ਪਿਤਾ ਹੈ ਨਹੀਂ, ਮਾਂ ਸਿਲਾਈ ਕੇ ਕੰਮ 'ਚ, ਧੀ ਨੇ ਮਾਰਿਆ ਮਾਰਕਾ
ਨਵਦੀਪ ਨੇ ਇਹ ਉਪਲਬਧੀ ਘਰੇਲੂ ਤਕਲੀਫਾਂ ਦੇ ਬਾਵਜੂਦ ਹਾਸਲ ਕੀਤੀ। ਉਸਦੇ ਪਿਤਾ ਦੀ 2019 ਵਿੱਚ ਮੌਤ ਹੋ ਚੁੱਕੀ ਹੈ। ਮਾਂ ਕਰਮਜੀਤ ਕੌਰ ਕੱਪੜੇ ਸਿਲਾਈ ਕਰਕੇ
ਫਾਜ਼ਿਲਕਾ : ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਘੁਡਿਆਣਾ ਦੀ ਰਹਿਣ ਵਾਲੀ ਨਵਦੀਪ ਕੌਰ ਨੇ ਸਰਕਾਰੀ ਹਾਈ ਸਕੂਲ ਵਿੱਚ ਅੱਠਵੀਂ ਜਮਾਤ ਦੀ ਪਰੀਖਿਆ ਵਿੱਚ 600 ਵਿੱਚੋਂ 594 ਅੰਕ ਲੈ ਕੇ ਜ਼ਿਲ੍ਹੇ ਵਿੱਚ ਪਹਿਲਾ ਅਤੇ ਪੰਜਾਬ ਭਰ ਵਿੱਚ ਸੱਤਵਾਂ ਸਥਾਨ ਹਾਸਲ ਕੀਤਾ ਹੈ।
ਨਵਦੀਪ ਨੇ ਇਹ ਉਪਲਬਧੀ ਘਰੇਲੂ ਤਕਲੀਫਾਂ ਦੇ ਬਾਵਜੂਦ ਹਾਸਲ ਕੀਤੀ। ਉਸਦੇ ਪਿਤਾ ਦੀ 2019 ਵਿੱਚ ਮੌਤ ਹੋ ਚੁੱਕੀ ਹੈ। ਮਾਂ ਕਰਮਜੀਤ ਕੌਰ ਕੱਪੜੇ ਸਿਲਾਈ ਕਰਕੇ ਪਰਿਵਾਰ ਦਾ ਗੁਜ਼ਾਰਾ ਕਰਦੀ ਹੈ ਅਤੇ ਜਾਨਵਰ ਪਾਲ ਕੇ ਵੀ ਰੋਜ਼ੀ ਰੋਟੀ ਕਮਾਉਂਦੀ ਹੈ।
ਅਧਿਆਪਕ ਬਣਨ ਦਾ ਸੁਪਨਾ
ਨਵਦੀਪ ਕੌਰ ਦਾ ਸੁਪਨਾ ਹੈ ਕਿ ਉਹ ਇੱਕ ਅਧਿਆਪਕਾ ਬਣੇ। ਉਹ ਦੱਸਦੀ ਹੈ ਕਿ ਰਾਤ 10 ਵਜੇ ਤੱਕ ਪੜ੍ਹਦੀ ਸੀ ਅਤੇ ਘਰ ਦੇ ਕੰਮਾਂ ਵਿੱਚ ਵੀ ਮਾਂ ਦੀ ਮਦਦ ਕਰਦੀ ਸੀ।
ਪਿੰਡ ਦਾ ਸਨਮਾਨ
ਨਵਦੀਪ ਦੀ ਕਾਮਯਾਬੀ ਉੱਤੇ ਪਿੰਡ ਦੇ ਸਰਪੰਚ ਹਰਜਿੰਦਰ ਸਿੰਘ ਆਪਣੇ ਸਾਥੀਆਂ ਸਮੇਤ ਉਸਦੇ ਘਰ ਪਹੁੰਚੇ। ਉਨ੍ਹਾਂ ਨੇ ਨਵਦੀਪ ਨੂੰ ਹਾਰ ਪਾ ਕੇ ਅਤੇ ਮਠਿਆਈਆਂ ਖੁਆ ਕੇ ਉਸਦੀ ਸਫਲਤਾ ਦੀ ਖੁਸ਼ੀ ਮਨਾਈ।
ਅਧਿਆਪਕਾਂ ਦਾ ਯੋਗਦਾਨ
ਨਵਦੀਪ ਕੌਰ ਨੇ ਆਪਣੀ ਸਫਲਤਾ ਦਾ ਸਹਿਰ ਆਪਣੇ ਅਧਿਆਪਕਾਂ ਨੂੰ ਦਿੱਤਾ। ਉਹ ਕਹਿੰਦੀ ਹੈ ਕਿ ਅਧਿਆਪਕਾਂ ਦੀ ਮਿਹਨਤ ਅਤੇ ਸਹਿਯੋਗ ਕਾਰਨ ਹੀ ਅੱਜ ਇਹ ਮੌਕਾ ਮਿਲਿਆ।
ਪਰਿਵਾਰ ਦੀ ਸਾਂਝੀ ਮਿਹਨਤ
ਨਵਦੀਪ ਦੀ ਮਾਂ ਨੇ ਭਾਵੁਕ ਹੋ ਕੇ ਦੱਸਿਆ ਕਿ ਉਸ ਦੀਆਂ ਦੋਵਾਂ ਧੀਆਂ—ਹਰਪ੍ਰੀਤ ਕੌਰ ਅਤੇ ਨਵਦੀਪ ਕੌਰ ਹਨ।
ਨਵਦੀਪ ਕੌਰ ਦੀ ਇਹ ਉਪਲਬਧੀ ਸਾਬਤ ਕਰਦੀ ਹੈ ਕਿ ਜ਼ਿੰਦਗੀ ਵਿੱਚ ਹਾਲਾਤਾਂ ਨੂੰ ਹਰਾ ਕੇ ਵੀ ਮੰਜ਼ਲ ਹਾਸਲ ਕੀਤੀ ਜਾ ਸਕਦੀ ਹੈ।