ਨਜਰ ਤੋਂ ਕਮਜ਼ੋਰ ਖਿਡਾਰੀਆਂ ਦੀ championship Campbell River ਵਿੱਚ ਸ਼ੁਰੂ

ਪ੍ਰਬੰਧਕਾਂ ਅਨੁਸਾਰ ਇਹ ਖੇਡ ਨਜ਼ਰ ਦੀ ਅਸਮਰੱਥਾ ਵਾਲੇ ਖਿਡਾਰੀਆਂ ਨੂੰ ਆਪਣੇ ਹੁਨਰ ਵਿਖਾਉਣ, ਤਜਰਬੇ ਸਾਂਝੇ ਕਰਨ ਅਤੇ ਖੇਡ ਨਾਲ ਹੋਰ ਡੂੰਘੀ ਸਾਂਝ ਬਣਾਉਣ ਦਾ ਮੰਚ ਪ੍ਰਦਾਨ ਮਿਲਦਾ ਹੈ।

By :  Gill
Update: 2026-01-11 00:41 GMT


ਵੈਨਕੂਵਰ, 11 ਜਨਵਰੀ (ਮਲਕੀਤ ਸਿੰਘ) — ਕਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਨਾਲ ਸੰਬੰਧਿਤ ਅੱਖਾਂ ਦੀ ਨਜ਼ਰ ਤੋਂ ਕਮਜ਼ੋਰ ਖਿਡਾਰੀਆਂ ਦੀ ਚੈਂਪੀਅਨਸ਼ਿਪ ਵੈਨਕੂਵਰ ਟਾਪੂ ਦੇ ਸ਼ਹਿਰ ਕੈਂਪਬੈਲ ਰਿਵਰ ਵਿੱਚ ਸ਼ੁਰੂ ਹੋ ਗਈ ਹੈ। ਦੋ ਦਿਨਾਂ ਤੱਕ ਚੱਲਣ ਵਾਲੇ ਇਨਾ ਖੇਡ ਮੁਕਾਬਲਿਆ ਨੂੰ ਨਜ਼ਰ ਦੀ ਕਮੀ ਵਾਲੇ ਖਿਡਾਰੀਆਂ ਲਈ ਰੋਮਾਚਿਕ ਖੇਡ ਅਤੇ ਆਪਸੀ ਮਿਲਾਪ ਦਾ ਵੱਡਾ ਮੌਕਾ ਮੰਨਿਆ ਜਾ ਰਿਹਾ ਹੈ।

ਪ੍ਰਬੰਧਕਾਂ ਅਨੁਸਾਰ ਇਹ ਖੇਡ ਨਜ਼ਰ ਦੀ ਅਸਮਰੱਥਾ ਵਾਲੇ ਖਿਡਾਰੀਆਂ ਨੂੰ ਆਪਣੇ ਹੁਨਰ ਵਿਖਾਉਣ, ਤਜਰਬੇ ਸਾਂਝੇ ਕਰਨ ਅਤੇ ਖੇਡ ਨਾਲ ਹੋਰ ਡੂੰਘੀ ਸਾਂਝ ਬਣਾਉਣ ਦਾ ਮੰਚ ਪ੍ਰਦਾਨ ਮਿਲਦਾ ਹੈ। ਇਸ ਤਰ੍ਹਾਂ ਦੇ ਮੁਕਾਬਲਿਆਂ ਨਾਲ ਅਜਿਹੇ ਖਿਡਾਰੀਆਂ ਵਿੱਚ ਆਤਮ ਵਿਸ਼ਵਾਸ ਪੈਦਾ ਹੁੰਦਾ ਹੈ ਅਤੇ ਹੌਸਲਾ ਵਧਦਾ ਹੈ।

ਇਸ ਚੈਂਪੀਅਨਸ਼ਿਪ ਵਿੱਚ ਵੈਨਕੂਵਰ, ਪ੍ਰਿੰਸ ਜਾਰਜ, ਕੇਲੋਨਾ ਅਤੇ ਮੀਜ਼ਬਾਨ ਕੈਂਪਬੈਲ ਰਿਵਰ ਤੋਂ ਨਜ਼ਰ ਦੀ ਕਮੀ ਵਾਲੇ ਖਿਡਾਰੀ ਭਾਗ ਲੈ ਰਹੇ ਹਨ। ਮੁਕਾਬਲੇ ਵੈਨਕੂਵਰ ਟਾਪੂ ‘ਤੇ ਕਰਵਾਏ ਜਾ ਰਹੇ ਹਨ, ਜਿੱਥੇ ਸਥਾਨਕ ਵਸਨੀਕ ਵੀ ਖਿਡਾਰੀਆਂ ਦਾ ਮਨੋਬਲ ਵਧਾਉਣ ਲਈ ਮੌਜੂਦ ਹੁੰਦੇ ਹਨ

Tags:    

Similar News