ਔਰਤ ਨੇ ਪੁਲ ਤੋਂ ਛਾਲ ਮਾਰ ਕੇ ਕੀਤੀ ਖੁਦਕੁਸ਼ੀ ਦੀ ਕੋਸ਼ਿਸ਼, ਵੀਡੀਓ ਦੇਖੋ
ਕੈਬ ਡਰਾਈਵਰ ਨੇ ਵਾਲਾਂ ਨੂੰ ਫੜ੍ਹ ਕੇ ਬਚਾਈ ਜਾਨ;
ਮੁੰਬਈ : ਮੁੰਬਈ ਦੇ ਅਟਲ ਬਿਹਾਰੀ ਵਾਜਪਾਈ ਟਰਾਂਸ ਹਾਰਬਰ ਲਿੰਕ ਬ੍ਰਿਜ ਤੋਂ 57 ਸਾਲਾ ਔਰਤ ਨੇ ਸਮੁੰਦਰ ਵਿੱਚ ਛਾਲ ਮਾਰ ਦਿੱਤੀ। ਹਾਲਾਂਕਿ, ਇੱਕ ਟੈਕਸੀ ਡਰਾਈਵਰ ਅਤੇ ਪੁਲਿਸ ਦੀ ਬਹਾਦਰੀ ਨਾਲ ਉਹ ਬਚ ਗਈ। ਇਹ ਪੂਰੀ ਘਟਨਾ ਅਟਲ ਸੇਤੂ 'ਤੇ ਲੱਗੇ ਸੀਸੀਟੀਵੀ 'ਚ ਕੈਦ ਹੋ ਗਈ ਹੈ। ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਵੀਡੀਓ 'ਚ ਸਾਫ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਕੈਬ ਡਰਾਈਵਰ ਨੇ ਛਾਲ ਮਾਰਦੇ ਹੀ ਮਹਿਲਾ ਨੂੰ ਫੜ ਲਿਆ। ਉਹ ਪੁਲ ਤੋਂ ਛਾਲ ਮਾਰਨ ਦੀ ਕੋਸ਼ਿਸ਼ ਕਰ ਰਹੀ ਸੀ।
ਪੁਲਿਸ ਮੁਤਾਬਕ ਇਹ ਘਟਨਾ ਸ਼ਾਮ ਕਰੀਬ 7 ਵਜੇ ਦੀ ਹੈ। ਰਿਪੋਰਟ ਮੁਤਾਬਕ ਮੁਲੁੰਡ ਦੀ ਰਹਿਣ ਵਾਲੀ ਔਰਤ ਨੇ ਕੈਬ ਡਰਾਈਵਰ ਸੰਜੇ ਯਾਦਵ ਨੂੰ ਸਮੁੰਦਰ 'ਚ ਧਾਰਮਿਕ ਤਸਵੀਰਾਂ ਖਿੱਚਣ ਦੇ ਬਹਾਨੇ ਪੁਲ 'ਤੇ ਕੈਬ ਰੋਕਣ ਲਈ ਕਿਹਾ ਸੀ। ਪੁਲਿਸ ਨੇ ਕਿਹਾ ਕਿ ਉਨ੍ਹਾਂ ਨੂੰ ਕਾਰ ਦੇ ਰੁਕਣ ਅਤੇ ਔਰਤ ਦੇ ਰੇਲਿੰਗ ਪਾਰ ਕਰਨ ਬਾਰੇ ਕਾਲ ਆਈ ਸੀ।
ਪੁਲਸ ਨੂੰ ਦੇਖ ਕੇ ਔਰਤ ਨੇ ਸਮੁੰਦਰ 'ਚ ਛਾਲ ਮਾਰਨ ਦੀ ਕੋਸ਼ਿਸ਼ ਕੀਤੀ ਪਰ ਡਰਾਈਵਰ ਨੇ ਉਸ ਨੂੰ ਵਾਲਾਂ ਤੋਂ ਫੜ ਕੇ ਬਚਾ ਲਿਆ। ਉਸ ਨੂੰ ਬਚਾਉਣ ਲਈ ਚਾਰ ਕਾਂਸਟੇਬਲ ਤੇਜ਼ੀ ਨਾਲ ਕਰਾਸਿੰਗ ਪਾਰ ਕਰ ਗਏ। ਇਸ ਤੋਂ ਬਾਅਦ ਔਰਤ ਨੂੰ ਨਵੀਂ ਮੁੰਬਈ ਪੁਲਿਸ ਸਟੇਸ਼ਨ ਲਿਜਾਇਆ ਗਿਆ ਅਤੇ ਉਸਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕੀਤਾ ਗਿਆ।
ਨਾਹਵਾ ਸ਼ੇਵਾ ਥਾਣੇ ਦੇ ਸੀਨੀਅਰ ਇੰਸਪੈਕਟਰ ਅੰਜੁਮ ਬਾਗਵਾਨ ਨੇ ਦੱਸਿਆ ਕਿ ਉਸ ਦੇ ਪਰਿਵਾਰ ਨੇ ਦਾਅਵਾ ਕੀਤਾ ਹੈ ਕਿ ਔਰਤ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਹੈ।