ਪ੍ਰਧਾਨ ਮੰਤਰੀ Modi ਨੇ ਵਧਾਇਆ ਨਵੇਕਲਾ ਕਦਮ, ਪੜ੍ਹੋ ਕੀ ਹੈ ਖਾਸੀਅਤ
ਪ੍ਰਧਾਨ ਮੰਤਰੀ ਮੋਦੀ ਦੀ ਯਾਤਰਾ ਨੂੰ ਲੈ ਕੇ ਤ੍ਰਿਨੀਦਾਦ-ਟੋਬੈਗੋ ਦੇ ਭਾਰਤੀ ਭਾਈਚਾਰੇ ਵਿੱਚ ਖਾਸ ਉਤਸ਼ਾਹ ਹੈ।
180 ਸਾਲ ਪਹਿਲਾਂ ਭਾਰਤੀਆਂ ਨੇ ਤ੍ਰਿਨੀਦਾਦ-ਟੋਬੈਗੋ ਦੀ ਧਰਤੀ 'ਤੇ ਰੱਖਿਆ ਸੀ ਪਹਿਲਾ ਕਦਮ, ਹੁਣ ਪਹਿਲੀ ਵਾਰ ਪਹੁੰਚਣਗੇ ਪ੍ਰਧਾਨ ਮੰਤਰੀ ਮੋਦੀ
ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 3 ਅਤੇ 4 ਜੁਲਾਈ ਨੂੰ ਤ੍ਰਿਨੀਦਾਦ ਅਤੇ ਟੋਬੈਗੋ ਦੇ ਇਤਿਹਾਸਕ ਦੌਰੇ 'ਤੇ ਜਾਣਗੇ। ਇਹ ਪਹਿਲਾ ਵਾਰ ਹੋਵੇਗਾ ਕਿ ਕੋਈ ਭਾਰਤੀ ਪ੍ਰਧਾਨ ਮੰਤਰੀ ਇਸ ਕੈਰੇਬੀਅਨ ਦੇਸ਼ ਦਾ ਅਧਿਕਾਰਤ ਦੌਰਾ ਕਰੇਗਾ, ਜਿਸ ਨਾਲ 180 ਸਾਲਾਂ ਪਹਿਲਾਂ ਭਾਰਤੀਆਂ ਵਲੋਂ ਸਮੁੰਦਰੀ ਰਸਤੇ ਰੱਖੇ ਪਹਿਲੇ ਕਦਮ ਦੀ ਵਿਰਾਸਤ ਨੂੰ ਵੀ ਨਵੀਂ ਪਛਾਣ ਮਿਲੇਗੀ।
ਇਤਿਹਾਸਕ ਪਿਛੋਕੜ
30 ਮਈ 1845 ਨੂੰ 'ਫਤਿਹ-ਅਲ-ਰਜ਼ਾਕ' ਜਹਾਜ਼ ਰਾਹੀਂ 225 ਭਾਰਤੀ ਮਜ਼ਦੂਰ ਪਹਿਲੀ ਵਾਰ ਤ੍ਰਿਨੀਦਾਦ-ਟੋਬੈਗੋ ਪਹੁੰਚੇ ਸਨ।
ਇਹ ਭਾਰਤੀ ਉੱਤਰ ਪ੍ਰਦੇਸ਼, ਬਿਹਾਰ ਅਤੇ ਝਾਰਖੰਡ ਦੇ ਪੇਂਡੂ ਖੇਤਰਾਂ ਤੋਂ ਸਨ, ਜਿਨ੍ਹਾਂ ਨੂੰ ਬ੍ਰਿਟਿਸ਼ ਕਲੋਨੀ ਵਿੱਚ ਖੰਡ ਅਤੇ ਗੰਨੇ ਦੇ ਖੇਤਾਂ ਲਈ ਲਿਆਂਦਾ ਗਿਆ ਸੀ।
ਅੱਜ ਵੀ ਤ੍ਰਿਨੀਦਾਦ-ਟੋਬੈਗੋ ਦੀ ਆਬਾਦੀ ਦਾ ਲਗਭਗ 45% ਭਾਰਤੀ ਮੂਲ ਦੇ ਲੋਕ ਹਨ।
ਮੋਦੀ ਦਾ ਦੌਰਾ ਕਿਉਂ ਹੈ ਵਿਸ਼ੇਸ਼?
1999 ਤੋਂ ਬਾਅਦ ਕਿਸੇ ਭਾਰਤੀ ਪ੍ਰਧਾਨ ਮੰਤਰੀ ਦਾ ਪਹਿਲਾ ਦੌਰਾ।
ਤ੍ਰਿਨੀਦਾਦ-ਟੋਬੈਗੋ ਦੇ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਦੋਵੇਂ ਭਾਰਤੀ ਮੂਲ ਦੀਆਂ ਔਰਤਾਂ ਹਨ, ਜੋ ਆਪਣੇ ਆਪ ਨੂੰ "ਭਾਰਤ ਦੀਆਂ ਧੀਆਂ" ਮੰਨਦੀਆਂ ਹਨ।
ਦੌਰੇ ਦੌਰਾਨ, ਮੋਦੀ ਦੇਸ਼ ਦੀ ਸੰਸਦ ਦੇ ਸਾਂਝੇ ਸੈਸ਼ਨ ਨੂੰ ਸੰਬੋਧਨ ਕਰਨਗੇ, ਭਾਰਤੀ ਭਾਈਚਾਰੇ ਨਾਲ ਮਿਲਣਗੇ ਅਤੇ ਰਾਸ਼ਟਰਪਤੀ ਕ੍ਰਿਸਟੀਨ ਕਾਰਲਾ ਕਾਂਗਾਲੂ ਅਤੇ ਪ੍ਰਧਾਨ ਮੰਤਰੀ ਕਮਲਾ ਪ੍ਰਸਾਦ-ਬਿਸੇਸਰ ਨਾਲ ਮੁਲਾਕਾਤ ਕਰਨਗੇ।
ਭਵਿੱਖ ਲਈ ਰਣਨੀਤਕ ਸਬੰਧ
ਦੋਵਾਂ ਦੇਸ਼ਾਂ ਵਿਚਕਾਰ ਡਿਜੀਟਲ ਬੁਨਿਆਦੀ ਢਾਂਚਾ, ਫਾਰਮਾ, ਨਵੀਕਰਨਯੋਗ ਊਰਜਾ, ਖੇਤੀਬਾੜੀ, ਸਿਹਤ ਅਤੇ ਆਫ਼ਤ ਪ੍ਰਬੰਧਨ ਵਰਗੇ ਖੇਤਰਾਂ ਵਿੱਚ ਸਹਿਯੋਗ ਵਧਾਉਣ 'ਤੇ ਚਰਚਾ ਹੋਵੇਗੀ।
ਸਿੱਖਿਆ, ਖੇਡਾਂ ਅਤੇ ਸੱਭਿਆਚਾਰਕ ਸਬੰਧ ਵੀ ਏਜੰਡੇ 'ਚ ਹਨ।
ਦੌਰੇ ਦੌਰਾਨ ਵਿਸਤ੍ਰਿਤ ਸਹਿਯੋਗ ਸਮਝੌਤੇ 'ਤੇ ਦਸਤਖਤ ਹੋਣ ਦੀ ਸੰਭਾਵਨਾ।
ਭਾਰਤੀ ਭਾਈਚਾਰੇ ਵਿੱਚ ਉਤਸ਼ਾਹ
ਪ੍ਰਧਾਨ ਮੰਤਰੀ ਮੋਦੀ ਦੀ ਯਾਤਰਾ ਨੂੰ ਲੈ ਕੇ ਤ੍ਰਿਨੀਦਾਦ-ਟੋਬੈਗੋ ਦੇ ਭਾਰਤੀ ਭਾਈਚਾਰੇ ਵਿੱਚ ਖਾਸ ਉਤਸ਼ਾਹ ਹੈ।
ਇਹ ਦੌਰਾ ਨਾ ਸਿਰਫ਼ ਇਤਿਹਾਸਕ ਵਿਰਾਸਤ ਨੂੰ ਮਨਾਉਣ ਦਾ ਮੌਕਾ ਹੈ, ਸਗੋਂ ਭਵਿੱਖ ਲਈ ਦੋਵਾਂ ਦੇਸ਼ਾਂ ਵਿਚਕਾਰ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨ ਵਾਲਾ ਕਦਮ ਵੀ ਹੈ।