ਪੰਜਾਬ 'ਚ ਤਾਪਮਾਨ ਆਮ ਨਾਲੋਂ ਵੱਧ

Update: 2024-10-31 02:28 GMT

ਅੰਮ੍ਰਿਤਸਰ : ਗਰਮੀ ਦੇ ਮੌਸਮ ਦੀ ਕਹਿਰ ਤੋਂ ਬਾਅਦ ਅਕਤੂਬਰ ਮਹੀਨੇ ਠੰਢੇ ਮੌਸਮ ਦੀ ਆਸ ਰੱਖਣ ਵਾਲਿਆਂ ਨੂੰ ਇਸ ਵਾਰ ਨਿਰਾਸ਼ਾ ਹੀ ਹੱਥ ਲੱਗੀ ਹੈ। ਪਿਛਲੇ ਇੱਕ ਹਫ਼ਤੇ ਤੋਂ ਚੰਡੀਗੜ੍ਹ ਸਮੇਤ ਪੰਜਾਬ ਦਾ ਔਸਤ ਘੱਟੋ-ਘੱਟ ਅਤੇ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ 3 ਤੋਂ 6 ਡਿਗਰੀ ਵੱਧ ਰਿਹਾ ਹੈ। ਭਾਰਤੀ ਮੌਸਮ ਵਿਭਾਗ (ਆਈਐਮਡੀ) ਦੇ ਮਾਹਰਾਂ ਅਨੁਸਾਰ, ਉੱਤਰੀ ਭਾਰਤ ਦੇ ਪਹਾੜੀ ਖੇਤਰਾਂ ਵਿੱਚ ਮੀਂਹ ਅਤੇ ਬਰਫ਼ਬਾਰੀ ਲਿਆਉਣ ਵਾਲੇ ਪੱਛਮੀ ਗੜਬੜੀਆਂ ਦੀ ਘਾਟ ਇਸ ਅਕਤੂਬਰ ਦੀ ਗਰਮੀ ਦਾ ਮੁੱਖ ਕਾਰਨ ਹੈ।

ਵਿਭਾਗ ਦੇ ਅੰਕੜਿਆਂ ਅਨੁਸਾਰ ਪਿਛਲੇ ਹਫ਼ਤੇ ਘੱਟੋ-ਘੱਟ ਤਾਪਮਾਨ 20 ਡਿਗਰੀ ਸੈਲਸੀਅਸ ਦੇ ਆਸ-ਪਾਸ ਰਿਹਾ, ਜੋ ਕਿ ਆਮ ਨਾਲੋਂ ਕਰੀਬ 5 ਡਿਗਰੀ ਵੱਧ ਹੈ। ਆਮ ਵੱਧ ਤੋਂ ਵੱਧ ਤਾਪਮਾਨ ਵੀ 30 ਡਿਗਰੀ ਤੋਂ ਉੱਪਰ ਰਿਹਾ ਜੋ ਕਿ ਆਮ ਨਾਲੋਂ 2 ਤੋਂ 3 ਡਿਗਰੀ ਵੱਧ ਹੈ। ਆਈਐਮਡੀ ਦੇ ਵਿਗਿਆਨੀ ਆਰਕੇ ਜੇਨਮਾਨੀ ਨੇ ਕਿਹਾ ਕਿ ਤਾਪਮਾਨ ਆਮ ਨਾਲੋਂ 3 ਤੋਂ 6 ਡਿਗਰੀ ਵੱਧ ਹੈ ਅਤੇ ਇਸ ਦਾ ਕਾਰਨ ਪੱਛਮੀ ਗੜਬੜੀ ਦੀ ਅਣਹੋਂਦ ਹੈ।

Tags:    

Similar News