Trump ਦੇ ਆਰਥਕ ਪ੍ਰਗਤੀ ਦੇ ਦਾਅਵਿਆਂ ਵਿੱਚ ਕੋਈ ਸੱਚਾਈ ਨਹੀਂ- ਥਾਨੇਦਾਰ
ਉਨਾਂ ਨੇ ਟਰੰਪ ਦੁਆਰਾ ਹਾਲ ਹੀ ਵਿਚ ਕੀਤੇ ਦਾਅਵੇ 'ਮਹਿੰਗਾਈ ਘਟ ਗਈ ਹੈ ਤੇ ਕੀਮਤਾਂ ਥਲੇ ਆ ਗਈਆਂ ਹਨ', ਬਾਰੇ ਕਿਹਾ ਕਿ ਬਿਊਰੋ ਆਫ ਲੇਬਰ ਸਟੈਟਿਕਸ ਦੀ ਰਿਪੋਰਟ
ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਕਾਂਗਰਸ ਮੈਂਬਰ ਸ਼੍ਰੀ ਥਾਨੇਦਾਰ ਨੇ ਰਾਸ਼ਟਰਪਤੀ ਡੋਨਲਡ ਟਰੰਪ ਦੀ ਨਿੰਦਾ ਕਰਦਿਆਂ ਕਿਹਾ ਹੈ ਕਿ ਉਸ ਨੇ ਮਿਸ਼ੀਗਨ ਦੇ ਇਕ ਆਟੋ ਵਰਕਰ ਦਾ ਅਪਮਾਨ ਕੀਤਾ ਹੈ । ਟੀ ਜੇ ਸਾਬੁਲਾ ਨਾਮੀ ਇਸ ਆਟੋ ਵਰਕਰ ਨੂੰ ਪਹਿਲੀ ਸੋਧ ਅਧਿਕਾਰਾਂ ਦੀ ਗਲ ਕਰਨ ਬਦਲੇ ਨੌਕਰੀਂ ਤੋਂ ਜਵਾਬ ਦੇ ਦਿੱਤਾ ਗਿਆ ਹੈ। ਥਾਨੇਦਾਰ ਨੇ ਟਰੰਪ ਦੇ ਆਰਥਕ ਨੀਤੀਆਂ ਬਾਰੇ ਦਾਅਵੇ ਨੂੰ ਖਾਰਜ ਕਰਦਿਆਂ ਕਿਹਾ ਹੈ ਕਿ ਇਨਾਂ ਨੀਤੀਆਂ ਕਾਰਨ ਕਾਮਿਆਂ ਨੂੰ ਨੁਕਸਾਨ ਪੁੱਜਾ ਹੈ ਤੇ ਖਾਸ ਕਰਕੇ ਡੈਟਰਾਇਟ ਖੇਤਰ ਵਿੱਚ ਸਨਅਤਕਾਰ ਪ੍ਰਭਾਵਿਤ ਹੋਏ ਹਨ।
ਉਨਾਂ ਨੇ ਟਰੰਪ ਦੁਆਰਾ ਹਾਲ ਹੀ ਵਿਚ ਕੀਤੇ ਦਾਅਵੇ 'ਮਹਿੰਗਾਈ ਘਟ ਗਈ ਹੈ ਤੇ ਕੀਮਤਾਂ ਥਲੇ ਆ ਗਈਆਂ ਹਨ', ਬਾਰੇ ਕਿਹਾ ਕਿ ਬਿਊਰੋ ਆਫ ਲੇਬਰ ਸਟੈਟਿਕਸ ਦੀ ਰਿਪੋਰਟ ਅਨੁਸਾਰ ਕੀਮਤਾਂ ਵਧ ਗਈਆਂ ਹਨ ਤੇ ਖਾਸ ਕਰਕੇ ਖਾਣ ਪੀਣ ਵਾਲਿਆਂ ਵਸਤਾਂ ਦੀਆਂ ਕੀਮਤਾਂ ਵਿੱਚ ਵੱਡੀ ਪੱਧਰ 'ਤੇ ਵਾਧਾ ਹੋਇਆ ਹੈ ਤੇ ਇਹ ਪਿਛਲੇ 3 ਸਾਲਾਂ ਦੇ ਸਿਖਰਲੇ ਪੱਧਰ 'ਤੇ ਪੁੱਜ ਗਈਆਂ ਹਨ। ਸ਼੍ਰੀ ਥਾਨੇਦਾਰ ਨੇ ਕਿਹਾ ਕਿ ਟਰੰਪ ਦੇਸ਼ ਦੇ ਇਤਿਹਾਸ ਵਿਚ ਪਹਿਲੀ ਵਾਰ ਮਜਬੂਤ ਅਰਥ ਵਿਵਸਥਾ ਦਾ ਦਾਅਵਾ ਕਰ ਰਹੇ ਹਨ ਜਦ ਕਿ ਹਕੀਕਤ ਇਹ ਹੈ ਕਿ ਕੋਵਿਡ ਮਹਾਮਾਰੀ ਤੋਂ ਬਾਅਦ ਪਿਛਲਾ ਸਾਲ ਨੌਕਰੀਆਂ ਪੈਦਾ ਕਰਨ ਦੇ ਮਾਮਲੇ ਵਿਚ ਸਭ ਤੋਂਂ ਵਧ ਮਾੜਾ ਸਾਲ ਰਿਹਾ ਹੈ। ਉਨਾਂ ਕਿਹਾ ਕਿ ਟਰੰਪ ਦੀ ਟੈਰਿਫ ਨੀਤੀ ਨੇ ਅਰਥਵਿਵਸਥਾ ਬਰਬਾਦ ਕਰਕੇ ਰੱਖ ਦਿੱਤੀ ਹੈ। ਪਿਛਲੇ ਸਾਲ ਅਪ੍ਰੈਲ ਤੋਂ ਟੈਰਿਫ ਨੀਤੀਆਂ ਲਾਗੂ ਹੋਣ ਉਪਰੰਤ ਨਿਰਮਾਣ ਖੇਤਰ ਵਿੱਚ 72 ਹਜਾਰ ਨੌਕਰੀਆਂ ਖਤਮ ਹੋ ਗਈਆਂ ਹਨ।