਦਿੱਲੀ-ਅੰਮ੍ਰਿਤਸਰ ਸਵਰਨ ਸ਼ਤਾਬਦੀ ਐਕਸਪ੍ਰੈਸ (12029-30), ਸ਼ਤਾਬਦੀ ਐਕਸਪ੍ਰੈਸ (12031-32) ਅਤੇ ਸ਼ਾਨ-ਏ-ਪੰਜਾਬ ਐਕਸਪ੍ਰੈਸ (12497-98) ਸੋਮਵਾਰ ਨੂੰ ਜਲੰਧਰ ਸਟੇਸ਼ਨ 'ਤੇ ਨਹੀਂ ਪਹੁੰਚੀਆਂ।