ਬੁਲਡੋਜ਼ਰ ਲੈ ਕੇ ਪਹੁੰਚੀ ਮਹਿਲਾ SDM ਦੀ ਕੁੱਟਮਾਰ ਦੀ ਵੀਡੀਓ ਵਾਇਰਲ

Update: 2024-09-13 07:44 GMT

ਰਾਜਸਥਾਨ : ਰਾਜਸਥਾਨ 'ਚ SDM ਨਾਲ ਬਦਸਲੂਕੀ ਅਤੇ ਕੁੱਟਮਾਰ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਵੀਡੀਓ 'ਚ ਇਕ ਔਰਤ ਐੱਸਡੀਐੱਮ ਦੇ ਵਾਲ ਫੜ ਕੇ ਜ਼ਮੀਨ 'ਤੇ ਸੁੱਟਦੀ ਨਜ਼ਰ ਆ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਐਸਡੀਐਮ ਪੁਲੀਸ ਫੋਰਸ ਅਤੇ ਬੁਲਡੋਜ਼ਰ ਨਾਲ ਕਬਜ਼ੇ ਹਟਾਉਣ ਲਈ ਪੁੱਜੇ ਹੋਏ ਸਨ। ਇਸ ਦੌਰਾਨ ਉਨ੍ਹਾਂ ਦੀ ਸਥਾਨਕ ਲੋਕਾਂ ਨਾਲ ਝੜਪ ਹੋ ਗਈ।

ਮਾਮਲਾ ਗੰਗਾਪੁਰ ਸਿਟੀ ਜ਼ਿਲ੍ਹੇ ਦੇ ਤੋਡਾਭੀਮ ਦਾ ਦੱਸਿਆ ਜਾ ਰਿਹਾ ਹੈ। ਐਸਡੀਐਮ ਸੁਨੀਤਾ ਮੀਨਾ ਆਪਣੀ ਟੀਮ ਨਾਲ ਕਬਜ਼ੇ ਹਟਾਉਣ ਲਈ ਪੁੱਜੇ ਹੋਏ ਸਨ। ਇਸ ਦੌਰਾਨ ਕੁਝ ਲੋਕਾਂ ਨੇ ਇਸ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਵੀਡੀਓ ਵਿੱਚ ਦੇਖਿਆ ਜਾ ਰਿਹਾ ਹੈ ਕਿ ਐਸਡੀਐਮ ਨੇ ਇੱਕ ਬਜ਼ੁਰਗ ਵਿਅਕਤੀ ਨੂੰ ਧੱਕਾ ਦਿੱਤਾ ਅਤੇ ਉਹ ਹੇਠਾਂ ਡਿੱਗ ਗਿਆ। ਇਸ ਤੋਂ ਬਾਅਦ ਇੱਕ ਔਰਤ ਨੇ ਐਸਡੀਐਮ ਉੱਤੇ ਹਮਲਾ ਕਰ ਦਿੱਤਾ। ਔਰਤ ਨੇ ਐੱਸਡੀਐੱਮ ਦੇ ਵਾਲਾਂ ਤੋਂ ਫੜ ਕੇ ਜ਼ਮੀਨ 'ਤੇ ਸੁੱਟ ਦਿੱਤਾ।

ਐਸ.ਡੀ.ਐਮ ਦੇ ਨਾਲ ਕੋਈ ਵੀ ਮਹਿਲਾ ਪੁਲਿਸ ਮੁਲਾਜ਼ਮ ਨਹੀਂ ਸੀ, ਜਿਸ ਕਾਰਨ ਪੁਲਿਸ ਮੁਲਾਜ਼ਮ ਬੜੀ ਸਾਵਧਾਨੀ ਨਾਲ ਲੜਾਈ ਝਗੜਾ ਕਰਦੇ ਨਜ਼ਰ ਆਏ। ਵੀਡੀਓ 'ਚ ਦੇਖਿਆ ਜਾ ਰਿਹਾ ਹੈ ਕਿ ਐੱਸਡੀਐੱਮ 'ਤੇ ਗੁੱਸੇ 'ਚ ਆਈ ਔਰਤ ਨੇ ਉਸ ਦੇ ਵਾਲ ਫੜ ਲਏ ਅਤੇ ਫਿਰ ਉਸ ਨੂੰ ਜ਼ਮੀਨ 'ਤੇ ਸੁੱਟ ਦਿੱਤਾ। ਇਸ ਦੌਰਾਨ ਕਈ ਲੋਕ ਦਖਲ ਦਿੰਦੇ ਰਹੇ ਪਰ ਕੋਈ ਫਾਇਦਾ ਨਹੀਂ ਹੋਇਆ। ਕਿਸੇ ਤਰ੍ਹਾਂ ਦੋਵੇਂ ਵੱਖ ਹੋ ਗਏ।

Tags:    

Similar News